Total views : 5510617
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਇਲਾਕੇ ਦੇ ਲੋਕਾਂ ਨੂੰ ਵਿਦਿਆ ਦਾ ਦਾਨ ਦੇਣ ਵਾਲੇ ਮਾਂ ਸ਼ਾਰਦਾ ਸੀਨੀਅਰ ਸੈਕੰਡਰੀ ਸਕੂਲ ਚਵਿੰਡਾ ਦੇਵੀ ਦੇ ਸੰਸਥਾਪਕ ਮਾਂ ਡਿੰਪਲ ਜਿੰਨ੍ਹਾਂ ਦੀ ਦੂਜੀ ਸਾਲਾਨਾ ਬਰਸੀ ਬੜੀ ਧੁੂਮਧਾਮ ਨਾਲ ਮਨਾਈ ਗਈ ਜਿਸ ਵਿੱਚ ਰਖਾਏ ਸ੍ਰੀ ਰਮਾਇਣ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਹਵਨ ਜੱਗ ਕੀਤਾ ਗਿਆ ਅਤੇ ਵੱਖ ਵੱਖ ਭਜਨ ਮੰਡਲੀਆਂ ਵੱਲੋ ਭਜਨ ਗਾਇਨ ਕੀਤੇ ਗਏ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਕ੍ਰਿਸ਼ਮਾ ਸ਼ਰਮਾ ਨੇ ਕਿਹਾ ਕਿ ਮਾਸਟਰ ਡਿੰਪਲ ਜੀ ਨੇ ਉਹਨਾਂ ਸਮਿਆਂ ਵਿੱਚ ਚਵਿੰਡਾ ਦੇਵੀ ਵਿਖੇ ਸਕੂਲ ਦੀ ਸਥਾਪਨਾ ਕੀਤੀ ਜਦੋਂ ਲੋਕ ਵਿਦਿਆ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਵਿਖੇ ਜਾਂਦੇ ਸਨ।
ਵਿੱਦਿਆ ਦੇ ਪੁਜਾਰੀ ਮਾਸਟਰ ਡਿੰਪਲ ਨੂੰ ਸ਼ਰਧਾਂ ਦੇ ਫੁੱਲ ਭੇਂਟ
ਉਹਨਾਂ ਦੀ ਇਹ ਸੋਚ ਸੀ ਕਿ ਜੋ ਚਵਿੰਡਾ ਦੇਵੀ ਦੇ ਇਲਾਕੇ ਦੇ ਬੱਚੇ ਵਿਦਿਆ ਲੈਣ ਲਈ ਅੰਮ੍ਰਿਤਸਰ ਜਾਂਦੇ ਹਨ ਉਹਨਾਂ ਦਾ ਖਰਚਾ ਵੀ ਜਿਆਦਾ ਹੁੰਦਾ ਹੈ ਅਤੇ ਟਾਈਮ ਵੀ ਬਹੁਤ ਖਰਾਬ ਹੁੰਦਾ ਹੈ ਜਿਸ ਕਰਕੇ ਉਹਨਾਂ ਇਸ ਇਲਾਕੇ ਨੂੰ ਮਾਂ ਸ਼ਾਰਦਾ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕਰਕੇ ਸਰਕਾਰੀ ਫੀਸਾਂ ਤੇ ਬੱਚਿਆਂ ਨੂੰ ਵਿਦਿਆ ਦਾ ਦਾਨ ਦਿੱਤਾ। ਇਸ ਤੋ ਬਾਅਦ ਵਿਦਿਆ ਦੇ ਪੁਜਾਰੀ ਮਾਸਟਰ ਡਿੰਪਲ ਨੂੰ ਸਟਾਫ਼ ਅਤੇ ਬੱਚਿਆਂ ਵੱਲੋਂ ਸਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਚੰਗੇ ਵਿਚਾਰਾਂ ਨੂੰ ਯਾਦ ਵਿੱਚ ਰੱਖਦਿਆਂ ਹੋਏ ਮੋਨ ਰੱਖ ਕੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਹ ਹਮੇਸ਼ਾ ਹੀ ਸਾਡੇ ਨਾਲ ਹਨ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। ਇਸ ਮੌਕੇ ‘ਤੇ ਉਹਨਾਂ ਦੇ ਧਰਮ ਪਤਨੀ ਡਾਇਰੈਕਟਰ ਸੀਮਾ ਸ਼ਰਮਾ, ਪ੍ਰਿੰਸੀਪਲ ਕ੍ਰਿਸ਼ਮਾ ਸ਼ਰਮਾ, ਸਟਾਫ ਮੈਂਬਰ ਗੁਰਮੀਤ ਕੌਰ, ਸ਼ਰਨਜੀਤ ਕੌਰ , ਮਨਿੰਦਰ ਕੌਰ ਪ੍ਰਭਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਵੀ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-