ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਅਟਾਰੀ ਤੋਂ ਹੋਈ ਸ਼ੁਰੂਆਤ

4675349
Total views : 5506913

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਸ਼੍ਰੌਮਣੀ ਅਕਾਲੀ ਦਲ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਦੀ ਅੱਜ ਸਰਹੱਦੀ ਕਸਬਾ ਅਟਾਰੀ ਤੋ ਜੈਕਾਰਿਆਂ ਦੀ ਗੂੰਝ ਨਾਲ ਸ਼ੁਰੂਆਤ ਹੋਈ ,ਟਰੈਕਟਰਾਂ ਅਤੇ ਕਾਰਾਂ ਦੇ ਕਾਫਲੇ ਵਿਚਾਲੇ ਸ਼ੁਰੂ ਹੋਈ ਉਕਤ ਯਾਤਰਾ ‘ਚ ਖੁੱਲ੍ਹੀ ਜੀਪ ‘ਚ  ਖੜ੍ਹੇ ਸੁਖਬੀਰ ਬਾਦਲ ਨਾਲ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਸਾਬਕਾ ਮੰਤਰੀ ਲੋਕ ਸਭਾ ਹਲਕਾ ਇੰਚਾਰਜ ਅਨਿਲ ਜੋਸ਼ੀ , ,ਹਰਿੰਦਰਪਾਲ ਸਿੰਘ ਚੰਦੂਮਾਜਰਾ ਹਰਪ੍ਰੀਤ ਸਿੰਘ ਮਲੋਟ ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਪ੍ਰਧਾਨ ਅਮਨਬੀਰ ਸਿੰਘ ਸਿਆਲੀ ਕਨੂੰਨੀ ਸਲਾਹਕਾਰ ਬਿਕਰਮਜੀਤ ਸਿੰਘ ਮਜੀਠੀਆ ਹਾਜ਼ਰ ਸਨ।


ਪੰਜਾਬ ਬਚਾਓ ਯਾਤਰਾ ਦਾ ਘਰਿੰਡਾ ਅੱਡਾ ਪੁੱਜਣ ਤੇ ਅਕਾਲੀ ਆਗੂ ਅਤੇ ਵਰਕਰਾ ਵੱਲੋਂ ਨਿੱਘਾ ਸਵਾਗਤ ਕੀਤਾ। ਜਿੱਥੇ ਅਕਾਲੀ ਵਰਕਰਾਂ ਵਲੋਂ ਗਰਮ ਜੋਸ਼ੀ ਨਾਲ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਹੀ ਅਕਾਲੀ ਵਰਕਰਾਂ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੀ ਧਰਮ ਪਤਨੀ ਸ੍ਰੀਮਤੀ ਕਵਲਜੀਤ ਕੌਰ ਰਣੀਕੇ, ਨੂੰਹ ਹਰਸਿਮਰਨ ਕੌਰ ਰਣੀਕੇ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਪੂਰਨ ਸਿੰਘ ਸੰਧੂ ਰਣੀਕੇ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਭਲਵਾਨ ਦੀ ਅਗਵਾਈ ’ਚ ਸੈਂਕੜੇ ਮਹਿਲਾਵਾਂ ਤੇ ਅਕਾਲੀ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਤੇ ਗੁਰੂ ਜੀ ਦੀ ਬਖਸ਼ਿਸ਼ ਸਿਰਪਾਓ ਦੇ ਕੇ ਥਾਂ-ਥਾਂ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕਰ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਲਕਾ ਅਟਾਰੀ ਦੇ ਕਸਬਾ ਅਟਾਰੀ, ਰਣਗੜ੍ਹ, ਰਣੀਕੇ, ਢੋਡੀਵਿੰਡ, ਭਡਿਆਰ, ਘਰਿੰਡੀ, ਘਰਿੰਡਾ ਵਿਖ਼ੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਸਲਤਾਨ ਸਿੰਘ, ਅਜਮੇਰ ਸਿੰਘ ਘਰਿੰਡੀ, ਸ਼ਨੀ ਹੁਸ਼ਿਆਰ ਨਗਰ, ਅਜੀਤ ਸਿੰਘ ਹੁਸ਼ਿਆਰ ਨਗਰ, ਰਾਣਾ ਨੇਸ਼ਟਾ, ਦਰਸ਼ਨ ਸਿੰਘ ਲਹੋਰੀਮੱਲ, ਲਖਵੰਤ ਸਿੰਘ, ਜਸਬੀਰ ਸਿੰਘ ਗਿੱਲ, ਸਾਬੇ ਸ਼ਾਹ ਭਕਨਾ, ਤਰਸੇਮ ਸਿੰਘ ਬੱਬੂ ਭਕਨਾ, ਸੁਖਦੇਵ ਸਿੰਘ ਚੀਚਾ, ਗੁਰਨਾਮ ਸਿੰਘ ਚੀਚਾ, ਹਰਪਾਲ ਸਿੰਘ ਚੀਚਾ, ਬਲਜਿੰਦਰ ਸਿੰਘ ਬੱਲੋ ਚੀਚਾ, ਰਸ਼ਪਾਲ ਸਿੰਘ ਚੀਚਾ, ਪ੍ਰਕਾਸ਼ ਸਿੰਘ ਨੇਸ਼ਟਾ, ਜਸਵਿੰਦਰ ਸਿੰਘ ਮੱਲ੍ਹੀ ਅਚਿੰਤਕੋਟ, ਹਰਮਨਜੀਤ ਸਿੰਘ,ਬਲਵਿੰਦਰ ਸਿੰਘ ਬੱਬੂ ਨੇਸ਼ਟਾ, ਲਾਲ ਸਿੰਘ ਸਰਕਲ ਪ੍ਰਧਾਨ ਨੇਸ਼ਟਾ, ਦਿਲਬਾਗ ਸਿੰਘ ਰੋੜਾਵਾਲਾਂ ਆਦਿ ਹਾਜ਼ਰ ਸਨ।

ਪੰਜਾਬ ਬਚਾਓ ਯਾਤਰਾ ਤੋਂ ਪਹਿਲਾਂ  ਪਿੰਡ ਰੋੜਾ ਵਾਲਾ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਜ਼ੀਰੋ ਪੁਆਇੰਟ ’ਤੇ ਸਥਿਤ ਪਿੰਡ ਰੋੜਾ ਵਾਲਾ ਵਿਖੇ ਪਹੁੰਚੇ, ਜਿੱਥੇ ਕਿਸਾਨਾਂ ਨੇ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂ ਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਅਨਿਲ ਜੋਸ਼ੀ, ਮਗਵਿੰਦਰ ਸਿੰਘ ਖਾਪੜਖੇੜੀ ਆਦਿ ਮੌਜੂਦ ਸਨ।

Share this News