Total views : 5511038
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਭਾਜਪਾ ਅੰਮ੍ਰਿਤਸਰ ਦਿਹਾਤੀ ਸੀਨੀਅਰ ਸਿਟੀਜਨ ਸੈਲ ਮਹਿਲਾ ਮੋਰਚਾ ਦੀ ਟੀਮ ਦਾ ਗਠਨ ਇੰਚਾਰਜ ਬੀਬੀ ਅਮਰਜੀਤ ਕੌਰ ਚਵਿੰਡਾ ਦੇਵੀ ਇੰਚਾਰਜ ਸੀਨੀਅਰ ਸਿਟੀਜਨ ਸੈਲ ਮਹਿਲਾ ਮੋਰਚਾ ਪੰਜਾਬ ਨੇ ਆਪਣੇ ਗ੍ਰਹਿ ਪਿੰਡ ਚਵਿੰਡਾ ਦੇਵੀ ਵਿਖੇ ਇਕ ਸੰਖੇਪ ਸਮਾਗਮ ਭਾਜਪਾ ਮਹਿਲਾ ਆਗੂਆਂ ਵਿੱਚ ਕੀਤਾ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੀਆ ਲੋਕ ਉਸਾਰੂ ਨੀਤੀਆਂ ਦਾ ਜਿਕਰ ਕਰਦੇ ਹੋਏ ਉਹਨਾ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸ਼ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਘਾਟਾ ਕਰਕੇ ਮਹਿਲਾਵਾਂ ਦੇ ਹੱਕ ਦੀ ਗੱਲ ਕੀਤੀ ਗਈ ਹੈ ਅਤੇ ਆਉਂਦੀਆ ਲੋਕ ਸਭਾ ਚੋਣਾਂ ਵਿੱਚ ਭਾਜਪਾ ਮਹਿਲਾ ਮੋਰਚਾ ਦੀਆਂ ਡਿਊਟੀਆਂ ਮਾਣਯੋਗ ਬੀਬਾ ਜੈ ਇੰਦਰ ਕੌਰ ਜੀ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਪੰਜਾਬ ਜਿਥੇ ਵੀ ਲਗਾਉਣਗੇ, ਮਹਿਲਾ ਮੋਰਚਾ ਦੀਆਂ ਭੈਣਾਂ ਉਥੇ ਪਹੁੰਚ ਕੇ ਪਾਰਟੀ ਦਾ ਝੰਡਾ ਬੁਲੰਦ ਕਰਨਗੀਆਂ।
ਰਾਣੀ ਭੰਡਾਰੀ ਬਣੇ ਦਿਹਾਤੀ ਅੰਮ੍ਰਿਤਸਰ ਦੇ ਪ੍ਰੈਸ ਸਕੱਤਰ
ਇਸ ਸਮਾਗਮ ਮੌਕੇ ਸੀਨੀਅਰ ਸਿਟੀਜਨ ਸੈਲ ਮਹਿਲਾ ਮੋਰਚਾ ਪੰਜਾਬ ਦੇ ਇੰਚਾਰਜ ਬੀਬੀ ਅਮਰਜੀਤ ਕੌਰ ਵੱਲੋਂ ਪ੍ਰਧਾਨ ਮਹਿਲਾ ਮੋਰਚਾ ਪੰਜਾਬ ਬੀਬਾ ਜੈ ਇੰਦਰ ਕੋਰ ਜੀ ਦੇ ਹੁਕਮਾਂ ਅਨੁਸਾਰ ਰਾਣੀ ਭੰਡਾਰੀ ਚਵਿੰਡਾ ਦੇਵੀ ਨੂੰ ਅੰਮ੍ਰਿਤਸਰ ਦਿਹਾਤੀ ਦਾ ਪ੍ਰੈਸ ਸਕੱਤਰ ਬਣਾਇਆ ਗਿਆ। ਇਸ ਮੌਕੇ ਸੁਨੀਤਾ ਸ਼ਰਮਾ ਅਬਦਾਲ ਨੂੰ ਪ੍ਰਧਾਨ ਭਾਜਪਾ ਅੰਮ੍ਰਿਤਸਰ ਦਿਹਾਤੀ, ਮੀਨਾਕਸ਼ੀ ਦੇਵੀ ਸੀਨੀਅਰ ਮੀਤ ਪ੍ਰਧਾਨ ਚਵਿੰਡਾ ਦੇਵੀ, ਰਾਣੀ ਭੰਡਾਰੀ ਚਵਿੰਡਾ ਦੇਵੀ ਪ੍ਰੈੱਸ ਸਕੱਤਰ ਅੰਮ੍ਰਿਤਸਰ ਦਿਹਾਤੀ, ਰਚਨਾ ਰਾਣੀ ਜਨਰਲ ਸਕੱਤਰ ਦਿਹਾਤੀ, ਕਸ਼ਮੀਰ ਕੌਰ ਮਜੀਠਾ ਸੈਕਟਰੀ, ਰਾਜ ਰਾਣੀ ਮੱਤੇਵਾਲ ਮੀਤ ਪ੍ਰਧਾਨ, ਉਮਾ ਖਜਾਨਚੀ, ਹਰਜੀਤ ਕੌਰ ਮੈੰਬਰ ਬਣਾਏ ਗਏ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-