ਸਕੂਲ ਆਫ ਐਮੀਨਸ ਛੇਹਰਟਾ ਦੇ ਐਨਸੀਸੀ ਕੈਡਟਾ ਨੇ ਮਾਰੀਆਂ ਮੱਲਾਂ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਐਨੀਸੀ ਗਰੁੱਪ ਅੰਮ੍ਰਿਤਸਰ ਵੱਲੋਂ 18 ਜੈਕ ਰਾਈਫਲ ਅਧੀਨ ਲਗਾਏ ਗਏ ਆਰਮੀ ਅਟੈਚਮੈਂਟ ਕੈਂਪ ਵਿੱਚ ਸਕੂਲ ਆਫ ਐਮੀਨਸ ਛੇਹਰਟਾ ਦੇ ਐਨਸੀਸੀ ਕੈਡਟਾ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਨੇ ਦੱਸਿਆ ਕਿ ਇਹ ਕੈਂਪ ਫਸਟ ਪੰਜਾਬ ਗਰਲ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਦੇ ਅਧੀਨ ਲੱਗਾ । ਜਿਸ ਵਿੱਚ ਸਾਡੇ ਸਕੂਲ ਦੇ ਐਨਸੀਸੀ ਕੈਡਟਾ ਨੇ ਭਾਗ ਲਿਆ।

ਇਸ ਕੈਂਪ ਵਿੱਚ ਵੈਪਨ ਟ੍ਰੇਨਿੰਗ (ਹਥਿਆਰਾਂ ਬਾਰੇ ਜਾਣਕਾਰੀ)ਮੈਂਪ ਰੀਡਿੰਗ (ਨਕਸ਼ਾ ਪੜਨਾ) ਫਾਇਰਿੰਗ,ਸਭਿਆਚਾਰਕ ਗਤੀਵਿਧੀਆਂ,ਟੈਂਟ ਪਿਚਿੰਗ(ਟੈਂਟ ਲਗਾਉਣਾ)ਫਸਟ ਏਡ(ਮੁੱਢਲੀ ਸਹਾਇਤਾ) ਫਾਇਰ ਸੇਫਟੀ,ਡਿਜਾਸਟਰ ਮੈਨੇਜਮੈਂਟ ਆਦਿ ਗਤੀਵਿਧੀਆਂ ਕਰਵਾਈਆਂ ਗਈਆ। ਕੈਂਪ ਦੌਰਾਨ ਕਰਵਾਇਆ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਕੈਡਟ ਲਖਵਿੰਦਰ ਕੌਰ,ਕੈਡਟ ਕਾਜਲ,ਕੈਡਟ ਸੰਜਨਾ ਨੇ ਇਨਾਮ ਜਿੱਤ ਕੇ ਸਾਡੇ ਸਕੂਲ ਸਕੂਲ ਆਫ ਐਮੀਨਸ ਛੇਹਰਟਾ ਦਾ ਨਾਮ ਰੌਸ਼ਨ ਕੀਤਾ ਹੈ । ਇਸ ਲਈ ਉਹਨਾਂ ਨੇ ਐਨਸੀਸੀ ਅਫਸਰ ਲੈਫਟੀਨੈਂਟ ਹਰਮਨ ਪ੍ਰੀਤ ਸਿੰਘ ਉਪਲ ਅਤੇ ਸੁਖਪਾਲ ਸਿੰਘ ਸੰਧੂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀਮਤੀ ਭਾਵਨਾ ਭੱਲਾ,ਸ਼੍ਰੀਮਤੀ ਚਰਨਜੀਤ ਕੌਰ,ਸ ਗੁਰਬਖਸ਼ ਸਿੰਘ (ਸਾਬਕਾ ਐਨਸੀਸੀ ਅਫਸਰ)ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News