ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਚਵਿੰਡਾ ਦੇਵੀ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਪਹੁੰਚਣ ਤੇ ਕੀਤਾ ਭਰਵਾਂ ਸਵਾਗਤ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਅਯੁਧਿਆ ਵਿਖੇ ਭਗਵਾਨ ਸ਼੍ਰੀ ਰਾਮ ਮੰਦਰ ਵਿਖੇ ਸ੍ਰੀ ਰਾਮ ਲੱਲਾ ਜੀ ਮੂਰਤੀ ਸਥਾਪਨਾ ਸਬੰਧੀ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਦੀ ਖ਼ੁਸ਼ੀ ਵਿੱਚ ਜਿਥੇ ਅੱਜ ਪੂਰੇ ਦੇਸ਼ ਭਰ ਵਿਚ ਧਾਰਮਿਕ ਸਮਾਗਮ ਕਰਾਏ ਜਾ ਰਹੇ ਹਨ ਅਤੇ ਸ਼ੋਭਾ ਯਾਤਰਾਵਾਂ ਦਾ ਅਜੋਜਨ ਕੀਤਾ ਗਿਆ। ਉਥੇ ਇਸੇ ਸਬੰਧੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਵਿਖੇ ਕਸਬੇ ਦੇ ਮੇਨ ਬਜਾਰ, ਮਾਤਾ ਮੰਦਰ ਚਵਿੰਡਾ ਦੇਵੀ, ਇਤਿਹਾਸਕ ਸ੍ਰੀ ਰਾਮ ਮੰਦਰ ਅਤੇ ਸਮੂਹ ਕਮੇਟੀਆਂ ਵੱਲੋ ਵਿਸ਼ਾਲ ਸਮਾਗਮ ਕਰਵਾਇਆ ਗਿਆ ਅਤੇ ਹਰ ਜਗਾਂ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਗਏ। ਇਸ ਇਤਿਹਾਸਕ ਦਿਹਾੜੇ ਮੌਕੇ ਇਕ ਵਿਸ਼ਾਲ ਸ਼ੋਭਾ ਯਾਤਰਾ ਜੋ ਅੰਮ੍ਰਿਤਸਰ ਸ਼ਹਿਰ ਤੋ ਸ੍ਰੀ ਰਾਮ ਚੰਦਰ ਭਗਵਾਨ ਦੀ ਸਵਾਰੀ ਲੈ ਕਿ ਚਵਿੰਡਾ ਦੇਵੀ ਵਿਖੇ ਪੁੱਜੀ ਜਿਸ ਦਾ ਪੂਰੇ ਢੋਲ ਢਮੱਕੇ ਅਤੇ ਪੂਰੇ ਉਤਸ਼ਾਹ ਨਾਲ ਰਾਮ ਭਗਤਾਂ ਵਲੋਂ ਇਸ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ।

ਸਾਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ-ਸੱਚਰ

ਇਸ ਮੌਕੇ ਸੀਨੀਅਰ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਇਸ ਸਮਾਗਮ ਵਿੱਚ ਆਏ ਹੋਏ ਰਾਮ ਭਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾ ਜੋ ਆਉਣ ਵਾਲੀ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ। ਇਸ ਇਤਿਹਾਸਕ ਦਿਹਾੜੇ ਮੌਕੇ ਭਗਵੰਤਪਾਲ ਸਿੰਘ ਸੱਚਰ, ਅਜੇ ਕੁਮਾਰ ਗੋਲਡੀ, ਭੁਪਿੰਦਰ ਸਿੰਘ ਬਿੱਟੂ, ਮਨਦੀਪ ਕੁਮਾਰ ਬਾਊ, ਬਲਵਿੰਦਰ ਸ਼ਰਮਾਂ, ਸਵਰਨ ਸਿੰਘ ਮੁਨੀਮ,ਹਰਜਿੰਦਰਪਾਲ ਸਰੀਨ, ਕੁਲਵੰਤ ਸਿੰਘ, ਕੁਲਦੀਪ ਸ਼ਰਮਾ, ਸੁਨੀਲ ਭੰਡਾਰੀ, ਕੁਲਦੀਪ ਸਿੰਘ ਬਿੱਲੂ, ਸੋਨੂੰ ਭੰਡਾਰੀ, ਰਜੇਸ਼ ਕੁਮਾਰ ਬਿੱਲਾ ਭੰਡਾਰੀ, ਹੈਪੀ ਸ਼ਹਿਜ਼ਾਦਾ, ਹਰਪਾਲ ਸਿੰਘ ਲਾਡੀ ਨੰਬਰਦਾਰ, ਧੀਰਜ ਭੰਡਾਰੀ, ਬਿੱਲਾ ਮੈਂਬਰ, ਮਨੀ, ਕਾਲਾ ਭੰਡਾਰੀ, ਮੁਨੀਸ਼ ਕੁਮਾਰ ਗੋਰਖਾ ਚੋਹਾਨ, ਸੁਨੀਲ ਕੁਮਾਰ, ਪੁਸ਼ਕਰ ਭੰਡਾਰੀ, ਬਿੱਲਾ ਪਹਿਲਵਾਨ, ਅੰਕੂ ਭੰਡਾਰੀ, ਅਨੁਜ ਭੰਡਾਰੀ, ਰਾਜੂ ਪਹਿਲਵਾਨ, ਐਸ ਐਸ, ਜਸਵੰਤ ਸਿੰਘ ਬਿੱਟੂ, ਕੁਨਾਲ ਭੰਡਾਰੀ, ਲਲਿਤ, ਬੱਬ ਦੀ ਹੱਟੀ, ਵਿਜੇ ਕੁਮਾਰ ਵਿੱਕੀ ਭੰਡਾਰੀ, ਅੰਕੂਸ, ਬੱਬਲੂ, ਰਣਧੀਰ ਸਿੰਘ ਧੀਰਾ, ਜੱਗਾ, ਬਿੱਲਾ ਮਨਿਆਰੀ ਵਾਲਾ, ਰੂਬੀ, ਮੰਗਾਂ, ਕੰਵਲਜੀਤ ਸਿੰਘ ਕੰਵਲ, ਗੰਗਾ, ਜਸਪਾਲ ਸੁੰਦਰ, ਕੁਲਵੰਤ ਸੁੰਦਰ ਕੰਤਾ, ਨਵੀਨ ਸੁੰਦਰ, ਸੋਨੂੰ ਸੁੰਦਰ, ਮੰਗਾਂ ਸੁੰਦਰ, ਸੇਠੀ, ਅਜੇ, ਗੋਰਵ ਭੰਡਾਰੀ, ਵਿੱਕੀ ਭੰਡਾਰੀ,ਹੈਪੀ ਸ਼ਹਿਜ਼ਾਦਾ ਆਦਿ ਹਾਜ਼ਰ ਸਨ।

Share this News