ਪੁਲਿਸ ਨੇ ਆਨੰਦਪੁਰ ਸਾਹਿਬ ਮੇਲਾ ਵੇਖਣ ਜਾਂਦੇ ਸ਼ਰਧਾਲੂਆ ਨੂੰ ਸਮਝਾਏ ਆਵਾਜਾਈ ਦੇ ਨਿਯਮ

4677786
Total views : 5511181

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਅੱਜ  ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ .ਪੀ .ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ  ਦੇ ਦਿਸ਼ਾ ਨਿਰਦੇਸ਼ ਹੇਠ ਏ .ਡੀ .ਸੀ .ਪੀ ਟਰੈਫਿਕ ਸ੍ਰੀ ਹਰਪਾਲ ਸਿੰਘ  ਅਤੇ ਏ.ਸੀ.ਪੀ. ਸ੍ਰੀ ਜਸਬੀਰ ਸਿੰਘ  ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਵੇਰਕਾ ਬਾਈਪਾਸ ਕੋਲ ਹੋਲਾ ਮੁਹੱਲਾ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਵਹੀਕਲ ਟਰੈਕਟਰ ਟਰਾਲੀ, ਕਾਰਾ , ਜੀਪਾ , ਮੋਟਰਸਾਈਕਲ ਨੂੰ ਰੋਕ ਕੇ ਸੰਗਤਾਂ ਨੂੰ ਸਮਝਾਇਆ ਗਿਆ ਕੇ ਆਪਣੇ ਵਹੀਕਲ ਨੂੰ ਹੋਲੀ ਚਲਾਉਣਾ ਹੈ ਅਤੇ ਖੱਬੇ ਪਾਸੇ ਚੱਲਣਾ ਹੈ।

ਇਕ ਲੇਨ ਵਿਚ ਚੱਲਣ ਬਾਰੇ ਦੱਸਿਆ ਗਿਆ, ਉਹਨਾਂ ਨੂੰ ਕਿਹਾ ਗਿਆ ਕੇ ਅੱਗੇ ਜਾਂਦੇ ਵਹੀਕਲ ਨੂੰ ਓਵਰਟੇਕ ਨਹੀਂ ਕਰਨਾ ਤਾ ਜੋ ਹਾਦਸੇ ਤੋ ਬਚ ਸਕੋ ,ਖਾਸ ਕਰ ਨੌਜਵਾਨ ਮੁੰਡੇ ਜੋ ਹੁੱਲੜਬਾਜ਼ੀ ਕਰਦੇ ਜਾਂਦੇ ਹਨ ਉਹਨਾਂ ਨੂੰ ਸਮਝਾਇਆ ਗਿਆ ਕੇ ਸਹੀ ਤਰੀਕੇ ਨਾਲ ਜਾਣ, ਸੰਗਤਾਂ ਨੂੰ ਸਮਝਾਇਆ ਗਿਆ ਕੇ ਕਿਸੇ ਕੋਲੋ ਵੀ ਕਿਸੇ ਵੀ ਤਰਾ ਦਾ ਪ੍ਰਸ਼ਾਦ ਜਾ ਕੋਈ ਵੀ ਚੀਜ਼ ਲੈ ਨਹੀਂ ਖਾਣੀ, ਉਹਨਾਂ ਨੂੰ ਖਾਸ ਤੋਰ ਤੇ ਸਪੀਡ ਲਿਮਿਟ ਵਿਚ ਰੱਖ ਕੇ ਚਲਾਉਣ ਲਈ ਹਦਾਇਤ ਗਈ ਤਾ ਜੋ ਸੜਕ ਤੇ ਹੋਣ ਵਾਲੇ ਹਾਦਸਿਆਂ ਤੋ ਬਚਿਆ ਜਾ ਸਕੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News