ਘਰ ‘ਚ ਵੜ੍ਹਕੇ ਪ੍ਰੀਵਾਰਕ ਮੈਬਰਾਂ ਤੋ ਪਿਸਤੌਲ ਦੀ ਨੌਕ ‘ਤੇ ਲੁੱਟ ਕਰਨ ਵਾਲੇ ਦੋ ਮੁਲਜਮ ਪੁਲਿਸ ਨੇ ਕੀਤੇ ਗ੍ਰਿਫਤਾਰ

4677619
Total views : 5510631

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਵਧੀਕ ਡਿਪਟੀ ਪੁਲਿਸ ਕਮਿਸ਼ਨਰ ਪੁਲਿਸ  -2 ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬੀਤੇ ਦਿਨ ਥਾਣਾਂ ਛੇਹਰਟਾ ਦੇ ਖੇਤਰ ਵਿੱਚ ਇਕ ਘਰ ਵਿੱਚ ਜਬਰੀ ਦਾਖਲ ਹੋਕੇ ਪ੍ਰੀਵਾਰਕ ਮੈਬਰਾਂ ਤੋ ਲੁੱਟ ਖੋਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਵਲੋ ਗ੍ਰਿਫਤਾਰ ਕਰਕੇ ਉਨਾਂ ਪਾਸੋ ਲੁੱਟਿਆ ਸਮਾਨ ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਬ੍ਰਾਮਦ ਕਰ ਲਿਆ ਗਿਆ ਹੈ।
ਸ: ਵਿਰਕ ਨੇ ਦੱਸਿਆ ਕਿ ਇਹ ਮੁਕੱਦਮਾਂ ਮੁੱਦਈ ਜਸਬੀਰ ਸਿੰਘ ਵਾਸੀ ਆਸ਼ੀਆਨ ਇਨਕਲੇਵ, ਜੰਡਪੀਰ ਕਲੇਨੀ ਖੰਡਵਾਲਾ, ਛੇਹਰਟਾ, ਅੰਮ੍ਰਿਤਸਰ ਦੇ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਮਿਤੀ 26-02-2024 ਨੂੰ ਵਕਤ ਕਰੀਬ 10:30 ਪੀ.ਐਮ,  ਦਾ ਹੋਵੇਗਾ ਕਿ ਉਹ, ਆਪਣੇ ਪਰਿਵਾਰ ਸਮੇਤ ਘਰ ਵਿੱਚ ਮੌਜੂਦ ਸੀ ਅਤੇ ਉਹਨਾਂ ਦਾ ਬਾਹਰਲਾ ਬੂਹਾ ਖੁੱਲਾ ਸੀ ਕਿ 4 ਅਣਪਛਾਤੇ ਨੌਜਵਾਨ ਵਿਅਕਤੀ ਘਰ ਅੰਦਰ ਦਾਖਲ ਹੋ ਗਏ ਅਤੇ ਆਉਦਿਆ ਹੀ ਇੱਕ ਵਿਅਕਤੀ ਨੇ ਪਿਸਤੌਲ ਉਹਨਾ ਪਰ ਤਾਣ ਦਿੱਤਾ ਅਤੇ ਉਸਦਾ ਤੇ ਉਸਦੀ ਪਤਨੀ ਤੇ ਲੜਕੇ ਦਾ ਮੋਬਾਇਲ ਫੋਨ (ਕੁੱਲ ਤਿੰਨ) ਖੋਹ ਲਏ ਅਤੇ ਉਸਦੀ ਪਤਨੀ ਸਾਇਰਾ ਦੇ ਗਲੇ ਵਿੱਚ ਪਾਈ ਚੈਨੀ ਸੋਨਾ ਖਿੱਚ ਲਈ ਅਤੇ ਉਹਨਾਂ ਸਾਰਿਆ ਨੂੰ ਪਿਸਤੌਲ ਦਿਖਾ ਕਿ ਇੱਕ ਸਾਈਡ ਤੇ ਖੜਾ ਕਰ ਦਿੱਤਾ ਅਤੇ ਦੂਸਰੇ ਵਿਅਕਤੀਆ ਨੇ ਕਮਰੇ ਵਿੱਚ ਪਈ ਅਲਮਾਰੀ ਲੋਹਾ ਖੋਲ ਕਿ ਲਾਕਰ ਵਿੱਚੋਂ 02 ਮੁੰਦਰੀਆ ਸੋਨਾਂ ਜੈਂਟਸ ਅਤੇ 02 ਮੁੰਦਰੀਆ ਸੋਨਾ ਲੇਡੀਜ਼ ਕੱਢ ਲਈਆ ਅਤੇ ਜਾਂਦੇ ਹੋਏ ਉਹਨਾ ਦੀ ਗਲੀ ਵਿੱਚ ਲੱਗਾ ਮੋਟਰਸਾਈਕਲ ਮਾਰਕਾ ਪਲਟੀਨਾ ਵੀ ਨਾਲ ਲੈ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। 
ਏ.ਡੀ.ਸੀ.ਪੀ ਸਿਟੀ-2 ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 2 ਵਿਅਕਤੀ ਪਰਮਜੀਤ ਸਿੰਘ ਉਰਫ ਡਿਪਟੀ ਵਾਸੀ ਸੰਧੂ ਪ੍ਰਾਪਰਟੀ ਡੀਲਰ ਵਾਲੀ ਗਲੀ, ਪਿੰਡ ਕਾਲੇ, ਅੰਮ੍ਰਿਤਸਰ ਅਤੇ ਇਕਬਾਲ ਸਿੰਘ ਵਾਸੀ ਕ੍ਰਿਸ਼ਨਾ ਮੰਦਿਰ ਵਾਲੀ ਗਲੀ, ਨਰੈਣਗਗੜ੍ਹ, ਛੇਹਰਟਾ, ਅੰਮ੍ਰਿਤਸਰ ਨੂੰ ਮਿਤੀ 12.03.2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਪਾਸੋਂ 1 ਖੋਹਸ਼ੁਦਾ ਮੋਬਾਇਲ ਫੋਨ ਤੇ ਮੋਟਰਸਾਈਕਲ ਪਲਟੀਨਾ ਤੋ ਇਲਾਵਾ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਸਪਲੈਡਰ ਵੀ ਬ੍ਰਾਮਦ ਕੀਤ ਗਿਆ ਹੈ। 
ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਰਿਮਾਂਡ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਬਾਕੀ ਰਹਿੰਦੇ ਸਾਥੀਆਂ ਨੂੰ ਵੀਂ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।ਇਸ ਸਮੇ ਉਨਾਂ ਨਾਲ ਵੀ ਹਾਜਰ ਸਨ।  ਸ੍ਰੀ ਸੁਖਪਾਲ ਸਿੰਘ ਪੀ.ਪੀ.ਐਸ,  ਦੀ ਨਿਗਰਾਨੀ ਹੇਠ ਇੰਸਪੈਕਟਰ ਕਪਿਲ ਕੌਸ਼ਲ, ਮੁੱਖ ਅਫਸਰ ਥਾਣਾ ਛੇਹਰਟਾ,ਅੰਮ੍ਰਿਤਸਰ  ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News