ਕਿਸਾਨ ਅੰਦੋਲਨ ਦੇ ਸੱਦੇ ਤੇ ਭਾਰਤ ਪੱਧਰੀ ਸਫਲ ਰੇਲ ਰੋਕੋ ਪ੍ਰਦਰਸ਼ਨ

4677021
Total views : 5509525

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ

ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਦੇ ਦਿੱਲੀ ਕੂਚ ਨਾਲ ਸ਼ੁਰੂ ਹੋਇਆ ਕਿਸਾਨ ਮਜਦੂਰ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਵੱਲੋਂ 10 ਮਾਰਚ ਦੀ ਦੇਸ਼ ਪੱਧਰ ਤੇ ਰੇਲ ਰੋਕੋ ਦੇ ਸੱਦੇ ਦਾ ਅਸਰ ਪੂਰੇ ਦੇਸ਼ ਵਿੱਚ ਦਿਖਾਈ ਦਿੱਤਾ ਅਤੇ ਲਗਭਗ ਸਾਰੇ ਸੂਬਿਆਂ ਵਿੱਚ ਲੱਖਾਂ ਕਿਸਾਨ, ਮਜਦੂਰ,ਆਦਿਵਾਸੀ ਸਮੇਤ ਸਾਰੇ ਵਰਗਾਂ ਅਤੇ ਵੱਖ ਵੱਖ ਸੰਗਠਨਾਂ ਵੱਲੋਂ ਪੂਰੇ ਜ਼ੋਰ ਨਾਲ ਇਸ ਸੱਦੇ ਨੂੰ ਲਾਗੂ ਕੀਤਾ ਗਿਆ। ਇਸ ਮੌਕੇ ਦੋਨਾਂ ਫੋਰਮਾਂ ਵੱਲੋਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤਾਮਿਲਨਾਡੂ, ਮੱਧ ਪ੍ਰਦੇਸ਼, ਕਰਨਾਟਕ, ਪੰਜਾਬ, ਰਾਜਿਸਥਾਨ, ਹਰਿਆਣਾ, ਬਿਹਾਰ, ਉਤਰ ਪ੍ਰਦੇਸ਼, ਕੇਰਲਾ , ਪੱਛਮੀ ਬੰਗਾਲ, ਤੇਲੰਗਾਨਾ ਸਮੇਤ ਸਾਰੇ ਸੂਬਿਆਂ ਵਿੱਚ ਰੇਲਾਂ ਰੋਕੀਆਂ ਗਈਆਂ।

ਓਹਨਾ ਕਿਹਾ ਕਿ ਅੰਦੋਲਨ ਲਗਾਤਾਰ ਵਿਸਥਾਰ ਲੈ ਰਿਹਾ ਹੈ ਅਤੇ ਇਸਦਾ ਦੇਸ਼ ਪੱਧਰੀ ਅਸਰ ਦੇਸ਼ ਅਤੇ ਦੁਨੀਆ ਤੇ ਜਾ ਰਿਹਾ ਹੈ ਜਿਸਦੇ ਸਿੱਟੇ ਵਜੋਂ ਅੱਜ ਦੂਜੇ ਦੇਸ਼ਾਂ ਵਿੱਚ ਇਸ ਅੰਦੋਲਨ ਦੀ ਹਮਾਇਤ ਵਜੋਂ ਮਾਰਚ ਕੀਤੇ ਜਾ ਰਹੇ ਹਨ। ਓਹਨਾ ਕਿਹਾ ਕਿ ਦੇਸ਼ ਨੇ ਇਸ ਰੇਲ ਰੋਕੋ ਰਹੀ ਸਾਬਿਤ ਕਰ ਦਿੱਤਾ ਹੈ ਕਿ ਪੂਰਾ ਦੇਸ਼ ਅੰਦੋਲਨ ਦੀਆਂ ਮੰਗਾਂ ਨਾਲ ਖੜ੍ਹੇ ਹਨ। ਓਹਨਾ ਕਿਹਾ ਕਿ ਅੰਦੋਲਨ ਕਿਸੇ ਵੀ ਤਰ੍ਹਾਂ ਅੱਧੀਆਂ ਅਧੂਰੀਆਂ ਮੰਗਾਂ ਦੇ ਲਾਗੂ ਹੋਣ ਤੇ ਖਤਮ ਹੋਣ ਵਾਲਾ ਨਹੀਂ ਹੈ ਅਤੇ ਜਿੰਨੀ ਦੇਰ ਇਹਨਾਂ ਮੰਗਾਂ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਅੰਦੋਲਨ ਲਗਾਤਾਰ ਚਲਦਾ ਰਹੇਗਾ। ਓਹਨਾ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਦਾ ਇਹ ਕਹਿਣਾ ਹੈ ਕਿ ਕਿਸਾਨ ਝੋਨਾ ਲਾਉਣਾ ਬੰਦ ਕਰਨ, ਜਦਕਿ ਸਾਡਾ ਕਹਿਣਾ ਹੈ ਕਿ ਜਦੋਂ ਸਾਰੀਆਂ ਫ਼ਸਲਾਂ ਦੀ ਖਰੀਦ ਐਮ ਐਸ ਪੀ ਤੇ ਹੋਵੇਗੀ ਤਾਂ ਕਿਸਾਨ ਆਪਣੇ ਆਪ ਹੀ ਝੋਨੇ ਵਿੱਚੋ ਬਾਹਰ ਆ ਜਾਵੇਗਾ। ਓਹਨਾ ਕਿਹਾ ਕਿ ਅੱਜ ਵੀ ਅੰਦੋਲਨ ਕਰਨਾ ਸਾਡੀ ਅਣਖ ਦਾ ਸਵਾਲ ਨਹੀਂ ਬਲਕਿ ਮਜਬੂਰੀ ਹੈ। ਓਹਨਾ ਦੇਸ਼ ਸੱਦੇ ਨੂੰ ਲਾਗੂ ਕਰਨ ਵਾਲੀਆਂ ਸਭ ਜਥੇਬੰਦੀਆਂ ਅਤੇ ਵਰਗਾਂ ਸਮੇਤ ਸਭ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਓਂਦੇ ਦਿਨਾਂ ਵਿੱਚ ਮੋਰਚੇ ਵੱਲੋਂ ਹੋਰ ਵੀ ਐਕਸ਼ਨ ਪ੍ਰੋਗਰਾਮ ਦਿੱਤੇ ਜਾਣ ਲਈ ਤਿਆਰ ਹਨ ਜੋ ਜਲਦ ਹੀ ਦੱਸੇ ਜਾਣਗੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ 

Share this News