ਪੁਲਿਸ ਐਨਕਾਊਂਟਰ ਵਿਚ ਮਾਰਿਆ ਗਿਆ ਗੈਂਗਸਟਰ ਰਾਣਾ ਮਨਸੂਰਪੁਰੀਆ ! ਪੁਲਿਸ ਮਲਾਜਮ ਨੂੰ ਕਤਲ ਕਰਕੇ ਹੋਇਆ ਸੀ ਫਰਾਰ

4677754
Total views : 5511038

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਹੁਸ਼ਿਆਰਪੁਰ/ਬੀ.ਐਨ.ਈ ਬਿਊਰੋ

ਬੀਤੇ ਕੱਲ੍ਹ ਇਕ ਪੁਲਿਸ ਮੁਲਾਜ਼ਮ ਦਾ ਕਤਲ ਕਰਨ ਵਾਲੇ ਗੈਂਗਸਟਰ ਰਾਣਾ ਮਨਸੂਰਪੁਰੀਆ ਪੁਲਿਸ ਐਨਕਾਊਂਟਰ ਵਿਚ ਮਾਰਿਆ ਗਿਆ ਹੈ।ਉਸ ਨੇ  ਮੁਕੇਰੀਆਂ ਵਿਚ ਮੁਕਾਬਲੇ ਦੌਰਾਨ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਗੋਲੀ ਮਾਰੀ ਸੀ। ਇਸ ਦੇ ਬਾਅਦ ਉਹ ਫਰਾਰ ਹੋ ਗਿਆ ਸੀ।ਪੁਲਿਸ ਨੂੰ ਖਬਰ ਮਿਲੀ ਸੀ ਕਿ ਗੈਂਗਸਟਰ ਰਾਣਾ ਕੰਡੀ ਇਲਾਕੇ ਦੇ ਜੰਗਲਾਂ ਵਿਚ ਲੁਕਿਆ ਹੋਇਆ ਹੈ।

ਇਸ ਨੂੰਲੈ ਕੇ ਦਸੂਹਾ, ਹਾਜੀਪੁਰ, ਮੁਕੇਰੀਆਂ, ਤਲਵਾੜਾ, ਗਾੜਦੀਵਾਲਾ ਸਣੇ ਹੋਰ ਇਲਾਕਿਆਂ ਦੀਆਂ ਪੁਲਿਸ ਟੀਮਾਂ ਨੇ ਖੰਗਾਲਿਆ। ਇਹੀ ਨਹੀਂ ਮੁਲਜ਼ਮ ਰਾਣਾ ਦੇ ਸਗੇ ਸਬੰਧੀਆਂ ਦੇ ਇਥੇ ਵੀ ਰੇਡ ਕੀਤੀ ਗਈ।ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਰਾਣਾ ਪੁਲਿਸ ਕਾਂਸਟੇਬਲ ਦੀ ਗੋਲੀ ਮਾਰਨ ਦੇ ਬਾਅਦ ਖੇਤਾਂ ਤੋਂ ਹੁੰਦਾ ਹੋਇਆ ਆਪਣੇ ਕਿਸੇ ਜਾਣਕਾਰ ਦਾ ਸਹਾਰਾ ਲੈ ਕੇ ਹਲਕਾ ਦੂਸਹਾ ਦੇ ਕੰਡੀ ਕਨਾਲ ਦੇ ਸ਼ਿਵਾਲਿਕ ਜੰਗਲਾਂ ਵਿਚ ਜਾ ਪਹੁੰਚਿਆ।ਪੁਲਿਸ ਉਸ ਦੀ ਭਾਲ ਵਿਚ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਰਾਣਾ ਮਨਸੂਰਪੁਰੀਆ ਇਕ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਇਆ ਸੀ ਜਿਸ ਦੇ ਬਾਅਦ ਪੁਲਿਸ ਉਸ ਦੇ ਪਿੱਛੇ ਲੱਗੀ। ਜੰਗਲ ਵਿਚ ਛਿਪੇ ਹੋਣ ਦੇ ਬਾਅਦ ਪੁਲਿਸ ਨੇ ਪੰਜਾਬ-ਹਿਮਾਚਲ ਸਰਹੱਦ ‘ਤੇ ਵੱਡੀ ਗਿਣਤੀ ਵਿਚ ਜਵਾਨਾਂ ਨੂੰ ਤਾਇਨਾਤ ਕੀਤਾ, ਜਿਥੇ ਉਸ ਦਾ ਐਨਕਾਊਂਟਰ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News