Total views : 5510776
Total views : 5510776
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਚੀਫ਼ ਖ਼ਾਲਸਾ ਦੀਵਾਨ ਦੀ 18 ਫਰਵਰੀ ਨੂੰ ਜਨਰਲ ਹਾਉਸ ਦੇ ਛੇ ਅਹੁਦੇਦਾਰਾਂ ਦੀ ਹੋਣ ਵਾਲੀ ਚੋਣਾਂ ਦੇ ਸੰਬੰਧ ਵਿੱਚ ਬਰਾਬਰ ਦੇ ਚੋਣ ਅਧਿਕਾਰੀ ਲਗਾਉਣ ਲਈ ਦੀਵਾਨ ਬਚਾਉ ਫਰੰਟ ਦੇ ਅਹੁਦੇਦਾਰਾਂ ਅਤੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦਰਮਿਆਨ ਮੀਟਿੰਗ ਬਿਨਾ ਕਿਸੇ ਨਤੀਜੇ ਦੇ ਖਤਮ ਹੋ ਗਈ।ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਸੁਰਿੰਦਰਜੀਤ ਸਿੰਘ ਪਾਲ,ਸਰਬਜੀਤ ਸਿੰਘ,ਡਾ.ਜਸਵਿੰਦਰ ਸਿੰਘ ਢਿੱਲੋਂ,ਰਮਨੀਕ ਸਿੰਘ ਫ੍ਰੀਡਮ ਅਤੇ ਸੁਖਦੇਵ ਸਿੰਘ ਮੱਤੇਵਾਲ ਨੇ ਕਿਹਾ ਕਿ 29 ਜਨਵਰੀ ਨੂੰ ਦੀਵਾਨ ਦੀ ਕਾਰਜਸਾਥਕ ਕਮੇਟੀ ਦੀ ਮੀਟਿੰਗ ਚੋਣਾਂ ਦੀ ਮਿਤੀ ਅਤੇ ਅਬਜਰਵਰ ਨਿਯੁਕਤ ਕਰਨ ਲਈ ਹੋਈ ਸੀ।
ਮੀਟਿੰਗ ਤੋਂ ਪਹਿਲਾਂ ਸਾਡੇ ਵੱਲੋਂ ਪ੍ਰਧਾਨ ਨੂੰ ਲਿਖਤੀ ਬੇਨਤੀ ਕੀਤੀ ਸੀ ਕਿ ਪਾਰਦਰਸ਼ਿਤਾ ਨੂੰ ਧਿਆਨ’ਚ ਰੱਖਦੇ ਹੋਏ ਚੋਣ ਅਧਿਕਾਰੀ ਬਰਾਬਰ ਗਿਣਤੀ ਦੇ ਦੋਨਾਂ ਪਾਸਿਓਂ ਲਗਾਏ ਜਾਣ।ਮੀਟਿੰਗ ਦੌਰਾਨ ਵੀ ਇਹ ਮੁੱਦਾ ਉਠਾਏ ਜਾਣ ਦੇ ਬਾਵਜੂਦ ਡਾ.ਨਿੱਜਰ ਨੇ ਸਾਡੀ ਮੰਗ ਨੂੰ ਅਣਗੋਲਿਆ ਕਰ ਦਿੱਤਾ।ਇਸਦੇ ਬਾਅਦ 2 ਫਰਵਰੀ ਨੂੰ ਇੱਕ ਯਾਦ ਪੱਤਰ ਦਿੱਤਾ ਅਤੇ ਡਾ.ਨਿੱਜਰ ਨਾਲ ਮੁਲਾਕਤ ਕਰਕੇ ਨਿਰਪੱਖ ਚੋਣਾਂ ਦਾ ਵਾਸਤਾ ਪਾਕੇ ਬੇਨਤੀ ਕੀਤੀ ਕਿ ਸਿੱਖ ਸੰਸਥਾ ਹੋਣ ਦੇ ਨਾਤੇ ਚੋਣਾਂ ਦੀ ਪਾਰਦਸ਼ਿਤਾ ਤੇ ਉਂਗਲ ਚੁੱਕੀ ਜਾਣੀ ਮੰਦਭਾਗੀ ਗੱਲ ਹੋਵੇਗੀ। ਡਾ.ਨਿੱਜਰ ਨੇ ਭਰੋਸਾ ਦਿੱਤਾ ਕਿ ਇਹ ਮੁੱਦਾ ਵੀਚਾਰ ਅਧੀਨ ਹੈ ਤੇ ਛੇਤੀ ਹੀ ਢੁਕਵਾਂ ਹੱਲ ਕੱਢ ਲਿਆ ਜਾਵੇਗਾ।ਪਰ ਅੱਜ ਜਦ ਡਾ.ਨਿੱਜਰ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਮੰਗ ਠੁਕਰਾ ਦਿੱਤੀ ਕਿ ਹੁਣ ਚੋਣ ਪ੍ਰਕਿਰਿਆ ਨੂੰ ਆਰੰਭ ਹੋਏ ਕਾਫ਼ੀ ਸਮਾਂ ਹੋ ਗਿਆ ਹੈ ਇਸ ਲਈ ਕੁਝ ਵੀ ਨਵਾਂ ਨਹੀਂ ਹੋ ਸਕਦਾ ।ਹਾਕਮ ਧਿਰ ਦੇ ਵਿਰੁੱਧ ਚੋਣ ਲੜ ਰਹੇ ਉਮੀਦਵਾਰਾਂ ਨੇ ਕਿਹਾ ਕਿ ਅਸੀ ਤਾਂ ਪਹਿਲੇ ਦਿਨ ਤੋਂ ਬਰਾਬਰ ਦੇ ਚੋਣ ਅਬਸਰਵਰ ਲਗਾਉਣ ਦੀ ਮੰਗ ਕਰ ਰਹੇ ਹਾਂ ਤਾਂ ਜੋ ਚੋਣਾਂ ਸ਼ਾਤਮਈ ਮਹੋਲ ਵਿਚ ਨਿਰਪੱਖ ਅਤੇ ਪਾਰਦਰਸ਼ੀ ਹੋ ਸਕਣ।ਉਨ੍ਹਾਂ ਕਿਹਾ ਡਾ.ਨਿੱਜਰ ਦੇ ਫੈਸਲੇ ਦੇ ਵਿਰੁੱਧ ਅਸੀ ਡਿਪਟੀ ਕਮਿਸ਼ਨਰ ਕੋਲ ਪੰਹੁਚ ਕਰਕੇ ਅਬਜਰਵਰ ਲਗਾਉਣ ਦੀ ਮੰਗ ਕਰਾਂਗੇ ਕਿਉਕਿ ਸਾਨੂੰ ਖ਼ਦਸ਼ਾ ਹੋ ਗਿਆ ਹੈ ਕਿ ਚੋਣਾਂ ਵਿੱਚ ਪੱਖਪਾਤ ਅਤੇ ਗੜਬੜ ਹੋ ਸਕਦੀ ਹੈ।ਉਨ੍ਹਾਂ ਕਿਹਾ ਵਰਾਸਤੀ ਸੰਸਥਾ ਵਿੱਚ ਹਾਕਮ ਧਿਰ ਵੱਲੋਂ ਬਰਾਬਰ ਦਾ ਹੱਕ ਨਾ ਦੇ ਕੇ ਇਸਦੀ ਸਾਖ ਨੂੰ ਢਾਅ ਲਗਾਈ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ