ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ. ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨੀ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਾਏ ਜਾਣ ‘ਤੇ ਪਾਕਿਸਤਾਨ ਦੇ ਸਿੱਖਾਂ ਨੂੰ ਦਿੱਤੀ ਵਧਾਈ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨੀ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਾਏ ਜਾਣ ‘ਤੇ ਪਾਕਿਸਤਾਨ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਆਖਿਆ ਕਿ ਸ. ਰਮੇਸ਼ ਸਿੰਘ ਅਰੋੜਾ ਸਿੱਖ ਭਾਈਚਾਰੇ ਵਿਚੋਂ ਪਾਕਿਸਤਾਨ ਦੇ ਮੰਤਰੀ ਬਣਨ ਵਾਲੇ ਪਹਿਲੇ ਸ਼ਖ਼ਸ ਹਨ, ਜਿਨ੍ਹਾਂ ਤੋਂ ਪਾਕਿਸਤਾਨ ਵਿਚ ਸਿੱਖ ਮਸਲਿਆਂ ਦੇ ਸਰਲੀਕਰਨ ਲਈ ਸਰਕਾਰ ਤੱਕ ਆਪਣੀ ਸੰਵਿਧਾਨਿਕ ਪਹੁੰਚ ਦੀ ਸਦਵਰਤੋਂ ਕਰਨ ਦੀਆਂ ਉਮੀਦਾਂ ਹਨ। ਉਨ੍ਹਾਂ ਆਖਿਆ ਕਿ ਸ. ਰਮੇਸ਼ ਸਿੰਘ ਅਰੋੜਾ ਦੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਨ ਨਾਲ ਪਾਕਿਸਤਾਨ ਵਿਚਲੀਆਂ ਸਾਰੀਆਂ ਘੱਟ-ਗਿਣਤੀਆਂ ਦੇ ਮਨੋਬਲ ਤੇ ਸੁਰੱਖਿਆ ਭਾਵਨਾ ਵਿਚ ਵੀ ਵਾਧਾ ਹੋਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ 

Share this News