ਖਾਲਸਾ ਕਾਲਜ ਵੂਮੈਨ ਵਿਖੇ 7 ਰੋਜ਼ਾ ਨੈਸ਼ਨਲ ਸਾਇੰਸ ਡੇਅ ਮਨਾਇਆ ਗਿਆ

4676139
Total views : 5508256

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਾਇੰਸ ਵਿਭਾਗ ਵੱਲੋਂ ‘ਨੈਸ਼ਨਲ ਸਾਇੰਸ ਡੇਅ’ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਉਕਤ 7 ਰੋਜ਼ਾ ਕਰਵਾਏ ਸੈਮੀਨਾਰ ਦੇ ਵੱਖ-ਵੱਖ ਸੁਮੇਲਾਂ ਰਾਹੀਂ ‘ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨੀਕਾਂ’ ਦੇ ਵਿਸ਼ੇ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

ਇਸ ਸਬੰਧੀ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਮਾਗਮ ਨੂੰ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ (ਪੀ. ਐਸ. ਸੀ. ਐਸ. ਟੀ.) ਅਤੇ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ (ਐਨ. ਸੀ. ਟੀ. ਐਸ. ਟੀ.), ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਦੀ ਸ਼ੁਰੂਆਤ ਫਿਜ਼ੀਓਥੈਰੇਪਿਸਟ ਡਾ. ਦਲਵਿੰਦਰ ਸ਼ਰਮਾ ਦੁਆਰਾ ‘ਜੰਕ ਫੂਡ ਦੇ ਮਾੜੇ ਪ੍ਰਭਾਵਾਂ’ ’ਤੇ ਭਾਸ਼ਣ ਨਾਲ ਕੀਤੀ ਗਈ। ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਆਯੁਰਵੈਦਿਕ ਦਵਾਈਆਂ ਦੇ ਫਾਇਦਿਆਂ ਸਬੰਧੀ ਚਾਨਣਾ ਪਾਉਂਦਿਆਂ ਸੰਤੁਲਿਤ ਆਹਾਰ ਦੇ ਸੇਵਨ ਬਾਰੇ ਵੱਖ-ਵੱਖ ਆਮ ਧਾਰਨਾਵਾਂ ਦਾ ਪਰਦਾਫਾਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਲਈ ਵਿਗਿਆਨ ਕੁਇਜ਼, ਪੋਸਟਰ ਮੇਕਿੰਗ ਪ੍ਰਤੀਯੋਗਤਾ, ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ।

ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. (ਡਾ.) ਅਤੁਲ ਖੰਨਾ ਵੱਲੋਂ ‘ਭਾਰਤੀ ਪੁਲਾੜ, ਪ੍ਰਮਾਣੂ ਅਤੇ ਰੱਖਿਆ ਪ੍ਰੋਗਰਾਮਾਂ ਦੀਆਂ ਪ੍ਰਾਪਤੀਆਂ : ਵਿਗਿਆਨ ਗ੍ਰੈਜੂਏਟਾਂ ਲਈ ਕੈਰੀਅਰ ਦੇ ਚੁਣੌਤੀਪੂਰਨ ਮੌਕੇ’ ਵਿਸ਼ੇ ’ਤੇ ਭਾਸ਼ਣ ਦਿੱਤਾ ਗਿਆ। ਸ੍ਰੀ ਖੰਨਾ ਨੇ ਆਜ਼ਾਦ ਭਾਰਤ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰਾਸ਼ਟਰੀ ਖੋਜ ਸੰਸਥਾਵਾਂ ਦੁਆਰਾ ਕੀਤੀ ਸ਼ਾਨਦਾਰ ਪ੍ਰਗਤੀ ਅਤੇ ਭਾਰਤੀ ਪੁਲਾੜ ਖੋਜ ਸੰਗਠਨ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਸਫ਼ਲ ਪੁਲਾੜ ਮਿਸ਼ਨਾਂ ’ਤੇ ਚਾਨਣਾ ਪਾਇਆ, ਜਿਸ ਨਾਲ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਵਿਭਿੰਨ ਖੇਤਰ ’ਚ ਕਰੀਅਰ ਦੇ ਮੌਕੇ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ‘ਵਿਕਸ਼ਿਤ ਭਾਰਤ ਲਈ ਵਿਗਿਆਨ’ ਥੀਮ ’ਤੇ ਪੋਸਟਰ ਤਿਆਰ ਕਰਨ ’ਚ ਆਪਣੀ ਰਚਨਾਤਮਕ ਅਤੇ ਨਵੀਨਤਾਕਾਰੀ ਪ੍ਰਵਿਰਤੀ ਨੂੰ ਉਜਾਗਰ ਕੀਤਾ।

ਸਮਾਰੋਹ ਦੀ ਸਮਾਪਤੀ ਮੌਕੇ ਸਰਕਾਰ ਦੇ ਭੌਤਿਕ ਵਿਗਿਆਨ ਦੇ ਲੈਕਚਰਾਰ ਡਾ. ਦਿਨੇਸ਼ ਕੁਮਾਰ ਨੇ ‘ਆਈ. ਸੀ. ਟੀ. ਅਧਾਰਿਤ ਭੌਤਿਕ ਵਿਗਿਆਨ ਲੈਬ’ ਸਬੰਧੀ ਭਾਸ਼ਣ ਦਿੱਤਾ। ਇਸ ਮੌਕੇ ਡਾ. ਕੁਮਾਰ ਜੋ ਕਿ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਸਰਗਰਮ ਅਧਿਆਪਕ ਹਨ, ਨੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਵੱਖ-ਵੱਖ ਪ੍ਰਯੋਗਾਂ ਨੂੰ ਕਰਨ ’ਚ ਏ ਆਈ/ਮਸ਼ੀਨ ਸਿਖਲਾਈ ਦੀ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਜੇਤੂ ਟੀਮਾਂ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਡਾ. ਸੁਖਬੀਰ ਕੌਰ ਮਾਹਲ ਵੱਲੋਂ ਵਧਾਈ ਦਿੰਦਿਆਂ ਭਵਿੱਖ ਤਰੱਕੀ ਤੇ ਉਨਤੀ ਲਈ ਉਤਸ਼ਾਹਿਤ ਕਰਦਿਆਂ ਆਪਣੇ ਤਜ਼ਰਬਿਆਂ ਨੂੰ ਸਾਂਝੇ ਕੀਤਾ ਗਿਆ। ਇਸ ਮੌਕੇ ਸਾਇੰਸ ਵਿਭਾਗ ਦੇ ਮੁਖੀ ਡਾ. ਸੁਰਿੰਦਰ ਕੌਰ ਅਤੇ ਡਾ. ਮਨਬੀਰ ਕੌਰ ਵੱਲੋਂ ਜੇਤੂਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਸਰਟੀਫਿਕੇਟ ਤਕਸੀਮ ਕੀਤੇ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News