ਅਸਲੀ ਪੁਲਿਸ ‘ਤੇ ਰੋਹਬ ਝਾੜਨ ਵਾਲੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਆਪੇ ਬਣੀ ਨਕਲੀ ਮਹਿਲਾ ਪੁਲਿਸ ਇੰਸ਼ਪੈਕਟਰ ਅੰਮ੍ਰਿਤਸਰ ਸ਼ਹਿਰ ਦੀ ਪੁਲਿਸ ਨੇ ਕੀਤੀ ਕਾਬੂ

4677754
Total views : 5511038

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਥਾਣਾਂ ਸਿਵਲ ਲਾਈਨਜ ਦੀ ਪੁਲਿਸ ਵਲੋ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਲੇ ਦੀ ਆਪੇ ਬਣੀ ਨਕਲੀ ਪੁਲਿਸ ਇੰਸਪੈਕਟਰ ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ  ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਜਿਲਾ ਅੰਮ੍ਰਿਤਸਰ ਸ਼ਹਿਰ ਦੀ ਟੀਮ ਵਲੋ ਪੰਜਾਬ ਪੁਲਿਸ ਮਹਿਕਮੇ ਦਾ ਜਾਅਲੀ ਸ਼ਨਾਖਤੀ ਕਾਰਡ ਵਰਤੋ ਕਰਕੇ ਪ੍ਰਾਈਵੇਟ ਵਿਅਕਤੀਆ ਨਾਲ ਦੁਰਵਿਹਾਰ ਕਰਨ ਵਾਲੀ ਫਰਜ਼ੀ ਮਹਿਲਾ ਇੰਸਪੈਕਟਰ  ਨੂੰ ਸਮੇ ਗ੍ਰਿਫਤਾਰ ਕਰ ਲਿਆ ਜਦ ਆਪਣੀ ਕਾਰ ਦੇ ਟੁੱਟੇ ਸ਼ੀਸੇ ਦਾ ਜਬਰੀ ਮੂੰਹ ਮੰਗਿਆ ਮੁਆਵਜਾ ਲੈਣ ਲਈ ਪੁਲਿਸ ਪਾਰਟੀ ਉਪਰ ਰੋਹਬ ਝਾੜ ਰਹੀ ਸੀ।

ਸ: ਵਿਰਕ ਨੇ ਦੱਸਿਆ ਕਿ ਐਸ.ਆਈ ਦਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਗਰੈਡ ਹੋਟਲ ਸਾਹਮਨੇ ਕੁਵੀਨਜ ਰੋਡ ਅੰਮ੍ਰਿਤਸਰ ਵਿਖੇ ਇੱਕ ਕਾਰ BMW ਨੰਬਰ DL-1C-M-6898 ਅਤੇ ਸਵਿਫਟ ਡਿਜਾਈਰ ਨੰਬਰ PB-01-D-3782 ਦਾ ਐਕਸੀਡੈਂਟ ਹੋਇਆ ਮੋਕਾ ਤੇ ਪਹੁੰਚ ਕਿ ਕਾਰਵਾਈ ਕਰੋ ਤਾਂ BMW ਕਾਰ ਵਿੱਚ ਸਵਾਰ ਲੇਡੀ ਕਾਰ ਵਿੱਚੋ ਬਾਹਰ ਨਿਕਲ ਕਿ ਜਿਸ ਨੇ ਮੈਨੂੰ ਆਪਣਾ ਨਾਮ ਇੰਸ ਰਮਨਦੀਪ ਕੌਰ ਰੰਧਾਵਾ ਪੰਜਾਬ ਪੁਲਿਸ ਦੱਸਿਆ ਤੇ ਕਿਹਾ ਕਿ ਮੈ SSP ਸਹਿਬ ਅੰਮ੍ਰਿਤਸਰ ਦਿਹਾਤੀ ਨਾਲ ਰੀਡਰ ਤਾਇਨਾਤ ਹਾਂ। ਜੋ ਮੈਨੂੰ ਬਾਰ ਬਾਰ ਕਹਿ ਰਹੀ ਸੀ ਕਿ ਐਕਸੀਡੈਂਟ ਦੌਰਾਨ ਕਾਰ BMW ਦਾ ਖੱਬੀ ਸਾਈਡ ਵਾਲੀ ਲਾਈਟ ਦਾ ਸ਼ੀਸ਼ਾ ਟੁੱਟਾ ਹੈ।

ਇਸ ਦਾ ਮੁਆਵਜਾ ਦਿਵਾਉ ਜੋ ਦੋਵਾ ਧਿਰਾਂ ਦੀ ਮੌਕਾ ਤੇ ਕੋਈ ਗੱਲ ਨੇਪਰੇ ਨਾ ਚੜਦੀ ਵੇਖ, ਦੋਵੇਂ ਕਾਰਾ ਸਮੇਤ ਡਰਾਇਵਰਾਂ ਨੂੰ ਥਾਣਾ ਲੈ ਆਇਆ। BMW ਕਾਰ ਵਿੱਚ ਸਵਾਰ ਲੇਡੀ ਜਿਸਨੇ ਆਪਣਾ ਨਾਮ ਇੰਸਪੈਕਟਰ ਰਮਨਦੀਪ ਰੰਧਾਵਾ ਨੰਬਰ 381/ASR-R ਦੱਸਿਆ ਉਕਤ ਲੇਡੀ ਪੁਲਿਸ ਮੁਲਾਜਮ ਨਹੀ ਸੀ ਲੱਗ ਰਹੀ।

ਜਿਸ ਬਾਰੇ SSP ਸਹਿਬ ਅੰਮ੍ਰਿਤਸਰ ਦਿਹਾਤੀ ਦੇ ਰੀਡਰ ਅਤੇ OASI ਬਰਾਚ ਅੰਮ੍ਰਿਤਸਰ ਦਿਹਾਤੀ ਤੋ ਪਤਾ ਕੀਤਾ ਗਿਆ ਤਾ ਰੀਡਰ SSP ਸਹਿਬ ਅੰਮ੍ਰਿਤਸਰ ਦਿਹਾਤੀ ਅਤੇ OASI ਬਰਾਚ ਅੰਮ੍ਰਿਤਸਰ ਦਿਹਾਤੀ ਨੇ ਕਿਹਾ ਕਿ ਇਸ ਨਾਮ ਦੀ ਕੋਈ ਵੀ ਲੜਕੀ ਸਾਡੇ ਰੀਡਰ ਸਟਾਫ ਜਾਂ ਜਿਲੇ ਵਿੱਚ ਤਾਇਨਾਤ ਨਹੀ ਹੈ।

ਜਿਸਤੇ ਮੁੱਕਦਮਾ ਨੰਬਰ 38 ਮਿਤੀ 16-03-2024 ਜੁਰਮ 279,427,419,420,465,471,170,171 ਭ.ਦ ਥਾਣਾ ਸਿਵਲ ਲਾਈਨਜ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ। ਇਸ ਸਮੇ ਉਨਾਂ ਨਾਲ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਤੇ ਥਾਣਾਂ ਮੁੱਖੀ ਇੰਸ: ਜਸਵੀਰ ਸਿੰਘ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

ਰਣਜੀਤ ਕੋਰ ਦੇਖਿਲਾਫ ਪਹਿਲਾਂ ਤੋਂ ਦਰਜ ਮੁੱਕਦਮਿਆ ਦਾ ਵੇਰਵਾ:-

1. ਰਪਟ ਨੰਬਰ 28 ਮਿਤੀ 5-2-2022 ਜੁਰਮ 107/151 CrPC ਥਾਣਾ ਬੀ ਡਵੀਜਨ ਅੰਮ੍ਰਿਤਸਰ।

2. ਮੁਕੱਦਮਾ ਨੰਬਰ 206 ਮਿਤੀ 7-10-2023 ਜੁਰਮ 379,21 (1) ਮਾਈਨਿੰਗ ਐਕਟ ਥਾਣਾ ਅਜਨਾਲਾ ਅੰਮ੍ਰਿਤਸਰ ਦਿਹਾਤੀ ਵਿੱਚ ਰਪਟ ਨੰਬਰ 30 ਮਿਤੀ 9-10-2023 ਨਾਲ ਇੰਸਪੈਕਟਰ ਰਮਨਦੀਪ ਰੰਧਾਵਾ ਵਾਸੀ ਗਲੀ ਨੰਬਰ 6 ਮਕਾਨ ਨੰਬਰ 346 ਪ੍ਰਤਾਪਨਗਰ ਅੰਮ੍ਰਿਤਸਰ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਸੀ।

Share this News