Total views : 5506131
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ
ਸਯੁੰਕਤ ਕਿਸਾਨ ਮੋਰਚਾ ਵਲੋਂ ਝਬਾਲ ਅੱਡੇ ਤੇ ਇੱਕਤਰ ਹੋ ਕੇਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਅੱਜ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਵਿਸ਼ਾਲ ਮਾਰਚ ਕੀਤਾ ਗਿਆ। ਝਬਾਲ ਦੇ ਦੁਕਾਨਦਾਰਾਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰੱਥਨ ਦਿੰਦਿਆਂ ਬਜ਼ਾਰ ਬੰਦ ਕੀਤਾ ਗਿਆ।ਇਸ ਮੌਕੇ ਕੀਤੇ ਮਾਰਚ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਵਿੰਦਰ, ਸੁਰਿੰਦਰ ਸਿੰਘ ਬਿੱਲਾ,ਪੰਜਾਬ ਇਸਤਰੀ ਸਭਾ ਅਤੇ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀ ਆਗੂ ਦੀ ਜਿਲ੍ਹਾ ਸਕੱਤਰ ਸੀਮਾ , ਬੀ ਕੇ ਯੂ ਉਗਰਾਹਾਂ ਕੰਵਲ ਨੈਣ ਸਿੰਘ ਸੋਹਲ, ਗੁਰਜੀਤ ਸਿੰਘ, ਕਿਸਾਨ ਸੰਘਰਸ਼ ਕਮੇਟੀ ਰਤਨ ਸਿੰਘ ਢੰਡ,ਅਵਤਾਰ ਸਿੰਘ, ਬੀ ਕੇ ਯੂ ਡਕੌਂਦਾ ਬਲਕਾਰ ਸਿੰਘ, ਹਰਦੀਪ ਸਿੰਘ ਦੋਦੇ
ਅਵਾਜ਼ ਬੁਲੰਦ ਕਰਨ ਵਾਲਿਆਂ ਤੇ ਤਸ਼ੱਦਦ ਬੰਦ ਕੀਤਾ ਜਾਵੇ :ਸਯੁੰਕਤ ਕਿਸਾਨ ਮੋਰਚਾ
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਵਿਰੁੱਧ ਭਾਰਤ ਬੰਦ ਕਰਦਿਆਂ ਮੰਗ ਕਰਦੇ ਹਾਂ ਕਿ ਹਰ ਕਿਸਾਨ ਮਜ਼ਦੂਰ ਨੂੰ ਬੁਢਾਪਾ ਪੈਨਸ਼ਨ 10000/- ਰੁਪਏ ਦਿੱਤੀ ਜਾਵੇ।ਹਰ ਫ਼ਸਲ ਤੇ ਐਮ .ਐਸ .ਪੀ ਦਿੱਤੀ ਜਾਵੇ।ਹਰ ਨੌਜਵਾਨ ਕੁੜੀ ਮੁੰਡੇ ਨੂੰ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇ।ਹਰ ਇੱਕ ਲਈ ਸਕੂਲ ਸਿੱਖਿਆ ਮੁਫ਼ਤ ਤੇ ਲਾਜ਼ਮੀ ਕੀਤੀ ਜਾਵੇ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਦਿੱਲੀ ਮੋਰਚੇ ਸਮੇਂ ਦਰਜ਼ ਪੁਲਿਸ ਕੇਸ ਵਾਪਸ ਲਏ ਜਾਣ। ਇਸ ਲੋਕਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਦੀ ਖੁੱਲ੍ਹ ਦਿੱਤੀ ਹੋਈ ਹੈ ਇਸਦਾ ਡੱਟ ਕੇ ਵਿਰੋਧ ਕੀਤਾ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ