





Total views : 5915257







Total views : 5915257ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਪਟਿਆਲਾ/ਬਾਰਡਰ ਨਿਊਜ ਸਰਵਿਸ
ਬਲੌਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਨੂੰ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਦੂਜੇ ਮਾਮਲੇ ’ਚ ਰਿਮਾਂਡ ’ਤੇ ਲੈ ਲਿਆ ਗਿਆ ਹੈ। ਸੋਨੇ ਦੀ ਚੇਨ ਖੋਹਣ ਦੇ ਮਾਮਲੇ ’ਚ ਪਟਿਆਲਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਲੱਖਾ ਸਿਧਾਣਾ ਨੇ ਵੀ ਲਾਈਵ ਹੋ ਕੇ ਸਾਰੀ ਜਾਣਕਾਰੀ ਦਿੱਤੀ। ਪਟਿਆਲੇ ਸਦਰ ਥਾਣੇ ’ਚ ਉਸ ਵਿਰੁਧ ਧਾਰਾ 323, 341, 379B, 506 ਅਤੇ 34 ਹੇਠ ਐਫ਼.ਆਈ.ਆਰ. 20 ਜਨਵਰੀ ਨੂੰ ਦਰਜ ਕੀਤੀ ਗਈ ਸੀ। ਅੱਜ ਸਵੇਰੇ 11 ਵਜੇ ਮਲੇਰਕੋਟਲਾ ਜੇਲ ਵਿੱਚੋਂ ਪੁਲਿਸ ਨੇ ਉਸ ਨੂੰ ਰਿਮਾਂਡ ਤੇ ਲੈ ਲਿਆ।

ਐਫ਼.ਆਈ.ਆਰ. ਪਟਿਆਲਾ ਵਾਸੀ ਤੇਜਪ੍ਰੀਤ ਸਿੰਘ ਵਲੋਂ ਦਰਜ ਕਰਵਾਈ ਗਈ ਹੈ ਜਿਸ ’ਚ ਉਸ ਨੇ ਦਸਿਆ ਕਿ ਉਹ ਪਿਛਲੇ ਸਾਲ 21 ਦਸੰਬਰ ਰਾਤ 10 ਵਜੇ ਕੰਮਕਾਜ ਖ਼ਤਮ ਕਰ ਕੇ ਸਕੂਟਰ ’ਤੇ ਘਰ ਪਰਤ ਰਿਹਾ ਸੀ ਤਾਂ ਰਸਤੇ ’ਚ ਉਸ ਨੂੰ ਇਕ ਸਕਾਰਪੀਉ ਗੱਡੀ ’ਤੇ ਸਵਾਰ 4-5 ਨੌਜੁਆਨਾਂ ਨੇ ਘੇਰ ਲਿਆ ਅਤੇ ਪਹਿਲਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਗਲ ਪਈ ਸੋਨੇ ਦੀ ਚੇਨ ਖੋਹ ਕੇ ਲੈ ਗਏ। ਇਹੀ ਨਹੀਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ ਗਈਆਂ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਉ ਆਉਣ ਕਾਰਨ ਉਸ ਨੇ ਇਨ੍ਹਾਂ ਨੌਜੁਆਨਾਂ ’ਚੋਂ ਇਕ ਨੂੰ ਪਛਾਣ ਲਿਆ ਜੋ ਭਾਨਾ ਸਿੱਧੂ ਹੈ। ਭਾਨਾ ਸਿੱਧੂ ਨੂੰ ਕਲ ਹੀ ਜ਼ਮਾਨਤ ਮਿਲ ਗਈ ਸੀ। ਦਰਅਸਲ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਉਸ ਦੇ ਖਿਲਾਫ਼ ਧਰਨਾ ਚੁੱਕਣ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਦੋ ਦਿਨ ਪਹਿਲਾਂ ਅਦਾਲਤ ਨੇ ਭਾਨਾ ਨੂੰ ਨਿਆਇਕ ਜੇਲ੍ਹ ਭੇਜ ਦਿੱਤਾ ਸੀ। ਪਰ ਅੱਜ ਦੇ ਘਟਨਾਕ੍ਰਮ ਤੋਂ ਬਾਅਦ ਉਸ ਦਾ ਜੇਲ ਤੋਂ ਬਾਹਰ ਆਉਣਾ ਮੁਸ਼ਕਲ ਲਗਦਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ