Total views : 5510599
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਗੁਰਪ੍ਰੀਤ ਸਿੰਘ ਕੱਦ ਗਿੱਲ
ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਰਹਿਨੁਮਾਈ ਹੇਠ ਵਾਰਡ ਨੰਬਰ 20 ਦਾ ਦੌਰਾ ਕੀਤਾ ਗਿਆ । ਇਸ ਦੋਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਰਡ ਨੰਬਰ 20 ਦੇ ਇੰਚਾਰਜ ਭੁਪਿੰਦਰ ਸਿੰਘ ਰਿੰਕੂ ਨੇ ਵਾਰਡ ਵਿੱਚ ਜਿਹੜੀ ਵੀ ਮੁਸ਼ਕਿਲ ਜਿਵੇਂ ਕਿ ਲਾਈਟਾਂ ਨਵੀਆਂ ਲੱਗਣ, ਬਾਜ਼ਾਰ ਨਵੇਂ ਬਣਨ ਬਾਰੇ ਕੁਝ ਬਾਜ਼ਾਰ ਰਿਪੇਅਰ ਕਰਨ ਬਾਰੇ ਗੱਲਬਾਤ ਕੀਤੀ।
ਵਾਰਡ ਇੰਚਾਰਜ ਭੁਪਿੰਦਰ ਸਿੰਘ ਕਲਿਆਣ ਨਾਲ ਰਾਬਤਾ ਰੱਖਣ ਦੀ ਦਿੱਤੀ ਸਲਾਹ
ਇਸ ਮੌਕੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਵਾਰਡ ਨੰਬਰ 20 ਦੇ ਨਿਵਾਸੀਆਂ ਨੂੰ ਕਿਹਾ ਕਿ ਉਹਨਾਂ ਨੂੰ ਵਾਰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਇਸ ਵਾਰਡ ਦੇ ਇੰਚਾਰਜ ਭੁਪਿੰਦਰ ਸਿੰਘ ਕਲਿਆਣ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਵਾਰਡ ਵਾਸੀਆਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਸ ਮੌਕੇ ਵਾਰਡ ਇੰਚਾਰਜ ਭੁਪਿੰਦਰ ਸਿੰਘ ਰਿੰਕੂ ਕਲਿਆਣ ,ਭਾਜੀ ਲਵਲੀ ,ਪ੍ਰਿੰਸ ਭਾਜੀ , ਗੁਰਵੰਤ ਭਾਜੀ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਸੈਕਟਰੀ ਮੈਡਮ ਬਲਵਿੰਦਰ ਕੌਰ ਕਲਿਆਣ ਮੌਜੂਦ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ