ਸਵੀਪ ਐਕਟੀਵਿਟੀ ਤਹਿਤ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ  ਕੱਢੀ ਗਈ ਵੋਟਰ ਜਾਗਰੂਕਤਾ ਰੈਲੀ 

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ, ਲਾਲੀ ਕੈਰੋ
ਜਿਲ੍ਹਾ ਚੋਣ ਅਫਸਰ –ਕਮ-ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਅਤੇ  ਉਪ ਮੰਡਲ ਮੈਜਿਸਟ੍ਰੇਟ–ਕਮ-ਐਸਿਸਟੈਂਟ ਰਿਟਰਨਿੰਗ ਅਫਸਰ ਸ੍ਰ. ਸਿਮਰਨਦੀਪ ਸਿੰਘ ਦੇ ਹੁਕਮਾਂ ਅਨੁਸਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ  ਅੰਮ੍ਰਿਤਸਰ ਕਾਲਜ ਆਫ ਨਰਸਿੰਗ ਖੈਰਦੀਨਕੇ, ਤਰਨ ਤਾਰਨ ਵੱਲੋਂ  ਸਵੀਪ ਐਕਟੀਵਿਟੀ ਤਹਿਤ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ   ਵੋਟਰ ਜਾਗਰੂਕਤਾ ਰੈਲੀ ਕੱਢੀ ਗਈ।
ਇਸ ਰੈਲੀ ਵਿੱਚ ਨੌਜਵਾਨ ਤੇ ਹਰ ਵੋਟਰ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਵੋਟ ਦੀ ਤਾਕਤ ਅਤੇ  ਭਾਰਤੀ ਲੋਕ ਤੰਤਰ ਪ੍ਰਣਾਲੀ ਦੇ ਮਹੱਤਵ ਬਾਰੇ ਰੈਲੀ ਰਾਹੀਂ ਜਾਗਰੂਕਤ  ਕੀਤਾ  ਗਿਆ ਅਤੇ ਹਰ ਵੋਟਰ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਕਰਨ ਬਾਰੇ ਕਿਹਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-  
Share this News