ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਦੀ ਡਾਇਰੈਕਟਰੀ ਬਣਾਉਣ ਬਾਰੇ ਸਹਿਮਤੀ ਬਣੀ-ਕਮਿਸ਼ਨਰ ਪਾਲ 

4677754
Total views : 5511041

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ

ਸਿੱਖਾਂ ਦੀ ਪੁਰਾਤਨ ਵਿਦਿਅਕ ਅਤੇ ਧਾਰਮਿਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਚੋਣਵੇਂ ਮੈਂਬਰਾਂ ਦੀ ਜ਼ਰੂਰੀ ਇਕੱਤਰਤਾ ਸੇਵਾ ਮੁਕਤ ਚੀਫ ਕਮਿਸ਼ਨਰ ਇਨਕਮ ਟੈਕਸ ਸੁਰਿੰਦਰਜੀਤ ਸਿੰਘ ਪਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸੰਸਥਾ ਦੀ  ਛਵੀ ਵਿੱਚ ਆਏ ਨਿਘਾਰ ਤੇ ਚਿੰਤਾ ਪ੍ਰਗਟ ਕੀਤੀ ਅਤੇ ਭਵਿੱਖ ਵਿੱਚ  ਨਵੀ ਦਿੱਖ ਦੇਣ ਲਈ ਵੀਚਾਰਾਂ ਕੀਤੀਆਂ। ਮੈਂਬਰਾਂ ਨੇ ਫੈਸਲਾ ਕੀਤਾ ਕਿ ਸੰਸਥਾ ਦੇ ਵੱਖ ਵੱਖ ਕਾਰਜਾਂ ਨੂੰ ਸੰਵਿਧਾਨ ਅਨੁਸਾਰ ਚਲਾਉਣ ਲਈ ਉਹ ਪ੍ਰਬੰਧਕਾਂ ਨੂੰ ਲੋੜੀਦਾਂ ਸਹਿਯੋਗ ਅਤੇ ਸਲਾਹ ਦੇਣਗੇ। ਕਮਿਸ਼ਨਰ ਪਾਲ, ਸਰਬਜੀਤ ਸਿੰਘ, ਡਾ ਜਸਵਿੰਦਰ ਸਿੰਘ ਢਿੱਲੋਂ ਅਤੇ ਸੁਖਦੇਵ ਸਿੰਘ ਮੱਤੇਵਾਲ ਨੇ ਕਿਹਾ ਕਿ ਦੀਵਾਨ ਪੰਥਕ ਅਦਾਰਾ ਹੈ ਇਸਲਈ ਇਸ ਦੀ ਬੇਹਤਰੀ ਅਤੇ ਚੜ੍ਹਦੀ ਕਲਾ ਲਈ ਉਸਾਰੂ ਪੰਹੁਚ ਰੱਖਣੀ ਸਾਡੇ ਸਾਰਿਆਂ ਦਾ ਫਰਜ ਹੈ।

ਕਮਿਸ਼ਨਰ ਪਾਲ ਨੇ ਮੈਂਬਰਾਂ ਦੇ ਸਨਮੁੱਖ ਤਜਵੀਜ ਰੱਖੀ ਕਿ ਦੀਵਾਨ ਦੇ 500 ਮੈਂਬਰਾਂ ਦੀ ਇੱਕ ਡਾਇਰੈਕਟਰੀ ਬਣਾਈ ਜਾਵੇ ਜਿਸ ਵਿੱਚ ਉਨ੍ਹਾਂ ਦੀ ਜਨਮ ਤਾਰੀਖ, ਵਿਦਿਅਕ ਯੋਗਤਾ, ਵਿਸ਼ੇਸ਼ ਹੁਨਰ, ਕਿੱਤਾ, ਬਲੱਡ ਗਰੁਪ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਮੈਂਬਰਾਂ ਦਾ ਇਕ ਦੁਸਰੇ ਨਾਲ ਆਪਸੀ ਤਾਲਮੇਲ ਤੇ ਪਿਆਰ ਵਧੇਗਾ ਅਤੇ ਉਹ ਦੁੱਖ ਸੁੱਖ ਵਿੱਚ  ਨੇੜੇ ਹੋ ਸਕਣਗੇ। ਹਾਜ਼ਰ ਮੈਂਬਰਾਂ ਨੇ ਸਹਿਮਤੀ ਦੇਦੇ ਹੋਏ ਕਮਿਸ਼ਨਰ ਪਾਲ ਨੂੰ ਇਸ ਕਾਰਜ ਨੂੰ ਅਮਲੀ ਰੂਪ ਦੇਣ ਲਈ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਤੋਂ ਸਹਿਯੋਗ ਲੈਣ ਲਈ ਡੈਪੂਟੇਸ਼ਨ ਲੈ ਕੇ ਮਿਲਣ ਲਈ ਅਤੇ ਹੋਰ ਲੁੜੀਂਦੇ ਕਦਮ ਚੁੱਕਣ ਲਈ ਕਿਹਾ। ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਪਾਲ ਨੇ 2019 ‘ਚ ਇੱਕ ਡਾਇਰੈਕਟਰੀ ਛਾਪੀ ਸੀ ਜਿਸ ਵਿੱਚ ਭਾਰਤ ਅਤੇ ਵਿਸ਼ਵ ਦੇ ਸਮੂਹ ਇਤਿਹਾਸਿਕ ਅਤੇ ਗੈਰ ਇਤਿਹਾਸਿਕ ਗੁਰਦੁਵਾਰਿਆਂ ਤੋਂ ਇਲਾਵਾ ਸਿੱਖ ਵਿਦਿਅਕ ਅਦਾਰਿਆਂ, ਗਤਕਾ ਅਖਾੜਿਆਂ, ਸੇਵਾ ਸੁਸਾਇਟੀਆਂ, ਧਰਮ ਪ੍ਰਚਾਰ ਸੰਸਥਾਵਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮੀਟਿੰਗ ਵਿੱਚ ਰਜਿੰਦਰ ਸਿੰਘ ਮਰਵਾਹ, ਪ੍ਰਿੰਸੀਪਲ ਡਾ.ਸੁਖਬੀਰ ਕੌਰ ਮਾਹਲ , ਬਲਵਿੰਦਰ ਸਿੰਘ ਬਵੇਜਾ, ਮਨਦੀਪ ਸਿੰਘ ਬੇਦੀ, ਪ੍ਰਭਜੋਤ ਸਿੰਘ ਸੇਠੀ, ਡਾ.ਅਰਦਿਮਨ ਸਿੰਘ ਮਾਹਲ , ਅਵਤਾਰ ਸਿੰਘ, ਪ੍ਰੋ ਹਰੀ ਸਿੰਘ, ਪਰਮਬੀਰ ਸਿੰਘ ਮੱਤੇਵਾਲ, ਅਮਰਜੀਤ ਸਿੰਘ ਭਾਟੀਆ, ਜੱਜਬੀਰ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News