ਪਿੰਡ ਗਹਿਰੀ ਮੰਡੀ ਦੇ ਸੂਏ ਦੇ ਨਾਲ ਲੱਗਦੀ ਸੜਕ 18 ਫੁੱਟ ਚੋੜੀ ਕਰਨ ਤੇ ਲੱਡੂ ਵੰਡ ਕੇ ਕੀਤਾ ਕੰਮ ਸ਼ੁਰੂ

4677171
Total views : 5509768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ

ਹਲਕਾ ਜੰਡਿਆਲਾ ਗੁਰੂ ਬਲਾਕ ਦੇ ਪੈਂਦੇ ਪਿੰਡ ਗਹਿਰੀ ਮੰਡੀ ਵਿਖੇ ਕੈਬਨਿਟ ਮੰਤਰੀ ਸ, ਹਰਭਜਨ ਸਿੰਘ ਈ,ਟੀ,ਓ,ਦੀ ਰਹਿਨੁਮਾਈ ਸਦਕਾ ਅਤੇ ਆਮ ਆਦਮੀ ਪਾਰਟੀ ਦੇ ਝਜਾਰੂ ਵਰਕਰਾਂ ਨੇ ਪਿੰਡ ਗਹਿਰੀ ਮੰਡੀ ਸੂਏ ਦੇ ਨਾਲ ਲੱਗਦੀ ਸੜਕ ਦੇਵੀਦਾਸਪੁਰ ਰੋਡ ਨੂੰ 18 ਫੁੱਟ ਚੋੜੀ ਕਰਨ ਦੇ ਸਬੰਧ ਵਿਚ ਲੱਡੂ ਵੰਡ ਕੇ ਕੀਤਾ ਕੰਮ ਸੁਰੂ ।

ਇਹ ਸੜਕ ਜੋ ਕੀ ਪਿੰਡ ਗਹਿਰੀ ਮੰਡੀ ਤੋ ਸੁਰੂ ਹੋ ਕੇ ਕਾਫੀ ਪਿੰਡ ਵਿੱਚ ਲੰਘਦੀ ਹੋਈ ਜਿਵੇਂ ਦੇਵੀਦਾਸਪੁਰ, ਅਮਰਕੋਟ, ਵਾਡਾਲੀ ਡੋਗਰਾ ,ਮਾਨਾਂਵਾਲਾ ਹਸਪਤਾਲ ਤੋ ਹੋ ਕੇ ਹਾਈਵੇ ਰੋਡ ਜਲੰਧਰ ਤੱਕ ਜਾਵੇਗੀ। ਇਸ ਵਿੱਚ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਯੂਥ ਆਗੂ ਹਰਪ੍ਰੀਤ ਬਾਠ, ਸੂਖਦੇਵ ਸਿੰਘ ਸਰਜਾ ,ਮਹਿਲਾ ਵਿੰਗ ਪ੍ਰਧਾਨ ਹਰਪਾਲ ਕੋਰ ਗਹਿਰੀ ਮੰਡੀ , ਆਮ ਆਦਮੀ ਪਾਰਟੀ ਦੇ ਮੁੱਖ ਆਗੂ ਹਲਕਾ ਕੋਡੀਨੈਟਰ ਸ,ਹਰਵਿੰਦਰ ਸਿੰਘ ਫੋਜੀ ਦੇਵੀਦਾਸ ਪੁਰ, ਉਨ੍ਹਾਂ ਨਾਲ ਹਰਪ੍ਰੀਤ ਸਿੰਘ, ਸਤਨਾਮ ਸਿੰਘ ਦੇਵੀਦਾਸ ਪੁਰ ,ਅਰਜਨ ਸਿੰਘ ,ਸੁਖਦੀਪ ਸਿੰਘ ,ਜਸਵੰਤ ਅਦਿ ਹਜ਼ਾਰ ਹਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News