ਪੁਲਿਸ ਨੇ ਆਂਡੇ ਵੇਚਣ ਵਾਲੇ ਵਿਆਕਤੀ ਦੇ ਹੋਏ ਕਤਲ ਦੀ ਸੁਲਝਾਈ ਗੁੱਥੀ! ਤਿੰਨ ਹਥਿਆਰੇ ਕੀਤੇ ਗ੍ਰਿਫਤਾਰ

4677068
Total views : 5509589

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਥਾਣਾ ਗੇਟ ਹਕੀਮਾਂ, ਭਦਰਕਾਲੀ ਮੰਦਰ ਨੇੜੇ ਆਂਡੇ ਵੇਚਣ ਵਾਲੇ ਨੌਜਵਾਨ ਯਸ਼ਪਾਲ ਦੇ ਕਤਲ ਮਾਮਲੇ ‘ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ‘ਚ ਵਰਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ। ਤਿੰਨਾਂ ਮੁਲਜ਼ਮਾਂ ਦੀ ਪਛਾਣ ਪ੍ਰਿੰਸ ਉਰਫ ਬਾਕਸਰ ਵਾਸੀ ਛੇਹਰਟਾ, ਦੀਪਕ ਪ੍ਰਤਾਪ ਉਰਫ ਭੋਲੂ ਵਾਸੀ ਛੇਹਰਟਾ ਅਤੇ ਦਾਨਿਸ਼ ਉਰਫ ਗੁੱਗੂ ਵਾਸੀ ਕੋਟ ਖਾਲਸਾ ਵਜੋਂ ਹੋਈ ਹੈ।ਜਿਸ ਸਬੰਧੀ ਜਾਣਕਾਰੀ ਦੇਦਿਆਂ ਇਕ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਘਟਨਾ ਦਾ ਮੁੱਖ ਦੋਸ਼ੀ ਦੀਪਕ ਪ੍ਰਤਾਪ ਉਰਫ ਭੋਲੂ ਹੈ ਜਿਸ ਨੇ ਸੁਪਾਰੀ ਦੇ ਕੇ ਯਸ਼ਪਾਲ ਦਾ ਕਤਲ ਕਰਵਾਇਆ ਸੀ।

ਘਟਨਾ ਦਾ ਮੁੱਖ ਦੋਸ਼ੀ ਦੀਪਕ ਪ੍ਰਤਾਪ ਉਰਫ ਭੋਲੂ ਹੈ ਜਿਸ ਨੇ ਸੁਪਾਰੀ ਦੇ ਕੇ ਯਸ਼ਪਾਲ ਦਾ ਕਤਲ ਕਰਵਾਇਆ ਸੀ।ਪੁਲਿਸ ਕਮਿਸ਼ਨਰ ਸ: ਭੁੱਲਰ ਨੇ ਦੱਸਿਆ ਕਿ 1 ਫਰਵਰੀ 2024 ਨੂੰ ਸ਼ਾਮ 7:30 ਵਜੇ ਦੇ ਕਰੀਬ ਪੁਲਿਸ ਥਾਣਾ ਗੇਟ ਹਕੀਮਾਂ ਨੇੜੇ ਸਕੂਲ ਦੇ ਕੋਲ ਆਂਡੇ ਵੇਚਣ ਵਾਲੇ ਦੁਕਾਨਦਾਰ ਯਸ਼ਪਾਲ ਨੂੰ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ |ਉਨਾਂ ਨੇ ਦੱਸਿਆ ਕਿ ਕਤਲ ਦੀ ਵਜਾ ਸਬੰਧੀ ਹੁਣ ਤੱਕ ਦੀ ਜਾਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਯਸ਼ਪਾਲ ਨੇ ਭੋਲੂ ਦੇ ਪਰਿਵਾਰ ਦੇ ਖਿਲਾਫ਼ ਅਗਵਾ ਦਾ ਮੁਕੱਦਮਾਂ ਦਰਜ਼ ਰਜਿਸਟਰ ਕਰਵਾਇਆ ਸੀ, ਜਿਸ ਵਿੱਚ ਭੋਲੂ ਦੇ ਦਾਦਾ ਤੇ ਦਾਦੀ ਗ੍ਰਿਫਤਾਰ ਹੋਏ ਅਤੇ ਇਸਤੋਂ ਇਲਾਵਾ ਭੋਲੂ ਨੂੰ ਸ਼ੰਕਾ ਸੀ ਕਿ ਮ੍ਰਿਤਕ ਯਸ਼ਪਾਲ ਉਸਦੀ ਮਾਤਾ ਤੇ ਮਾੜੀ ਅੱਖ ਰੱਖਦਾ ਅਤੇ ਤੰਜ ਕਸਦਾ ਸੀ। ਦੀਪਕ ਪ੍ਰਤਾਪ ਉਰਫ਼ ਸੁਖਪ੍ਰੀਤ ਉਰਫ਼ ਭੋਲੂ ਨੇ ਯਸ਼ਪਾਲ ਦੇ ਕਤਲ ਲਈ ਪ੍ਰਿੰਸ ਉਰਫ਼ ਬੋਕਸਰ ਅਤੇ ਦਾਨਿਸ਼ ਬੱਬੂ ਅਤੇ ਜੋਬਨ ਨੂੰ 02 ਲੱਖ ਰੁਪਏ ਸੁਪਾਰੀ ਦੇਣੇ ਤੈਅ ਹੋਏ ਸਨ, ਤੇ ਇੱਕ ਲੱਖ ਰੁਪਏ ਇਹਨਾਂ ਨੇ ਲੈ ਲਏ ਸਨ।

ਇਕ ਲੱਖ ਰੁਪਏ ਸੁਪਾਰੀ ਦੇ ਕੇ ਦਾ ਕਰਵਾਇਆ ਸੀ ਕਤਲ -ਪੁਲਿਸ ਕਮਿਸ਼ਨਰ ਭੁੱਲਰ

ਮ੍ਰਿਤਕ ਭੋਲੂ ਦੇ ਦਾਦਾ-ਦਾਦੀ ਨੂੰ ਕਈ ਸਾਲ ਪਹਿਲਾਂ ਜੇਲ੍ਹ ਭੇਜ ਚੁੱਕਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਣਾ ਬਾਕੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।  ਮਾਮਲਾ ਦਰਜ ਕਰਨ ਤੋਂ ਬਾਅਦ ਡਾ. ਪ੍ਰਗਿਆ ਜੈਨ, ਆਈ.ਪੀ.ਐਸ, ਡੀ.ਸੀ.ਪੀ ਸਿਟੀ ਡਾ.ਪ੍ਰਗਿਆ ਜੈਨ,ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਏ.ਸੀ.ਪੀ ਸੁਰਿੰਦਰ ਸਿੰਘ, ਸੀ.ਆਈ.ਏ ਸਟਾਫ਼ 1.ਦੇ ਇੰਚਾਰਜ ਇੰਸ: ਅਮੋਲਕਦੀਪ ਸਿੰਘ ਅਤੇ ਥਾਣਾ ਗੇਟ ਹਕੀਮਾਂ ਦੀ ਇੰਚਾਰਜ ਇੰਸ: ਮਨਜੀਤ ਕੌਰ ਨੇ ਸਖ਼ਤ ਮੁਸ਼ੱਕਤ ਨਾਲ ਮਾਮਲਾ ਸੁਲਝਾ ਲਿਆ ਅਤੇ ਤਿੰਨਾਂ ਦੋਸ਼ੀਆਂ ਦੀ ਪਹਿਚਾਣ ਕਰ ਲਈ,ਜੋ ਇਸ ਪੱਤਰਕਾਰ ਸੰਮੇਲਨ ‘ਚ ਵੀ ਮੌਜੂਦ ਸਨ।। ਮਾਮਲੇ ‘ਚ ਇਕ ਦੋਸ਼ੀ ਅਜੇ ਫਰਾਰ ਹੈ। ਗ੍ਰਿਫ਼ਤਾਰ ਦੋਸ਼ੀਆਂ ਨੇ ਥਾਣਾ ਕੰਨਟੋਨਮੈਂਟ ਦੇ ਏਰੀਏ ਵਿੱਚ ਵੀ ਵਾਰਦਾਤ ਕੀਤੀ ਹੈ, ਜਿਸ ਸਬੰਧੀ ਮੁਕੱਦਮਾਂ ਨੰਬਰ 10 ਮਿਤੀ 02-02-2024 ਜੁਰਮ 307,379ਬੀ (2), 148,149 ਭ:ਣ:, 25/27 ਅਸਲ੍ਹਾਂ ਐਕਟ, ਦਰਜ਼ ਰਜਿਸਟਰ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News