ਪੰਜਾਬ ਸਟੇਟ ਸਮਾਲ ਸਕੇਲ ਇੰਡਸਟ੍ਰੀਜ ਭਾਰਤ ਸਰਕਾਰ ਦੇ ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ ਗੁਰਦੁਆਰਾ ਢਾਬਸਰ ਸਹਿਬ ਵਿਖੇ ਹੋਏ ਨਤਮਸਤਕ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ, ਜਤਿੰਦਰ ਬੱਬਲਾ 

ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਸਕੇਲ ਇੰਡਸਟ੍ਰੀਜ ਭਾਰਤ ਸਰਕਾਰ ਨੇ ਗੁਰਦੁਆਰਾ ਢਾਬਸਰ ਸਹਿਬ ਵਿਖੇ ਨਤਮਸਤਕ ਹੋਏ ਅਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਬਾ ਸ਼ਹੀਦ ਦਾ ਸ਼ੁਕਰਾਨਾ ਕੀਤਾ ਜਿਥੇ ਮੁੱਖ ਸੇਵਾਦਾਰ ਭੈਣ ਸੁਰਜੀਤ ਕੌਰ ਨੇ ਸ਼ਾਲ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਉਥੇ ਪੈਸਿਆਂ ਅਤੇ ਟੋਫੀਆ ਦੀ ਵਰਖਾ ਕਰਕੇ ਗੁਰੂ ਘਰ ਦੇ ਸੇਵਕ ਦਾ ਮਾਣ ਵਧਾਇਆ ਬਾਸਰਕੇ ਦੇ ਨਾਲ ਗਏ ਜੋਧ ਸਿੰਘ ਕਾਲੇਵਾਲ,ਸੁਖਵਿੰਦਰ ਸਿੰਘ ਖਾਲਸਾ ਕਾਲਜ, ਸੁਖਦੇਵ ਸਿੰਘ ਸੁਖ ਬੋਪਾਰਾਏ, ਗਿਆਨੀ ਸਤਿਨਾਮ ਸਿੰਘ ਘਨੂੰਪੁਰ ਨੂੰ ਵੀ ਭੈਣ ਸੁਰਜੀਤ ਕੌਰ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇੰਦਰਜੀਤ ਸਿੰਘ ਬਾਸਰਕੇ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋ ਬਾਅਦ ਪਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਿਸਾਨ ਵਿਰੋਧੀ ਹਨ ਉਥੇ ਪੰਜਾਬ ਨੂੰ ਤਬਾਹ ਕਰਨ ਵਾਲੀਆ ਵੀ ਹਨ ਭਗਵੰਤ ਮਾਨ ਦੀ ਸਰਕਾਰ ਬਣਨ ਦੇ ਦੋ ਸਾਲ ਬਾਅਦ ਵੀ ਪੰਜਾਬ ਵਿਚ ਨਾ ਅਮਨ ਕਾਨੂੰਨ ਕਾਇਮ ਹੋ ਸਕਿਆ ਤੇ ਨਾ ਹੀ ਪੰਜਾਬ ਵਿਚੋ ਨਸਿਆ ਦਾ ਖਾਤਮਾ ਹੋ ਸਕਿਆ ਬਾਸਰਕੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆ ਕਿਹਾ ਜਿਸ ਪੰਜਾਬ ਵਿਚੋ ਧਾੜਵੀ ਅਬਦਾਲੀ ਵਰਗੇ ਵੀ ਲੰਘਣ ਤੋ ਡਰਦੇ ਸੀ ਅਜ ਉਸ ਪੰਜਾਬ ਵਿਚ ਵੜਕੇ ਹਰਿਅਣਾ ਦੀ ਖਟੜ ਸਰਕਾਰ ਦੇ ਪ੍ਰਸਾਸ਼ਨਿਕ ਗੁੰਡੇ ਪੰਜਾਬ ਦੇ ਕਿਸਾਨਾਂ ੳਪਰ ਅਤਿਆਚਾਰ ਕਰ ਰਹੇ ਹਨ,! ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੱਥਾਂ ਵਿੱਚ ਚੂੜੀਆ ਪਾ ਕੇ ਬੈਠੀ ਹੈ ਜੋ ਕੇ ਸ਼ਰਮਨਾਕ ਗੱਲ ਹੈ ।ਖਬਰ ਨੂੰ ਵੱਧ ਤੋ ਵਧ ਅੱਗੇ ਸ਼ੇਅਰ ਕਰੋ

Share this News