





Total views : 5616114








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਚੀਫ਼ ਖ਼ਾਲਸਾ ਦੀਵਾਨ ਬਚਾਓ ਫਰੰਟ ਦੇ ਇਸਤਰੀ ਵਿੰਗ ਦੀ ਵਿਦਿਆ ਮਾਹਿਰ ਡਾ. ਸੁਖਬੀਰ ਕੌਰ ਮਾਹਲ , ਜਿਨ੍ਹਾਂ ਨੂੰ ਦੀਵਾਨ ਦੀ ਪਹਿਲੀ ਇਸਤਰੀ ਮੈਂਬਰ ਹੋਣ ਦਾ ਮਾਣ ਹਾਸਿਲ ਹੈ ,ਨੇ ਕਿਹਾ ਕਿ ਦੀਵਾਨ ਇੱਕ ਪੰਥਕ ਸੰਸਥਾ ਹੈ ਅਤੇ ਅੱਜ ਪੰਥ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਦੀਵਾਨੇ ਮੈਂਬਰਾਂ ਨੂੰ ਨਿੱਜੀ ਮੁਫ਼ਾਦ ਤਿਆਗ ਕੇ ਤੇ ਇਕਜੁੱਟ ਹੋ ਕੇ ਪੂਰੀ ਸਰਗਰਮੀ ਨਾਲ ਕੰਮ ਕਰਨ ਦੀ ਲੋੜ ਹੈ। ਮੌਜੂਦਾ ਕਾਰਜ ਪ੍ਰਣਾਲੀ ਤੇ ਇਸ ਸਮੇਂ ਅਨੇਕਾਂ ਇਤਰਾਜ਼ ਯੋਗ ਸਵਾਲ ਉੱਠ ਰਹੇ ਹਨ ।ਇਸਦੇ ਮੱਦੇਨਜ਼ਰ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜ ਰਹੇ ਸ੍ਰ ਸੁਰਿੰਦਰਜੀਤ ਸਿੰਘ ਪਾਲ ਬੜੀ ਢੁਕਵੀਂ ਚੋਣ ਹਨ।
ਡਾ: ਮਾਹਲ ਨੇ ਲੋੜੀਂਦੇ ਵਿਆਪਕ ਸੁਧਾਰਾਂ ਤੇ ਦਿੱਤਾ ਜ਼ੋਰ

ਖ਼ਾਲਸਾ ਕਾਲਜ ਫਾਰ ਵੋਮੈਨ ਅੰਮ੍ਰਿਤਸਰ ‘ ਚ 16ਸਾਲ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਚੁੱਕੇ ਡਾ. ਮਾਹਲ ਨੇ ਕਿਹਾ ਕਿ ਇਸ ਵੇਲੇ ਦੀਵਾਨ ਵਿਚ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਮਨਫੀ ਹੋ ਚੁੱਕਿਆ ਹੈ ਜਿਹੜਾ ਕਿ ਹੋ ਰਹੀਆਂ ਕੁਤਾਹੀਆਂ ਦੀ ਜੜ੍ਹ ਹੈ ।ਜੇਕਰ ਕੋਈ ਮੈਂਬਰ ਹਿੰਮਤ ਕਰ ਕੇ ਬੇਨਿਯਮੀਆਂ ਨੂੰ ਉਜਾਗਰ ਕਰਦਾ ਹੈ ਤਾਂ ਉਸ ਦੀ ਮੈਂਬਰ ਸ਼ਿਪ ਰਦ ਕਰ ਕੇ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ।ਦੀਵਾਨ ਦੀ ਮੌਜੂਦਾ ਕਾਰਜ ਪ੍ਰਣਾਲੀ ਤੋਂ ਅਸੰਤੁਸ਼ਟ ਡਾ ਮਾਹਲ ਨੇ ਕਿਹਾ ਕਿ ਅੱਜ ਮੈਂਬਰਾਂ ਦੀ ਕਾਬਲੀਅਤ ਨੂੰ ਪਛਾਣਿਆ ਨਹੀਂ ਜਾਂ ਰਿਹਾ ਅਤੇ ਲੋਕਤੰਤਰੀ ਕਦਰਾ ਕੀਮਤਾ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਸ ਮੌਕੇ ਬੀਬੀ ਅਜੀਤ ਕੌਰ ਅਣਖੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਦੀਵਾਨ ਦੇ ਗੌਰਵਮਈ ਇਤਿਹਾਸ ਨੂੰ ਸੁਰਜੀਤ ਕੀਤਾ ਜਾਵੇ ਤਾਂ ਜੋ ਪੁਰਖਿਆਂ ਵੱਲੋਂ ਸਿਰਜੀ ਹੋਈ ਵਿਰਾਸਤ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।ਡਾ. ਮਾਹਲ ਦੇ ਨਾਲ ਇਸ ਮੌਕੇ ਹਰਸੋਹਿਨ ਕੌਰ ਸਰਕਾਰੀਆ ,ਡਾ. ਸੁਰਿੰਦਰਜੀਤ ਕੌਰ ਢਿੱਲੋਂ ਅਤੇ ਵਿਸ਼ੇਸ਼ ਤੌਰ ਤੇ ਹਮਾਇਤ ਕਰਨ ਲਈ ਪੁੱਜੇ ਸਵਰਗੀ ਸ ਪ੍ਰਕਾਸ਼ ਸਿੰਘ ਮਜੀਠਾ ਦੀ ਨੂੰਹ ਬੀਬੀ ਕਿਰਨਦੀਪ ਕੌਰ ਮਜੀਠਾ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
Post Views:
122