Total views : 5509522
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੱਜ ਭਾਜਪਾ ਮਹਿਲਾ ਮੋਰਚਾ ਪੰਜਾਬ ਪ੍ਰਧਾਨ ਸ੍ਰੀ ਮਤੀ ਜੈ ਇੰਦਰ ਕੌਰ ਵਲੋਂ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਸੂਚੀ ਅਨੁਸਾਰ ਬੀਬੀ ਅਮਰਜੀਤ ਕੌਰ ਚਵਿੰਡਾ ਦੇਵੀ ਨੂੰ ਸੀਨੀਅਰ ਸਿਟੀਜਨ ਸੈਲ ਦਾ ਮੁੜ ਇੰਚਾਰਜ ਬਣਾਇਆ ਗਿਆ ਹੈ, ਆਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਜਪਾ ਵਲੋਂ ਉਹਨਾਂ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਮਹੱਤਵਪੂਰਣ ਅਹੁੱਦੇ ਦਿੱਤੇ ਜਾ ਰਹੇ ਹਨ।
ਜਿੰਨਾ ਨੇ ਪਿਛਲੇ ਸਮੇਂ ਵਿੱਚ ਪਾਰਟੀ ਪ੍ਰਤੀ ਪੂਰੀ ਤਨਦੇਹੀ ਨਾਲ ਜਿੰਮੇਵਾਰੀ ਨਿਭਾਈ ਸੀ। ਬੀਬੀ ਅਮਰਜੀਤ ਕੌਰ ਚਵਿੰਡਾ ਦੇਵੀ ਨੇ ਪਾਰਟੀ ਦਾ ਧੰਨਵਾਦ ਕਰਦਿਆ ਆਖਿਆ ਕਿ ਬੀਬਾ ਜੈ ਇੰਦਰ ਕੌਰ ਜੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੀ ਦੇ ਉਹ ਤਹਿਦਿਲੋ ਧੰਨਵਾਦੀ ਹਨ ਜਿੰਨਾ ਨੇ ਉਹਨਾਂ ਨੂੰ ਪਾਰਟੀ ਦੀ ਸੇਵਾ ਕਰਨ ਦਾ ਇਕ ਹੋਰ ਮੌਕਾ ਬਖਸ਼ਿਆ ਹੈ,ਇਸ ਮੌਕੇ ਹਲਕਾ ਇੰਚਾਰਜ ਮਜੀਠਾ ਪ੍ਰਦੀਪ ਭੁਲਰ, ਮੰਡਲ ਪ੍ਰਧਾਨ ਚਵਿੰਡਾ ਦੇਵੀ ਵਿਨੋਦ ਪੁਰੰਗ, ਪਵਨਪੁਰੀ ਖੇਮਕਰਨ ਸੀਨੀਅਰ ਭਾਜਪਾ ਆਗੂ, ਸਵਿੰਦਰ ਸ਼ਿੰਦੀ, ਰਾਮ ਲੁਭਾਇਆ, ਸਵਿੰਦਰ ਕੌਰ, ਹਰਜੀਤ ਕੌਰ ਨੇ ਸ਼ੁਭਕਾਮਨਾਵਾਂ ਦਿਤੀਆਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ