ਤਿੰਨ ਮਹੀਨੇ ਪਹਿਲਾ ਕੈਨੇਡਾ ਗਏ ਪਿੰਡ ਦੇਊ ਦੇ 21 ਸਾਲਾਂ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

4677794
Total views : 5511196

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਲਾਗਲੇ ਪਿੰਡ ਦੇਊ ਦੇ ਇੱਕ ਨੌਜਵਾਨ ਦੀ ਕਨੈਡਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੋਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ । ਮਿਲੀ ਜਾਣਕਾਰੀ ਦੇ ਅਨੁਸਾਰ ਦੇਊ ਪਿੰਡ ਦੇ 21 ਸਾਲ ਦਾ ਨੌਜਵਾਨ ਸਰਤਾਜ ਸਿੰਘ ਸਪੁੱਤਰ ਕਲਦੀਪ ਸਿੰਘ ਜੋ 10 ਦੰਸਬਰ ਨੂੰ ਸੱਟਡੀ ਵੀਜੇ ਤੇ ਕਨੇਡਾ ਗਿਆ ਸੀ  22 ਮਾਰਚ ਦੀ ਦੁਪਿਹਰ ਦੋ ਵੱਜੇ ਸਰਤਾਜ ਸਿੰਘ ਜਦੋਂ ਕਾਲਜ ਤੋਂ ਘਰ ਆ ਕੇ ਦੋਸਤਾਂ ਨਾਲ ਘੁੰਮਣ ਲਈ ਨਿਕਲਿਆ ਤਾ ਚਕਰਵਾਤੀ ਤੂਫ਼ਾਨ ਚ ਗੱਡੀ ਫਸ ਗਈ ਅਤੇ ਸੜਕ ਤੋਂ ਦੂਸਰੇ ਪਾਸੇ ਗੱਡੀ ਚਲੀ ਗਈ।

ਜਿਸ ਕਰਕੇ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਅਹਮਨੋ ਸਾਹਮਣੀ ਟੱਕਰ ਹੋ ਗਈ।ਨੌਜਵਾਨ ਦੇ ਮੌਤ ਦੀ ਦੁਖਦਾਈ ਖ਼ਬਰ ਪਿੰਡ ਪਹੁੰਚਦੇ ਹੀ ਪਿੰਡ ਚ ਸੋਗ ਦਾ ਮਹੌਲ ਬਣ ਗਿਆ ਹੈ। ਮ੍ਰਿਤਕ ਦੀ ਮਾਂ ਨੇ ਦਸਿਆ ਕਿ ਮੇਰਾ ਪੁੱਤ ਘਰ ਦੀ ਹਲਾਤ ਸੁਧਾਰਨ ਲਈ ਵਿਦੇਸ਼ ਗਿਆ ਸੀ।ਇਥੇ ਦੱਸਣਯੋਗ ਹੈ ਕਿ ਸਰਤਾਜ ਸਿੰਘ ਇੱਕ ਭੈਣ ਤੇ ਆਪਣੇ ਮਾ ਬਾਪ ਦਾ ਇੱਕਲੋਤਾ ਪੁੱਤਰ ਸੀ । ਉਸ ਦੀ ਵੱਡੀ ਭੈਣ ਵੀ ਕੁਝ ਸਮਾ ਪਹਿਲਾ ਕਨੇਡਾ ਪੜਾਈ ਕਰਨ ਗਈ ਹੋਈ ਸੀ । ਮ੍ਰਿਤਕ ਨੌਜਵਾਨ ਸਰਤਾਜ ਦੇ ਪਿਤਾ ਕਲਦੀਪ ਸਿੰਘ ਨੇ ਭਾਰਤ ਸਰਕਾਰ ਤੋ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਦੇਹ ਵਾਪਸ ਭਾਰਤ ਲਿਆਦੀ ਜਾਵੇ ਤਾ ਕਿ ਉਹ ਆਪਣੇ ਪੁੱਤਰ ਦੇ ਅੰਤਮ ਦਰਸਨ ਕਰ ਸਕਣ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News