Total views : 5521207
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਖਰੜ/ਬੀ.ਐਮ.ਈ ਬਿਊਰੋ
ਸੈਕਟਰ-125 ਸੰਨੀ ਇਨਕਲੇਵ ਦੇ ਏਕਤਾ ਵਿਹਾਰ ਕਾਲੋਨੀ ’ਚ ਸਵੇਰ ਹੁੰਦੇ ਸਾਰ ਹੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇਨਕਲੇਵ ’ਚ ਰਹਿੰਦੀ ਏਕਤਾ (27) ਦੇ ਕਤਲ ਹੋਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੁੱਢਲੀ ਜਾਂਚ ’ਚ ਪਾਇਆ ਕਿ ਮ੍ਰਿਤਕ ਕੁੜੀ ਇਕ ਮੋਹਾਲੀ ਦੀ ਮਲਟੀ ਨੈਸ਼ਨਲ ਕੰਪਨੀ ’ਚ ਕੰਮ ਕਰਦੀ ਸੀ ਅਤੇ ਬੀਤੀ ਰਾਤ ਆਪਣੇ ਘਰ ’ਚ ਹੀ ਆਪਣੇ ਪ੍ਰੇਮੀ ਨਾਲ ਮੌਜੂਦ ਸੀ ਜਦਕਿ ਬਾਕੀ ਪਰਿਵਾਰਕ ਮੈਂਬਰ ਕਿਸੇ ਪ੍ਰੋਗਰਾਮ ’ਚ ਗਏ ਹੋਏ ਸਨ। ਜਦੋਂ ਸਵੇਰੇ ਉਕਤ ਕੁੜੀ ਦੇ ਪਰਿਵਾਰਕ ਮੈਂਬਰ ਘਰ ਆਏ ਤਾਂ ਉਨ੍ਹਾਂ ਨੂੰ ਘਰ ਦੀ ਦੂਸਰੀ ਮੰਜ਼ਿਲ ’ਤੇ ਉਸ ਦੀ ਲਾਸ਼ ਪਈ ਮਿਲੀ, ਜਿਸ ਦੇ ਗਲ਼ੇ ’ਤੇ ਕਿਸੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ।
ਮ੍ਰਿਤਕਾ ਦੀ ਪਛਾਣ ਏਕਤਾ (27) ਵਜੋਂ ਹੋਈ ਹੈ। ਡੀਐੱਸਪੀ ਕਰਨ ਸਿੰਘ ਸੰਧੂ, ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਹਰਮਿੰਦਰ ਸਿੰਘ ਅਤੇ ਸੰਨੀ ਐਨਕਲੇਵ ਪੁਲੀਸ ਚੌਕੀ ਦੇ ਇੰਚਾਰਜ ਚਰਨ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਮ੍ਰਿਤਕਾ ਦੇ ਭਰਾ ਰੋਹਿਤ ਦੇ ਬਿਆਨਾਂ ’ਤੇ ਮੁਲਜ਼ਮ ਅਨੀਸ਼ ਕੁਰੈਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜੋ ਮੌਜੂਦਾ ਸਮੇਂ ਡੱਡੂਮਾਜਰਾ ਵਿੱਚ ਰਹਿ ਰਿਹਾ ਸੀ। ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਲੜਕੀ ਦੀ ਕਾਰ ਚੁੱਕ ਕੇ ਫਰਾਰ ਹੋ ਗਿਆ ਪਰ ਰਸਤੇ ਵਿੱਚ ਸ਼ਾਹਬਾਦ (ਹਰਿਆਣਾ) ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਮੁਲਜ਼ਮ ਗੰਭੀਰ ਰੂਪ ਵਿੱਖ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਹੁਣ ਉਹ ਚੰਡੀਗੜ੍ਹ ਸਥਿਤ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਹੈ ਜਿੱਥੇ ਉਸ ਨੂੰ ਆਈਸੀਯੂ ਵਾਰਡ ਵਿੱਚ ਰੱਖਿਆ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-