Total views : 5505963
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ / ਜਸਬੀਰ ਸਿੰਘ ਲੱਡੂ
ਮਮਤਾ ਨਿਕੇਤਨ ਤਰਨਤਾਰਨ ਵਿਖੇ ਹਰ ਦਿਨ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਪੰਚਮੀ ਦੇ ਸ਼ੁੱਭ ਦਿਹਾੜੇ ‘ਤੇ ਬੱਚਿਆਂ ‘ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰ ਦੀ ਪ੍ਰਰਾਰਥਨਾ ਸਭਾ ‘ਚ ਸ਼ਬਦ ਉਪਰੰਤ ਛੇਵੀਂ ਕਲਾਸ ਦੀ ਤਨਕਦੀਪ ਕੌਰ ਦੁਆਰਾ ਇਕ ਸਪੀਚ ਰਾਹੀਂ ਬਸੰਤ ਮਨਾਉਣ ਦੇ ਇਤਿਹਾਸਕ ਤੇ ਕੁਦਰਤੀ ਮਹੱਤਵ ‘ਤੇ ਚਾਨਣਾ ਪਾਇਆ ਗਿਆ ਤੇ ਨੌਵੀਂ ਕਲਾਸ ਦੀ ਸੀਰਤਪ੍ਰਰੀਤ ਕੌਰ ਦੁਆਰਾ ‘ਬਸੰਤ ਦਾ ਆਗਮਨ’ ਕਵਿਤਾ ਉਚਾਰਨ ਕੀਤੀ ਗਈ। ਇਸ ਦੇ ਨਾਲ ਹੀ ਛੋਟੇ-ਛੋਟੇ ਬੱਚਿਆਂ ਦੁਆਰਾ ਬਸੰਤ ਨਾਲ ਸਬੰਧਤ ਵੱਖ-ਵੱਖ ਗੀਤਾਂ ‘ਤੇ ਆਕਰਸ਼ਕ ਨਾਚ ਪੇਸ਼ ਕੀਤੇ ਗਏ। ਛੇਵੀਂ ਕਲਾਸ ਦੀਆਂ ਵਿਦਿਆਰਥਣਾਂ ਦੁਆਰਾ ‘ਆਈ ਝੂਮ ਕੇ ਬਸੰਤ’ ਤੇ ‘ਰੁੱਤ ਆ ਗਈ ਰੇ’ ਗੀਤਾਂ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ।
ਇਸ ਮੌਕੇ ਸਕੂਲ ਦੇ ਪਿੰ੍ਸੀਪਲ ਗੁਰਚਰਨ ਕੌਰ ਦੁਆਰਾ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਪ੍ਰਸੰਨਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਹ ਤਿਉਹਾਰ ਬਦਲਦੇ ਸੁਹਾਵਣੇ ਮੌਸਮ ਵਾਂਗ ਸਭ ਲਈ ਜੀਵਨ ਦੇ ਨਵੇਂਪਣ ਅਤੇ ਸੁੱਖ ਸਮਿ੍ਤੀ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸੇ ਦਿਨ ਹੀ ਬਾਲ ਹਕੀਕਤ ਰਾਏ ਧਰਮੀ ਨੂੰ ਆਪਣੇ ਧਰਮ ਪ੍ਰਤੀ ਪੱਕਾ ਰਹਿਣ ਕਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਠੰਢੀ ਮਿੱਠੀ ਰੁੱਤ ਦਾ ਆਨੰਦ ਮਾਣਦੇ ਹੋਏ ਆਪਸ ‘ਚ ਰਲ਼ ਮਿਲ਼ ਕੇ ਰਹਿਣ ਦੀ ਪੇ੍ਰਰਨਾ ਦਿੱਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ