Total views : 5508259
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਭਿੱਖੀਵਿੰਡ , ਖਾਲੜਾ/ ਨੀਟੂ ਅਰੋੜਾ, ਜਗਤਾਰ ਸਿੰਘ
ਸਬ ਡਿਵੀਜ਼ਨ ਖਾਲੜਾ ਵਿਖੇ ਜੁਆਇੰਟ ਫੋਰਮ ਅਤੇ ਮੁਲਾਜ਼ਮ ਏਕਤਾ ਮੰਚ ਤੇ ਸੱਦੇ ਤੇ ਗੇਟ ਰੈਲੀ ਕੀਤੀ ਗਈ l ਜਿਸ ਦੀ ਪ੍ਰਧਾਨਗੀ ਇੰਜੀਨੀਅਰ ਮਨਜੀਤ ਸਿੰਘ ਬਾਹਮਣੀਵਾਲਾ ਦੀ ਅਗਵਾਈ ਹੇਠ ਹੋਈ l ਰੈਲੀ ਵਿੱਚ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਹਰ ਮਹੀਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਨਹੀਂ ਪਾਈਆਂ ਜਾਂਦੀਆਂ ਹਨ l ਉਹਨਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਇੱਕ ਮੁਲਾਜ਼ਮ ਚਾਰ ਚਾਰ ਆਦਮੀਆਂ ਦਾ ਕੰਮ ਕਰ ਰਿਹਾ ਹੈ।
ਮੁਲਾਜ਼ਮਾਂ ਵਿੱਚ ਵਰਕ ਲੋਡ ਵੱਧਦਾ ਜਾ ਰਿਹਾ ਹੈ ਅਤੇ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ , ਇਸ ਦੇ ਬਾਵਜੂਦ ਵੀ ਤਨਖਾਹਾਂ ਸਮੇਂ ਸਿਰ ਨਾ ਦੇਣੀਆਂ ਇੱਕ ਵੱਡਾ ਵਿਸ਼ਾ ਹੈ , ਹਰੇਕ ਮੁਲਾਜ਼ਮ ਬਹੁਤ ਵੱਡੇ ਬੋਝ ਵਿੱਚੋਂ ਲੰਘ ਰਿਹਾ ਹੈ l ਉਹਨਾਂ ਕਿਹਾ ਭਵਿੱਖ ਵਿੱਚ ਤਨਖਾਹਾਂ ਜਲਦੀ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਿਵੇਂ ਕਿ ਪਹਿਲਾਂ ਹੀ ਸਰਕਾਰ ਮੁਲਾਜ਼ਮਾਂ ਦਾ ਡੀਏ ਅਤੇ ਹੋਰ ਕੋਈ ਵੀ ਭੱਤੇ ਜਾਰੀ ਨਹੀਂ ਕਰ ਰਹੀ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪਹਿਲ ਦੀ ਅਧਾਰ ਤੇ ਹੱਲ ਕਰਨ ਦੀ ਅਪੀਲ ਕੀਤੀ l ਇਸ ਰੈਲੀ ਵਿੱਚ ਜੁਗਰਾਜ ਸਿੰਘ ਐਮ ਐਸ ਯੂ ਨਾਰਲੀ, ਇੰਜੀਨੀਅਰ ਇੰਦਰਜੀਤ ਸਿੰਘ ਜੇਈ, ਇਹ ਏਟਕ, ਮਨਜੀਤ ਸਿੰਘ ਜੇਈ, ਕੇਵਲ ਸਿੰਘ ਜੇਈ, ਜਤਿੰਦਰ ਸਿੰਘ ਜਤਿੰਦਰ ਸਿੰਘ ਟੀ ਐਸ ਯੂ, ਅਤੇ ਐਸਡੀਓ ਖਾਲੜਾ, ਸਕੱਤਰ ਸਿੰਘ,ਪਰਗਟ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।