ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮੈਂਬਰ ਪਾਰਲੀਮੈਂਟ ਔਜਲਾ ਨੇ ਨਗਰ ਕੀਰਤਨ ਵਿੱਚ ਭਰੀ ‌ ‌ਹਾਜ਼ਰੀ 

4675595
Total views : 5507371

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ ‌ 

ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਨਗਰ ਕੀਰਤਨ ਸਾਹਿਬ ਵਿੱਚ ਹਾਜ਼ਰੀ ਭਰੀ ਅਤੇ ਪੰਜ ਪਿਆਰੇ ਸਾਹਿਬਾਨਾਂ ਨੂੰ ਸਰੋਪਾ ਭੇਟ ਕੀਤਾ । ਗੁਰਦੁਆਰਾ ਸ਼ੀਸ਼ਗੰਜ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਦੇ ਸਥਾਨ ਤੇ ਮੱਥਾ ਟੇਕਿਆ ਅਤੇ

ਗੁਰੂ ਘਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਬਾਬਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਤੇ ਉਹਨਾਂ ਨਾਲ ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਜੋਬਨਜੀਤ ਸਿੰਘ ਤਾਰਾਗੜ੍ਹ, ਸਾਜਨ ਪ੍ਰੀਤ ਗਿੱਲ, ਜੋਬਨ ਖਾਨਕੋਟ, ਸੁਖਦੇਵ ਸਿੰਘ, ਤੇਜਵੀਰ ਸਿੰਘ ਆਦਿ ਹਾਜਰ ਸਨ ।

Share this News