ਹਾਈਕੋਰਟ ਦੇ ਆਦੇਸ਼ਾ ‘ਤੇ ਤਹਿਸੀਲਦਾਰ ਵਲੋ ਕੀਤੀ ਨਿਸ਼ਾਨਦੇਹੀ ਤੋ ਦੋਵੇ ਧਿਰਾਂ ਸਤੁੰਸ਼ਟ-ਹਰਪਾਲ ਸਿੰਘ ਯੂ.ਕੇ

4674998
Total views : 5506411

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹੋਇਆ ਹਰਪਾਲ ਸਿੰਘ ਯੂ.ਕੇ ਨੇ ਦੱਸਿਆ ਕਿ ਮੇਰੇ ਵਲੋਂ ਮਾਨਯੋਗ ਹਾਈਕੋਰਟ ਦੇ ਵਿਚ ਮੇਰੇ ਸਕੂਲ ਦੀ ਕੰਧ ਅਤੇ ਗੇਟ ਰਿਪੇਅਰ ਕਰਨ ਦੀ ਨਿਸ਼ਾਨਦੇਹੀ ਕਰਨ ਦੀ ਇਕ ਰਿਟ ਦਾਇਰ ਕੀਤੀ ਗਈ ਸੀ। ਇਸ ਰਿਟ ਦੀ ਪਾਲਣਾ ਕਰਦੇ ਹੋਏ ਮਾਨਯੋਗ ਹਾਈਕੋਰਟ ਵਲੋਂ ਮਾਨਯੋਗ ਤਹਿਸੀਲਦਾਰ ਸਾਹਿਬ ਅੰਮ੍ਰਿਤਸਰ-1 ਮਨਿੰਦਰ ਸਿੰਘ ਨੂੰ ਹਾਈਕੋਰਟ ਵਲੋਂ ਤਲਬ ਕੀਤਾ ਗਿਆ ਸੀ। ਜਿਸ ਸਦਕਾ ਹਾਈਕੋਰਟ ਨੇ ਤਹਿਸੀਲਦਾਰ ਸਾਹਿਬ ਨੂੰ ਨਿਸ਼ਾਨਦੇਹੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ।


ਇਹਨਾਂ ਦੇ ਹੁਕਮਾਂ ਅਨੁਸਾਰ ਅੱਜਤਹਿਸੀਲਦਾਰ ਅੰਮ੍ਰਿਤਸਰ-1 ਅਤੇ ਕਾਨੂੰਗੋ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਹਾਜਰੀ ਵਿਚ ਨਿਸ਼ਾਨਦੇਹੀ ਕਰਵਾਉਣ ਲਈ ਹਰਪਾਲ ਸਿੰਘ ਯੂ.ਕੇ. ਪੁੱਤਰ ਸ. ਜੋਗਿੰਦਰ ਸਿੰਘ ਵਾਸੀ ਨਿਊ ਅੰਤਰਯਾਮੀ ਕਲੌਨੀ, ਤਰਨ ਤਾਰਨ ਰੋਡ, ਅੰਮ੍ਰਿਤਸਰ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੇ ਖਸਰਾ ਨੰ. 1476-1485 ਖਤੌਨੀ ਨੰ. 1613/3439 ਅੰਤਰਯਾਮੀ ਕੌਲਨੀ ਵਿਖੇ ਸਥਿਤ ਦੀਵਾਰ ਅਤੇ ਗੇਟ ਦੀ ਰਿਪੇਅਰ ਕਰਨ ਸਬੰਧੀ ਮਾਨਯੋਗ ਤਹਿਸੀਲਦਾਰ ਸਾਹਿਬ ਅੰਮ੍ਰਿਤਸਰ-1 ਮਨਿੰਦਰ ਸਿੰਘ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਹਾਜਰੀ ਵਿਚ ਦੋਵੇਂ ਧਿਰਾਂ ਨੂੰ ਨਾਲ ਲੈ ਕੇ ਉਪਰੋਕਤ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਈ ਗਈ। ਦੋਵੇਂ ਧਿਰਾਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਤੇ ਮਾਨਯੋਗ ਤਹਿਸੀਲਦਾਰ ਸਾਹਿਬ ਵਲੋਂ ਕਰਵਾਈ ਗਈ ਜਗਾਂ ਦੀ ਨਿਸ਼ਾਨਦੇਹੀ ਤੋਂ ਸੰਤੁਸ਼ਟ ਹਨ।ਇਸ ਮੌਕੇ ਐਸ.ਜੀ.ਪੀ.ਸੀ. ਦੇ ਵਕੀਲ ਏ.ਐਸ. ਸਿਆਲੀ ਨੇ ਕਿਹਾ ਕਿ ਅਸੀਂ ਮਾਨਯੋਗ ਤਹਿਸੀਲਦਾਰ ਸਾਹਿਬ ਦੀ ਹਾਜਰੀ ਵਿਚ ਹੋਈ ਨਿਸ਼ਾਨਦੇਹੀ ਤੋਂ ਦੋਵੇਂ ਧਿਰਾਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਮਾਨਯੋਗ ਹਾਈਕੋਰਟ ਦੇ ਵਿਚ ਅਗਲੀ ਤਾਰੀਖ 08-02-2024 ਨਿਰਧਾਰਿਤ ਕੀਤੀ ਗਈ ਹੈ ਅਤੇ ਜੋ ਮਾਨਯੋਗ ਹਾਈਕੋਰਟ ਦੇ ਹੁਕਮ ਹੋਣਗੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Share this News