ਗੁਰਪ੍ਰੀਤ ਸਿੰਘ ਨੇ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ ਦਾ ਪ੍ਰਿੰਸੀਪਲ ਦਾ ਸੰਭਾਲਿਆ ਕਰਜਭਾਰ

4677172
Total views : 5509769

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ 

ਪੰਜਾਬ ਸਰਕਾਰ ਦੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਲਿਖਤੀ ਅਧਿਕਾਰਤ ਦਿਸ਼ਾ^ਨਿਰਦੇਸ਼ਾਂ ਉਪਰੰਤ ਗੌਰਮਿੰਟ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ ਰਣੀਕੇ ਵਿਖੇ ਬਤੌਰ ਟਰੇਨਿੰਗ ਅਫਸਰ ਸੇਵਾਵਾ ਨਿਭਾ ਰਹੇ ਗੁਰਪ੍ਰੀਤ ਸਿੰਘ ਨੇ ਸੰਸਥਾ ਦੇ ਬਤੌਰ ਪ੍ਰਿੰਸੀਪਲ ਦਾ ਵੀ ਵਾਧੂ ਕਾਰਜ ਭਾਰ ਸੰਭਾਲ ਲਿਆ ਹੈ। ਇਸ ਬਾਬਤ ਵਿਭਾਗ ਨੂੰ ਵੀ ਅਧਿਕਾਰਤ ਤੌਰ ਤੇ ਜਾਣਕਾਰੀ ਭੇਜ਼ ਦਿੱਤੀ ਗਈ ਹੈ।

ਜਿਕਰਯੋਗ ਹੈ ਕਿ ਟੇ੍ਰਨਿੰਗ ਅਫਸਰ ਤੋਂ ਬਤੌਰ ਪ੍ਰਿੰਸੀਪਲ ਦਾ ਵਾਧੂ ਕਾਰਜ ਭਾਰ ਸੰਭਾਲਣ ਵਰਗੀ ਅਹਿਮ ਜ਼ਿੰਮੇਵਾਰੀ ਨਿਭਾਉਣ ਵਾਲੇ ਗੁਰਪ੍ਰੀਤ ਸਿੰਘ ਪਿੱਛਲੇ ਲੰਮੇ ਸਮੇਂ ਤੋਂ ਇਸ ਸੰਸਥਾ ਦੇ ਨਾਲ ਜੁੜੇ ਹਨ। ਤੇ ਉਨ੍ਹਾਂ ਦੀ ਅਗੁਵਾਈ ਵਿੱਚ ਸੰਸਥਾ ਨੇ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕੀਤੀ ਹੈ। ਜਦੋਂ ਕਿ ਉਹਨਾਂ ਨੂੰ ਇਸ ਸੰਸਥਾ ਦੇ ਸਾਬਕਾ ਵਿਿਦਆਰਥੀ ਹੋਣ ਦਾ ਵੀ ਮਾਣ ਹਾਂਸਲ ਹੈ।

ਬਤੌਰ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਣ ਪਹੁੰਚੇ ਗੁਰਪ੍ਰੀਤ ਸਿੰਘ ਨੂੰ ਸਮੂੰਹ ਸਟਾਫ ਦੇ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਨ ਦੇ ਨਾਲ ਨਾਲ ਮੂੰਹ ਵੀ ਮਿੱਠਾ ਕਰਵਾਇਆ ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਆਪਣੀ ਕਾਰਜਸ਼ੈਲੀ ਦੇ ਪਹਿਲੇ ਦਿਨ ਦੀ ਸ਼ੁਰੂਆਤ ਹਰਿਆਵਲ ਤੇ ਵਾਤਾਵਰਣ ਤੇ ਪ੍ਰਤੀਕ ਪੌਦਾ ਲਗਾ ਕੇ ਕੀਤੀ। ਸੰਸਥਾ ਦੇ ਸਮੁੱਚੇ ਅਮਲੇ ਫੈਲੇ ਦੇ ਵੱਲੋਂ ਰਸਮੀ ਦਸਤਾਵੇਜੀ ਕਾਰਵਈਆਂ ਮੁਕੰਮਲ ਕਰਨ ਉਪਰੰਤ ਉਘੇ ਖੇਡ ਪ੍ਰਮੋਟਰ ਤੇ ਪੰਥਕ ਆਗੂ ਬਾਬਾ ਜਰਨੈਲ ਸਿੰਘ ਸਖੀਰਾ, ਹਰਮੀਤ ਸਿੰਘ, ਸੁਰਜੀਤ ਸਿੰਘ, ਅਮਨ ਭੱਟੀ, ਗੁਰਸ਼ਾਨ ਸਿੰਘ, ਅਮਨਦੀਪ ਕੁਮਾਰ, ਮਨਪ੍ਰੀਤ ਸਿੰਘ, ਮੈਡਮ ਨੀਤੂ, ਮੈਡਮ ਸੁਦੇਸ਼, ਮੈਡਮ ਵਰੁਣ, ਜਸਲੀਨ ਸਿੰਘ ਸਖੀਰਾ ਆਦਿ ਦੀ ਹਾਜਰੀ ਵਿੱਚ ਅਹੁੱਦਾ ਗ੍ਰਹਿਣ ਕਰਵਾਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News