Total views : 5507058
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ, ਜਤਿੰਦਰ ਸਿੰਘ ਬੱਬਲਾ
ਤਰਨਤਾਰਨ ਦੇ ਝਬਾਲ ਚੌਕ ਬਾਈਪਾਸ ‘ਤੇ ਸਥਿਤ ਮੀਤ ਗੰਨ ਹਾਊਸ ‘ਤੇ ਦੋ ਦਰਜਨ ਦੇ ਕਰੀਬ ਹਥਿਆਰਾਂ ਦੀ ਚੋਰੀ ਦੇ ਮਾਮਲੇ ਨੂੰ ਤਰਨਤਾਰਨ ਦੇ ਸੀਆਈਏ ਸਟਾਫ ਅਤੇ ਅੰਮਿ੍ਤਸਰ ਦੇ ਏਜੀਟੀਐੱਫ ਦੀ ਟੀਮ ਨੇ ਸਾਂਝਾ ਆਪੇ੍ਸ਼ਨ ਚਲਾਉਂਦਿਆਂ ਹੱਲ ਕਰ ਲਿਆ ਹੈ। ਜਦੋਂਕਿ ਉਸ ਚੋਰੀ ਨਾਲ ਜੁੜੇ ਦੋ ਲੋਕਾਂ ਨੂੰ ਗਿ੍ਫਤਾਰ ਕਰ ਕੇ 12 ਬੋਰ ਦੀਆਂ 11 ਦੋਨਾਲੀ ਬੰਦੂਕਾਂ ਵੀ ਬਰਾਮਦ ਕਰ ਲਈਆਂ ਹਨ। ਹਾਲਾਂਕਿ ਗੰਨ ਹਾਊਸ ਵਿੱਚੋਂ ਚੋਰੀ ਹੋਏ ਚਾਰ ਰਿਵਾਲਵਰ, ਪਿਸਟਲ ਤੇ ਹੋਰ ਬੰਦੂਕਾਂ ਦੀ ਰਿਕਵਰੀ ਹੋਣਾ ਅਜੇ ਬਾਕੀ ਹੈ।
ਦੱਸ ਦਈਏ ਕਿ ਤਰਨਤਾਰਨ ਦੇ ਸਭ ਤੋਂ ਵੱਧ ਭੀੜ ਭਰੇ ਰਹਿਣ ਵਾਲੇ ਝਬਾਲ ਚੌਕ ਬਾਈਪਾਸ ਜਿਥੇ ਪੁਲਿਸ ਦਾ ਦਿਨ ਰਾਤ ਦਾ ਨਾਕੇਬੰਦੀ ਵੀ ਹੁੰਦਾ ਹੈ ਦੇ ਐਨ ਨੇੜੇ ਮੀਤ ਗੰਨ ਹਾਊਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ 16 ਰਾਈਫਲਾਂ 12 ਬੋਰ, ਇਕ ਰਾਈਫਲ 30.06 ਬੋਰ, 32 ਬੋਰ ਦੇ 4 ਰਿਵਾਲਵਰ, 32 ਬੋਰ ਦਾ ਇਕ ਪਿਸਟਲ ਅਤੇ ਵੱਖ ਵੱਖ ਬੋਰ ਦੇ 58 ਕਾਰਤੂਸ ਚੋਰੀ ਕਰ ਲਏ ਗਏ ਸਨ। ਇਹ ਵਾਰਦਾਤ ਗੰਨ ਹਾਊਸ ਦੇ ਨਾਲ ਲੱਗਦੀਆਂ ਦੁਕਾਨਾਂ ‘ਚ ਦੀ ਸੰਨ੍ਹ ਲਗਾ ਕੇ ਕੀਤੀ ਗਈ ਸੀ। ਗੰਨ ਹਾਊਸ ਦੇ ਸੰਚਾਲਕ ਮਨਮੀਤ ਸਿੰਘ ਨੇ ਦੱਸਿਆ ਕਿ ਗੰਨ ਹਾਊਸ ਵਾਲੀ ਦੁਕਾਨ ਉਸ ਨੇ ਸੁਖਵਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਗਰੀਨ ਐਵੇਨਿਊ ਤਰਨਤਾਰਨ ਪਾਸੋਂ ਕਿਰਾਏ ‘ਤੇ ਲਈ ਹੈ। ਜਿਸ ਨਾਲ ਦੁਕਾਨ ਖਾਲੀ ਕਰਨ ਨੂੰ ਲੈ ਕੇ ਉਸ ਦਾ ਝਗੜਾ ਚੱਲਦਾ ਹੈ। ਜਿਸ ਕਾਰਨ ਉਹ ਗੰਨ ਹਾਊਸ ਘੱਟ ਹੀ ਖੋਲ੍ਹਦਾ ਹੈ।
28 ਫਰਵਰੀ ਨੂੰ ਲੱਗਾ ਵਾਰਦਾਤ ਦਾ ਪਤਾ
20 ਫਰਵਰੀ ਨੂੰ ਦੁਪਹਿਰ 2 ਵਜੇ ਉਸਨੇ ਗੰਨ ਹਾਊਸ ਬੰਦ ਕੀਤਾ ਸੀ। ਉਸ ਸਮੇਂ ਉਸਦਾ ਸਾਰਾ ਸਮਾਨ ਗੰਨ ਹਾਊਸ ਵਿਚ ਮੌਜੂਦ ਸੀ। 28 ਫਰਵਰੀ ਨੂੰ ਦਿਨੇ ਕਰੀਬ ਪੌਣੇ ਤਿੰਨ ਵਜੇ ਉਸਨੇ ਗੰਨ ਹਾਊਸ ਦੁਬਾਰਾ ਖੋਲਿ੍ਆ ਤਾਂ ਸਾਰਾ ਸਮਾਨ ਖਿੱਲਰਿਆ ਪਿਆ ਸੀ ਅਤੇ ਦੁਕਾਨ ਨੂੰ ਪਾੜ ਲੱਗਾ ਹੋਇਆ ਸੀ। ਜਦੋਂ ਕਿ ਅੰਦਰੋਂ 22 ਵੱਖ-ਵੱਖ ਤਰ੍ਹਾਂ ਦੇ ਹਥਿਆਰ ਚੋਰੀ ਹੋ ਚੁੱਕੇ ਸੀ। ਐੱਸਐੱਸਪੀ ਅਸ਼ਵਨੀ ਕਪੂਰ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਸੀ.ਆਈ.ਏ ਸਟਾਫ ਤਰਨਤਾਰਨ ਅਤੇ ਏਜੀਟੀਐੱਫ ਅੰਮਿ੍ਤਸਰ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਅਣਪਛਾਤੇ ਲੋਕਾਂ ਵਿਰੁੱਧ ਦਰਜ ਕੀਤੇ ਕੇਸ ਦੀ ਜਾਂਚ ਕਰਦਿਆਂ ਉਕਤ ਚੋਰੀ ਨੂੰ ਟਰੇਸ ਕੀਤਾ ਤੇ ਦੋ ਮੁਲਜ਼ਮਾਂ ਚਰਨਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਕੱਕਾ ਕੰਡਿਆਲਾ ਅਤੇ ਕ੍ਰਿਸ਼ਨ ਸਿੰਘ ਉਰਫ ਗੋਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਨੂੰ ਗਿ੍ਫਤਾਰ ਵੀ ਕਰ ਲਿਆ।
ਉਨਾਂ ਦੱਸਿਆ ਕਿ ਚਰਨਜੀਤ ਸਿੰਘ ਦੀ ਨਿਸ਼ਾਨਦੇਹੀ ‘ਤੇ ਗੰਨ ਹਾਊਸ ਵਿੱਚੋਂ ਚੋਰੀ ਹੋਈਆਂ 11 ਦੋਨਾਲੀ ਗੰਨਾਂ ਬਰਾਮਦ ਕੀਤਆਂ ਗਈਆਂ ਹਨ। ਜਦੋਂਕਿ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਬਾਕੀ ਹਥਿਆਰਾਂ ਦੀ ਬਰਾਮਦਗੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਰਚਨਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਤਰਨਤਾਰਨ ‘ਚ ਲੁੱਟ ਖੋਹ ਦਾ ਮਾਮਲਾ ਦਰਜ ਹੈ। ਇਸ ਮੌਕੇ ਐੱਸਪੀ ਇਨਵੈਸਟੀਗੇਸ਼ਨ ਅਜੇ ਸਿੰਘ, ਡੀਐੱਸਪੀ ਇਨਵੈਸਟੀਗੇਸ਼ਨ ਅਰੁਣ ਸ਼ਰਮਾ, ਆਈਪੀਐੱਸ ਅਧਿਕਾਰੀ ਰਿਸ਼ਭ ਭੋਲਾ, ਡੀਐੱਸਪੀ ਏਜੀਟੀਐੱਫ ਹਰਮਿੰਦਰ ਸਿੰਘ ਸੰਧੂ, ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਤੋਂ ਇਲਾਵਾ ਏਜੀਟੀਐੱਫ ਦੇ ਯਾਦਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ