ਧੀ ਤੋ ਪੈਸੇ ਠੱਗਣ ਲਈ ਵਿਧਵਾ ਮਾਂ ਨੇ ਰਚੀ ਝੂਠੀ ਅਗਵਾ ਦੀ ਕਹਾਣੀ -ਜਵਾਈ ਨੂੰ ਅਗਵਾ ਦੀ ਫਰਜੀ ਵੀਡੀਓ ਭੇਜ ਕੇ ਮੰਗੀ ਫਿਰੌਤੀ

4677798
Total views : 5511207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੋਗਾ/ਬੀ.ਐਨ.ਈ ਬਿਊਰੋ 

ਮੋਗਾ ਵਿੱਚ ਵਿਧਵਾ ਮਾਂ ਵੱਲੋਂ ਅਗਵਾ ਦੀ ਸਾਜ਼ਿਸ਼ ਰਚਣ ਦਾ ਮਾਮਲਾ ਸਾਹਮਣੇ ਆਇਆ ਹੈ।  ਮੋਗਾ ਦੇ ਕਸਬਾ ਬਾਘਾਪੁਰਾਣਾ ਦੀ ਪੁਲਿਸ ਨੇ ਅਜਿਹੀ ਔਰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿਚ ਇਕ ਵਿਧਵਾ ਮਾਂ ਨੇ ਉਸ ਨੂੰ ਅਗਵਾ ਕਰਨ ਦੀ ਫਰਜ਼ੀ ਵੀਡੀਓ ਬਣਾ ਕੇ ਆਪਣੇ  ਜਵਾਈ ਨੂੰ ਭੇਜ ਦਿੱਤੀ ਸੀ ਅਤੇ ਉਸ ਤੋਂ 30 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਕਸਬਾ ਬਾਘਾਪੁਰਾਣਾ ਦੀ ਪੁਲਿਸ ਨੇ ਔਰਤ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਵਿਧਵਾ ਮਾਂ ਨੇ ਆਪਣੇ ਹੀ ਅਗਵਾ ਦਾ ਫਰਜ਼ੀ ਵੀਡੀਓ ਬਣਾ ਕੇ ਆਪਣੇ ਜਵਾਈ ਨੂੰ ਭੇਜੀ ਤੇ ਉਸ ਤੋਂ 30 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ, ਦੂਜੇ ਪਾਸੇ ਕੁੜੀ ਵਲੋ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਹਰਕਤ ਵਿੱਚ ਆਉਂਦੇ ਹੋਏ ਇਸ ਮਾਮਲੇ ਦੀ ਡੂੰਘਾਈ ਤੋਂ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਵਿਧਵਾ ਮਾਂ ਨੇ ਇਹ ਪੈਸੇ ਠੱਗਣ ਲਈ ਸਾਜ਼ਿਸ਼ ਰਚੀ ਹੈ।

ਦੂਜੇ ਪਾਸੇ ਪੁਲਿਸ ਨੇ ਹੁਣ ਵਿਧਵਾ ਮਾਂ ਅਤੇਉਸ ਦੇ ਸਾਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਇਸ ਘਟਨਾ ਬਾਰੇ ਬਾਘਾਪੁਰਾਣਾ ਦੇ ਡੀ.ਐੱਸ.ਪੀ. ਸਰਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਵਿਧਵਾ ਮਹਿਲਾ ਰਾਜਬੀਰ ਕੌਰ ਜੋਕਿ ਕਮਿਆਣਾ ਦੀ ਰਹਿਣ ਵਾਲੀ ਹੈ ਅਤੇ ਆਪਣੀ ਧੀ ਦੇ ਕੋਲ ਹੀ ਰਹਿ ਰਹੀ ਸੀ ਅਤੇ ਉਹ ਆਪਣੇ ਆਪ ਦੀ ਇੱਕ ਧਾਰਮਿਕ ਸਥਾਨ ‘ਤੇ ਗਈ ਸੀ ਉਥੇ ਉਹ ਆਪਣੇ ਸਾਥੀ ਦੇ ਨਾਲ ਕਾਰ ‘ਤੇ ਬੈਠ ਗਈ ਸੀ ਅਤੇ ਇਸ ਨੇ ਹੀ ਇਹ ਸਾਰੀ ਸਾਜ਼ਿਸ਼ ਰਚੀ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News