Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਕਿਸਮਤ ਕਦੋਂ ਬਦਲ ਜਾਵੇ ਇਸ ਦਾ ਕੁਝ ਨਹੀਂ ਕਿਹਾ ਜਾ ਸਕਦਾ, ਕਿਸਮਤ ਬਦਲਣ ਲਈ ਇੱਕ ਸਕਿੰਟ ਹੀ ਕਾਫੀ ਹੁੰਦਾ ਹੈ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਇੱਕ ਪਰਿਵਾਰ ਨਾਲ, ਜਿਸ ਨੇ ਘੁੰਮਦੇ-ਫਿਰਦੇ ਅਚਾਨਕ ਖਰੀਦੀ ਲਾਟਰੀ ਦੀ ਟਿਕਟ ਖਰੀਦੀ ਤੇ ਹੁਣ ਉਹ ਕਰੋੜਪਤੀ ਬਣ ਗਿਆ ਹੈ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਐਵੇ ਘੁੰਮਦਿਆਂ ਘਮਾਂਉਦਿਆ ਹੀ ਖ੍ਰੀਦੀ ਸੀ ਟਿਕਟ
ਪਰਿਵਾਰ ਦੀ ਔਰਤ ਗੁਰਬਚਨ ਕੌਰ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਅਚਾਨਕ ਬਾਜ਼ਾਰ ਗਈ ਸੀ, ਜਿੱਥੇ ਉਸ ਨੇ ਕੁਝ ਸਾਮਾਨ ਖਰੀਦਣਾ ਸੀ। ਜਦੋਂ ਰਾਜੂ ਕਰੋੜਪਤੀ ਨੇ ਉਸ ਨੂੰ ਮਾਰਕੀਟ ਵਿੱਚ ਲਾਟਰੀ ਖਰੀਦਣ ਲਈ ਕਿਹਾ ਤਾਂ ਉਸ ਨੇ ਤਿੰਨ ਲਾਟਰੀ ਟਿਕਟਾਂ ਖਰੀਦੀਆਂ, ਜਿਸ ਵਿੱਚੋਂ ਇੱਕ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਲੱਗਾ ਹੈ। ਉਸ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਤੇ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਕਿ ਉਸਨੇ ਲਾਟਰੀ ਜਿੱਤੀ ਹੈ।ਲਾਟਰੀ ਵੇਚਣ ਵਾਲੇ ਸੰਜੇ ਅਤੇ ਰਾਜੂ ਵੀਰਵਾਰ ਸਵੇਰੇ ਉਸ ਦੇ ਘਰ ਲਾਟਰੀ ਦੀ ਜਾਣਕਾਰੀ ਦੇਣ ਪਹੁੰਚੇ। ਉਸ ਨੇ ਦੱਸਿਆ ਕਿ ਲਾਟਰੀ ਦੀ ਸੇਲ ਕਰਨ ਵਾਲੇ ਦਿਨ ਹੀ ਸ਼ਾਮ ਨੂੰ ਉਸ ਨੂੰ ਏਜੰਸੀ ਤੋਂ ਫੋਨ ਆਇਆ ਸੀ ਕਿ ਉਸ ਦੀ ਲਾਟਰੀ ਢਾਈ ਕਰੋੜ ਦਾ ਇਨਾਮ ਜਿੱਤੀ ਹੈ, ਜਿਸ ਤੋਂ ਬਾਅਦ ਅੱਜ ਸਾਰੀਆਂ ਰਸਮਾਂ ਤੋਂ ਬਾਅਦ ਉਹ ਉਸ ਲਈ ਮਠਿਆਈ ਲੈ ਕੇ ਆਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ