Total views : 5509524
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਥਾਂਣਾਂ ਡੀ ਡਵੀਜਨ ਦੀ ਪੁਲਿਸ ਵਲੋ ਇਕ ਨਕਲੀ ਆਰਮੀ ਅਫਸਰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਡੀ.ਸੀ.ਪੀ ਸਿਟੀ ਡਾ: ਪ੍ਰੀਗਿਆ ਜੈਨ ਨੇ ਦੱਸਿਆ ਕਿ ਇੰਸਪੈਕਟਰ ਸੁਖਇੰਦਰ ਸਿੰਘ, ਮੁੱਖ ਅਫਸਰ ਥਾਣਾ ਡੀ-ਡਵੀਜਨ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਇੰਚਾਰਜ਼ ਪੁਲਿਸ ਚੌਕੀ ਸ਼੍ਰੀ ਦੁਰਗਿਆਣਾ ਮੰਦਰ ਸਮੇਤ ਸਾਥੀ ਕਮਚਾਰੀਆਂ ਏ.ਐਸ.ਆਈ. ਸੁਖਦੇਵ ਸਿੰਘ ਵੱਲੋਂ ਫਰਜ਼ੀ ਅਰਮੀ ਅਫ਼ਸਰ ਨੂੰ ਕਾਬੂ ਕਰਨ ਵਿੱਚ ਸਫਲ਼ਤਾ ਹਾਸਲ ਕੀਤੀ ਹੈ।ਪੁਲਿਸ ਪਾਰਟੀ ਵੱਲੋਂ ਵਰਦੀ ਪਹਿਨੇ ਇੱਕ ਫਰਜ਼ੀ ਆਰਮੀ ਅਫ਼ਸਰ, ਜਿਸਦਾ ਨਾਮ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚੀਕਨਾ, ਆਨੰਦਪੁਰ ਸਾਹਿਬ ਨੂੰ ਕਾਬੂ ਕੀਤਾ ਹੈ।
ਪੁਲਿਸ ਪਾਰਟੀ ਵੱਲੋਂ ਪੁਖਤਾ ਸੂਚਨਾਂ ਦੇ ਅਧਾਰ ਤੇ ਗੋਲ ਬਾਗ ਦੇ ਖੇਤਰ ਤੋਂ ਇੱਕ ਵਿਅਕਤੀ ਜਿਸਨੇ ਫੌਜ਼ ਦੇ ਮੇਜ਼ਰ ਰੈਂਕ ਦੀ ਵਰਦੀ ਪਾਈ ਹੋਈ ਸੀ ਤੇ ਮੋਢਿਆਂ ਤੇ ਫੋਜੀ ਬੈਗ ਵੀ ਪਾਇਆ ਹੋਇਆ ਸੀ, ਨੂੰ ਕਾਬੂ ਕਰਕੇ ਆਰਮੀ ਦੇ ਵਿੱਚ ਹੋਣ ਸਬੰਧੀ ਪਰੂਫ ਦੀ ਮੰਗ ਕੀਤੀ ਜੋ ਪੇਸ਼ ਨਹੀ ਕਰ ਸਕਿਆ।
ਉਨਾਂ ਨੇ ਦੱਸਿਆ ਕਿ ਦੋਰਾਨੇ ਪੁਛਗਿਛ ਇਸਨੇ ਦੱਸਿਆ ਕਿ ਉਹ, ਕਾਫੀ ਸਮੇ ਤੋ ਵੱਖ-ਵੱਖ ਰੈਂਕਾਂ ਦੀਆਂ ਵਰਦੀਆਂ ਪਾ ਕੇ ਆਮ ਜਨਤਾ ਨੂੰ ਪ੍ਰਭਾਵਿਤ ਕਰਦਾ ਹੈ ਕਿ ਉਹ, ਫੋਜ਼ ਵਿੱਚ ਵੱਡਾ ਅਫਸਰ ਹੈ। ਜਿਸਨੇ ਇਹ ਵੀ ਦਸਿਆ ਕਿ ਉਸਨੇ, ਇਹ ਵਰਦੀਆਂ ਦੇਹਰਾਦੂਨ ਤੋ ਲਈਆਂ ਸਨ ਅਤੇ ਇਹ ਵਰਦੀ ਪਾ ਕੇ ਉਹ ਰੁੜਕੀ ਆਰਮੀ ਕੈਂਟ, ਜੰਮੂ ਆਰਮੀ ਏਰੀਏ ਵਿੱਚ ਅਤੇ ਅੰਮ੍ਰਿਤਸਰ ਆਰਮੀ ਕੈਂਟ ਵਿਖੇ ਵੀ ਗਿਆ ਸੀ।ਜੋ ਇਸ ਵਿਅਕਤੀ ਪਾਸੋ ਜੋ ਪਹਿਚਾਣ ਪੱਤਰ ਮਿਲੇ ਹਨ, ਜੋ ਇਹਨਾਂ ਪਹਿਚਾਣ ਪੱਤਰਾਂ/ਦਸਤਾਵੇਜ਼ਾਂ ਸਬੰਧੀ ਜਾਂਚ ਜਾਰੀ ਹੈ।ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਸਦੇ ਮਨਸੂਬੇ ਬਾਰੇ ਸਪਸ਼ਟ ਕੀਤਾ ਜਾਵੇਗਾ।ਇਸ ਸਮੇ ਉਨਾਂ ਨਾਲ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ. ਸਿਟੀ-1, ਅੰਮ੍ਰਿਤਸਰ ਤੇ ਸ਼੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ. ਸੈਂਟਰਲ ,ਇੰਸਪੈਕਟਰ ਸੁਖਇੰਦਰ ਸਿੰਘ, ਮੁੱਖ ਅਫਸਰ ਥਾਣਾ ਡੀ-ਡਵੀਜਨ ਅੰਮ੍ਰਿਤਸਰ ਵੀ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ