Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਵਿਧਾਨ ਸਭਾ ਹਲਕੇ ਵਿੱਚ ਕਿਸਾਨੀ ਮੋਰਚੇ ਦੇ ਹੱਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੂੰ ਹਲੂਣਾ ਦੇਣ ਲਈ ਟਰੈਕਟਰ ਮਾਰਚ ਕੱਢਣ ਦੇ ਨਿਰਦੇਸ਼ ਦਿੱਤੇ ਸਨ ਜਿਸਦੇ ਤਹਿਤ ਮਾਝੇ ਦੇ ਚਰਚਿੱਤ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ’ਚ ਕੱਡੇ ਗਏ ਵਿਸ਼ਾਲ ਟਰੈਕਟਰ ਮਾਰਚ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਵੀ ਮਜੀਠੇ ਹਲਕੇ ਵਿੱਚੋਂ ਕਾਂਗਰਸ ਪਾਰਟੀ ਦੇ ਸ਼ੁਭ ਸੰਕੇਤ ਦੇ ਦਿੱਤੇ ਹਨ।
ਇਸ ਸੈਂਕੜੇ ਟਰੈਕਟਰਾਂ ਦੇ ਕਾਫ਼ਲੇ ਦੀ ਅਗਵਾਈ ਸੱਚਰ ਨੇ ਆਪ ਖੁੱਦ ਟਰੈਕਟਰ ਚਲਾ ਕੇ ਕੀਤੀ ਤੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਚਾਹੇ ਜੋ ਮਰਜ਼ੀ ਹੱਥ ਕੰਡੇ ਵਰਤ ਲਵੇ ਭਾਵੇਂ ਗੋਲੀਆਂ, ਤੋਪਾਂ, ਅੱਥਰੂਗੈਸ ਬੈਰੀਕੇਡ ਲਗਾ ਲਵੇ ਪਰ ਸਾਡੇ ਬਹਾਦਰ ਕਿਸਾਨ ਤੇ ਮਜ਼ਦੂਰ ਵੀਰ ਤੁਹਾਡੇ ਕੋਲ਼ੋਂ ਡਰਨ ਵਾਲੇ ਨਹੀਂ ਚਾਹੇ ਹੋਰ ਵੀ ਸ਼ਹੀਦੀਆਂ ਦੇਣੀਆਂ ਪੈਣ ਕਦੇ ਪਿੱਛੇ ਨਹੀਂ ਹੱਟਦੇ, ਸੱਚਰ ਨੇ ਕਿਹਾ ਕਿ ਸਾਡੀਆਂ ਮੰਗਾਂ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਲਈ ਹਨ ਜੇਕਰ ਅਸੀਂ ਹੁਣ ਅਵੇਸਲੇ ਹੋ ਗਏ ਤਾਂ ਇਹ ਮੋਦੀ ਦੇ ਯਾਰ ਅੰਬਾਨੀ ਤੇ ਅੰਡਾਨੀ ਵਰਗੇ ਸਾਨੂੰ ਬੇਜਮੀਨੇਂ ਕਰ ਦੇਣਗੇ ਇਹ ਵੱਡਾ ਸੋਚਣ ਦਾ ਵਿਸ਼ਾ ਹੈ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਵਿਂਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਵੀ ਸੰਬੋਧਨ ਕੀਤਾ।
ਇਸ ਮਾਰਚ ਵਿੱਚ ਬਲਾਕ ਕਾਂਗਰਸ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆਂ, ਕੋਸਲਰ ਤੇ ਮਜੀਠਾ ਸ਼ਹਿਰੀ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਸੋਨਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਦਲਜੀਤ ਸਿੰਘ ਪਾਖਰਪੁਰ, ਸ਼ਿਗਾਰਾ ਸਿੰਘ, ਝਿਲਮਿਲ ਸਿੰਘ, ਅਵਤਾਰ ਸਿੰਘ ਮਜਵਿੰਡ, ਰਮਨਦੀਪ ਸਿੰਘ ਕੱਥੂਨੰਗਲ, ਰਿੰਕੂ ਕੋਟਲਾ, ਬਾਬਾ ਅਜੀਤ ਸਿੰਘ, ਸੋਨੀ ਪੰਧੇਰ, ਸ਼ਮਸ਼ੇਰ ਸਿੰਘ ਬਾਬੋਵਾਲ, ਲਖਬੀਰ ਸਿੰਘ ਢੱਡੇ, ਪ੍ਰਭਪਾਲ ਸਿੰਘ ਮਾਗਾ ਸਰਾਏ, ਜਗਦੀਸ਼ ਸਿੰਘ ਖੁਸ਼ੀਪੁਰ, ਤਜਿੰਦਰ ਸਿੰਘ ਤਰਫਾਨ, ਗੁਰਿੰਦਰ ਸਿੰਘ ਚੋਗਾਵਾਂ, ਕਰਨ ਚੋਗਾਵਾਂ, ਦਵਿੰਦਰ ਸਿੰਘ ਚੰਨਣਕੇ, ਸਰਬਜੀਤ ਸਿੰਘ, ਦਲਜੀਤ ਸਿੰਘ ਭੋਏ, ਸ਼ਮਸ਼ੇਰ ਸਿੰਘ ਸੋਹੀਆਂ, ਹਰਪਾਲ ਸਿੰਘ ਮਜੀਠਾ, ਹੈਪੀ ਵਡਾਲਾ, ਬਲਬੀਰ ਸਿੰਘ ਵਡਾਲਾ, ਜਰਮਨਜੀਤ ਸਿੰਘ ਸਰਪੰਚ ਤਲਵੰਡੀ , ਜੋਬਿਨ ਸਿੰਘ ਦੁਧਾਲਾ, ਸੁਰਜੀਤ ਸਿੰਘ ਡਾਇਰੈਕਟਰ ਮਿਲਕ ਪਲਾਟ ਵੇਰਕਾ, ਸੁਰਜੀਤ ਸਿੰਘ ਕੋਟਲਾ, ਜਗੀਰ ਸਿੰਘ ਅਜੈਬਵਾਲੀ, ਜਗਜੀਤ ਸਿੰਘ ਕੋਟਲਾ ਆਦਿ ਆਗੂ ਵੀ ਨਾਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ