Total views : 5512250
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸਿੱਖਿਆ ਵਿਭਾਗ ਪੰਜਾਬ ਵੱਲੋਂ “ਪੰਜਾਬ ਸਿੱਖਿਆ ਕ੍ਰਾਂਤੀ” ਦੇ ਨਾਂ ਹੇਠ ਨਵੇਂ ਸੈਸ਼ਨ ਲਈ ਸ਼ੁਰੂ ਹੋਈ ’ਦਾਖ਼ਲਾ ਮੁਹਿੰਮ’ ਦੇ ਤੀਸਰੇ ਦਿਨ ਵੱਖ-ਵੱਖ ਖੇਤਰਾਂ ‘ਚ ਜਾਣ ਵਾਲੀ ਜਾਗਰੂਕਤਾ ਵੈਨ ਨੂੰ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਪੰਜਾਬ ਹਰਭਜਨ ਸਿੰਘ ਈ.ਟੀ.ਓ. ਦੀ ਤਰਫੋਂ ਉਨ੍ਹਾਂ ਦੀ ਧਰਮ ਪਤਨੀ ਮੈਡਮ ਸੁਹਿੰਦਰ ਕੌਰ ਈ.ਟੀ.ਓ.ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਜਗਵਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਮੰਗੋਤਰਾ ਦੀ ਯੋਗ ਅਗਵਾਈ ਅਤੇ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ, ਯਸ਼ਪਾਲ ਤੇ ਕੁਲਵੰਤ ਸਿੰਘ ਪੰਨੂ ਦੀ ਦੇਖ-ਰੇਖ ਹੇਠ ਅੱਜ ਤੀਸਰੇ ਦਿਨ ਇਸ ਮੁਹਿੰਮ ਦਾ ਵੱਖ-ਵੱਖ ਸਰਕਾਰੀ ਸਕੂਲਾਂ ਅੰਦਰ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਕੈਬਨਿਟ ਮੰਤਰੀ ਈ.ਟੀ.ਓ.ਦੀ ਪਤਨੀ ਨੇ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ
ਇਸ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਹਰਭਜਨ ਸਿੰਘ ਈ.ਟੀ.ਓ. ਦੇ ਧਰਮ ਪਤਨੀ ਮੈਡਮ ਸੁਹਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਉੱਚੀ – ਸੁੱਚੀ ਸੋਚ ਸਦਕਾ ਸਿੱਖਿਆ ਦੇ ਖੇਤਰ ਵਿੱਚ ਹੋਏ ਵੱਡੇ ਪੱਧਰ ਤੇ ਸੁਧਾਰਾਂ ਦੀ ਬਦੌਲਤ ਅੱਜ ਪੰਜਾਬ ਦੇ ਸਰਕਾਰੀ ਸਕੂਲ ਸੂਬੇ ਦੀ ਸ਼ਾਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਥੋੜੇ ਹੀ ਸਮੇਂ ‘ਚ ਸੂਬੇ ਅੰਦਰ ਹੋਰਨਾਂ ਖੇਤਰਾਂ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਆਈ ਵੱਡੀ ਕ੍ਰਾਂਤੀ ਤੋਂ ਹਰ ਇੱਕ ਵਰਗ ਖੁਸ਼ ਤੇ ਸੰਤੁਸ਼ਟ ਹੈ। ਉਨਾਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਆਪਣੇ ਬੱਚੇ ਦਾਖਲ ਕਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਵੇਖੀਏ ਤਾਂ ਲਗਭਗ 90 ਫ਼ੀਸਦੀ ਉੱਚ ਅਹੁਦਿਆਂ ਤੇ ਬਿਰਾਜਮਾਨ ਅਧਿਕਾਰੀ ਅਤੇ ਅਧਿਆਪਕ ਸਰਕਾਰੀ ਸਕੂਲਾਂ ਤੋਂ ਹੀ ਪੜ੍ਹੇ ਹੋਏ ਹਨ।
ਜ਼ਿਕਰਯੋਗ ਹੈ ਕਿ ਹੋਰਨਾਂ ਥਾਵਾਂ ਤੋਂ ਇਲਾਵਾ ਦਾਖ਼ਲਾ ਮੁਹਿੰਮ ਦੀ ਇਸ ਜਾਗਰੂਕਤਾ ਵੈਨ ਦਾ ਸਰਕਾਰੀ ਐਲੀਮੈਂਟਰੀ ਸਕੂਲ ਸ਼ਰੀਫਪੁਰਾ ਵਿਖੇ ਪਹੁੰਚਣ ਤੇ ਕੌਂਸਲਰ ਅਜੀਤ ਸਿੰਘ ਭਾਟੀਆ, ਇੰਚਾਰਜ ਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਏ.ਸੀ. ਸਮਾਰਟ ਸਕੂਲ ਮਨੀਸ਼ ਕੁਮਾਰ ਮੇਘ ,ਰਜਿੰਦਰ ਸਿੰਘ, ਸੰਦੀਪ ਸਿਆਲ, ਸੈਂਟਰ ਹੈਡ ਟੀਚਰ ਸਰਬਜੀਤ ਸਿੰਘ , ਮੁੱਖ ਅਧਿਆਪਕ ਰੋਹਿਤ ਦੇਵ, ਮੀਡੀਆ ਇੰਚਾਰਜ਼ ਮਨਪ੍ਰੀਤ ਸਿੰਘ ਸੰਧੂ, ਕੁਲਦੀਪ ਸਿੰਘ ਤੋਲਾਨੰਗਲ , ਬਲਜੀਤ ਸਿੰਘ ਮੱਲੀ, ਯਾਦਵਿੰਦਰ ਸਿੰਘ ਜਗਦੇਵ ਕਲਾਂ,ਕੁਲਦੀਪ ਅਰੋੜਾ, ਗੁਰਜੀਤ ਸਿੰਘ, ਨਵਜਿੰਦਰ ਸਿੰਘ, ਹਰਜੀਤ ਸਿੰਘ, ਨਰਿੰਦਰ ਕੌਰ,ਸਰਬਜੀਤ ਕੌਰ,ਰਾਜ ਕੁਮਾਰ , ਪੰਕਜ ਕੋਛੜ, ਬਲਜਿੰਦਰ ਸਿੰਘ, ਤਜਿੰਦਰਜੀਤ ਕੌਰ ਗਿੱਲ, ਸੁਨੀਤਾ, ਰਜਨੀ ਮਹਾਜਨ, ਅਕਸ਼ੀ ਨਰੂਲਾ , ਸੁਨੀਤਾ ਰਾਣੀ, ਸੰਦੀਪ ਕੌਰ, ਹਰਜਿੰਦਰ ਕੌਰ ਆਦਿ ਵੀ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ