ਪੁਲੀਸ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਨੈਟਵਰਕ ਦਾ ਪਰਦਾਫਾਸ਼!ਅੰਗਰੇਜੀ ਸ਼ਰਾਬ ਦੇ ਲੇਬਲ ਲਗਾਕੇ ਘੱਟ ਰੇਟ ‘ਚੇ ਵੇਚਦੇ ਸਨ ਮੁਲਜਮ ਮਿਲਾਵਟੀ ਜਹਿਰੀਲੀ ਸ਼ਰਾਬ

4677794
Total views : 5511196

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੰਗਰੂਰ/ਬੀ.ਐਨ.ਈ ਬਿਊਰੋ

ਇੱਥੋਂ ਦੀ ਪੁਲਿਸ ਵਲੋਂ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 20 ਲੋਕਾਂ ਦੀ ਜਾਨ ਲੈਣ ਵਾਲੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ’ਚ ਪੁਲੀਸ ਵਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਲੋਂ ਸ਼ਰਾਬ ਦੀਆਂ ਚਾਰ ਪੇਟੀਆਂ ਟਿੱਬੀ ਰਵਿਦਾਸਪੁਰਾ ਸੁਨਾਮ ਵਿਚ ਵੇਚੀਆਂ ਗਈਆਂ ਸਨ।

ਪੁਲੀਸ ਨੇ ਇਸ ਮਾਮਲੇ ’ਚ ਦੋ ਮੁੱਖ ਮੁਲਜ਼ਮਾਂ ਸਣੇ 10 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਜ਼ਹਿਰੀਲੀ ਸ਼ਰਾਬ ਦੀਆਂ 17 ਪੇਟੀਆਂ ਪਿੰਡ ਗੁੱਜਰਾਂ, ਢੰਡੋਲੀ ਅਤੇ ਟਿੱਬੀ ਰਵਿਦਾਸਪੁਰਾ ਸੁਨਾਮ ਵਿਚ ਵੇਚੀਆਂ ਗਈਆਂ ਸਨ ਜਿਨ੍ਹਾਂ ਦੀ ਸ਼ਨਾਖਤ ਕਰ ਲਈ ਗਈ ਹੈ।

ਪੁਲਿਸ ਨੇ ਮੌਤ ਜਾਂ ੳਮਰ ਕੈਦ ਨਾਲ ਸਬੰਧਿਤ ਆਬਕਾਰੀ ਐਕਟ ਦੀ ਧਾਰਾ 61-ਏ  ਵੀ ਲਗਾਈ

ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਮਾਸਟਰ ਮਾਈਂਡ ਗੁਰਲਾਲ ਸਿੰਘ ਪਿੰਡ ਉਭਾਵਾਲ ਅਤੇ ਹਰਮਨਪ੍ਰੀਤ ਸਿੰਘ ਪਿੰਡ ਤੇਈਪੁਰ ਦਾ ਪਿਛੋਕੜ ਅਪਰਾਧਿਕ ਹੈ ਅਤੇ ਦੋਵੇਂ ਸੰਗਰੂਰ ਜੇਲ੍ਹ ’ਚ ਇੱਕ-ਦੂਜੇ ਦੇ ਸੰਪਰਕ ’ਚ ਆਏ। ਜੇਲ੍ਹ ’ਚ ਹੀ ਇਨ੍ਹਾਂ ਨੇ ਨਕਲੀ ਸ਼ਰਾਬ ਦਾ ਧੰਦਾ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਸੀ। ਉਨ੍ਹਾਂ ਨੇ ਜਿਹੜੀਆਂ ਫੈਕਟਰੀਆਂ ’ਚੋਂ ਕੁੱਲ 300 ਲਿਟਰ ਮਿਥਨੌਲ ਕੈਮੀਕਲ ਖਰੀਦਿਆ ਸੀ, ਉਸ ਘਾਤਕ ਰਸਾਇਣ ਦੀ ਖਰੀਦ ਸਬੰਧੀ ਦਸਤਾਵੇਜ਼ ਪੁਲੀਸ ਕੋਲ ਮੌਜੂਦ ਹਨ। ਪੁਲੀਸ ਨੇ ਇਨ੍ਹਾਂ ਕੇਸਾਂ ਵਿਚ ਆਬਕਾਰੀ ਐਕਟ ਦੀ ਧਾਰਾ 61-ਏ ਵੀ ਲਗਾ ਦਿੱਤੀ ਹੈ ਜੋ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਸਬੰਧਤ ਹੈ।

ਡੀਆਈਜੀ ਭੁੱਲਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਹਰਮਨਪ੍ਰੀਤ ਸਿੰਘ ਆਪਣੇ ਸਾਥੀ ਗੁਰਲਾਲ ਸਿੰਘ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥਨੌਲ ਕੈਮੀਕਲ ਮੰਗਵਾਉਂਦਾ ਸੀ ਅਤੇ ਆਪਣੇ ਘਰ ਵਿਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ਵਿਚ ਭਰ ਕੇ ਵੇਚਦੇ ਸਨ।

ਉਹ ਘਰ ਵਿਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਲੈਂਦੇ ਸਨ ਜਦੋਂ ਕਿ ਬੋਤਲ ਉਪਰ ਕੈਪ ਲਗਾਉਣ ਲਈ ਮਸ਼ੀਨ ਦੀ ਵਰਤੋਂ ਕਰਦੇ ਸਨ ਜੋ ਇਨ੍ਹਾਂ ਨੇ ਲੁਧਿਆਣਾ ਤੋਂ ਮੰਗਵਾਈ ਸੀ। ਉਨ੍ਹਾਂ ਦੱਸਿਆ ਪੁਲੀਸ ਵਲੋਂ ਹਰਮਨਪ੍ਰੀਤ ਸਿੰਘ ਦੇ ਘਰ ਪਿੰਡ ਤੇਈਪੁਰ ਤੋਂ 200 ਲਿਟਰ ਮਿਥਨੌਲ, ਅਲਕੋਹਲ ਦੀਆਂ 156 ਬੋਤਲਾਂ, ਮਿਲਾਵਟੀ ਸ਼ਰਾਬ ਦੀਆਂ ਬਗੈਰ ਲੇਬਲ ਤੋਂ 80 ਬੋਤਲਾਂ, ਲੇਬਲ ਵਾਲੀਆਂ 130 ਮਿਲਾਵਟੀ ਸ਼ਰਾਬ ਦੀਆਂ ਬੋਤਲਾਂ, 4500 ਖਾਲੀ ਬੋਤਲਾਂ, 4600 ਢੱਕਣ, 10 ਲਿਟਰ ਸ਼ਰਾਬ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਫਲੇਵਰ, 25 ਲਿਟਰ ਕਾਲਾ ਰੰਗ ਆਦਿ ਬਰਾਮਦ ਕੀਤਾ। ਪੁਲੀਸ ਵਲੋਂ ਅੱਜ ਦੋ ਜਣਿਆਂ ਮੰਗਲ ਵਾਸੀ ਟਿੱਬੀ ਰਵਿਦਾਸਪੁਰਾ ਸੁਨਾਮ ਅਤੇ ਵੀਰੂ ਸੈਣੀ ਵਾਸੀ ਵਾਰਡ ਨੰਬਰ 3 ਸੁਨਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਟਿੱਬੀ ਰਵਿਦਾਸਪੁਰਾ ਵਿਚ ਨਕਲੀ ਸ਼ਰਾਬ ਦੀਆਂ ਪੇਟੀਆਂ ਵੇਚੀਆਂ ਸਨ।

ਮਿਲਾਵਟੀ ਸ਼ਰਾਬ ਵੇਚਣ ਦਾ ਗੋਰਖ ਧੰਦਾ ਹੋਰਨਾਂ ਸ਼ਹਿਰਾਂ ‘ਚ ਜੋਰਾਂ ‘ਤੇ

ਲੋਕਾਂ ਨੂੰ ਘਰਾਂ ‘ਚ ਵੱਖ ਵੱਖ ਮਾਰਕਿਆ ਦੀ ਸ਼ਰਾਬ ਠੇਕੇ ਦੇ ਰੇਟ ਨਾਲ ਘੱਟ ਮੁੱਲ਼ ‘ਤੇ ਵੇਚਣ ਦਾ ਗੋਰਖ ਧੰਦਾ ਹੋਰਨਾਂ ਸ਼ਹਿਰਾਂ ਵਿੱਚ ਜੋਰਾਂ ‘ਤੇ ਚੱਲ ਰਿਹਾ ਹੈ।ਸ਼ਰਾਰਤੀ ਅਨਸਰ ਅਜਿਹੀ ਸ਼ਰਾਬ ਲੋਕਾਂ ਨੂੰ ਠੇਕੇ ‘ਤੇ ਵਿਕਣ ਵਾਲੀ ਸ਼ਰਾਬ ਤੋ ਘੱਟ ਮੁੱਲ ‘ਤੇ ਸਪਲਾਈ ਕਰਦੇ ਹਨ ਅਤੇ ਲੋਕ ਪੈਸੇ ਬਚਾਉਣ ਦੇ ਲਾਲਚ ‘ਚ ਆਕੇ ਅਜਿਹੀ ਸ਼ਰਾਬ ਖ੍ਰੀਦ ਲੈਦੇ ਹਨ । ਜਿਸ ਕਰਕੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News