Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਛੇਹਰਟਾ ਥਾਣੇ ਅਧੀਨ ਪੈਂਦੇ ਕਰਤਾਰ ਨਗਰ ਗਲੀ ਨੰਬਰ ਸੱਤ ‘ਚ ਇਕ ਨੌਜਵਾਨ ਨੇ ਆਪਣੀ ਪਤਨੀ ਦੀ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਬਾਅਦ ‘ਚ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਐਤਵਾਰ ਰਾਤ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਵੀ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਵੈਸਟ ਕਮਲਜੀਤ ਸਿੰਘ ਅਤੇ ਛੇਹਰਟਾ ਥਾਣਾ ਇੰਚਾਰਜ ਨਿਸ਼ਾਨ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਦੋਵਾਂ ਦੀਆਂ ਲਾਸ਼ਾਂ ਜ਼ਮੀਨ ‘ਤੇ ਪਈਆਂ ਮਿਲੀਆਂ। ਪੱਖੇ ਦੇ ਨਾਲ ਇਕ ਬਿਜਲੀ ਦੀ ਤਾਰ ਲਟਕਦੀ ਹੋਈ ਮਿਲੀ।ਇਸ ਮਾਮਲੇ ‘ਚ ਦੋ ਸੁਸਾਈਡ ਨੋਟ ਬਰਾਮਦ ਹੋਏ ਹਨ। ਜਿਸ ਵਿੱਚ ਅਲਮਾਰੀ ਉੱਤੇ ਇੱਕ ਨੋਟ ਲਿਖਿਆ ਹੋਇਆ ਸੀ। ਅਲਮਾਰੀ ‘ਤੇ ਲਿਖੀ ਲਾਈਨ ‘ਚ ਸਪੱਸ਼ਟ ਲਿਖਿਆ ਹੈ ਕਿ ਮੌਤ ਲਈ ਅਨੁਬਾਲਾ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਕਾਗਜ਼ ‘ਚ ਲਿਖੇ ਨੋਟ ‘ਚ ਲਿਖਿਆ ਹੈ ਕਿ ਮੌਤ ਦੀ ਜ਼ਿੰਮੇਵਾਰੀ ਅਨੁਬਾਲਾ ਅਤੇ ਉਸ ਦੀ ਮਾਂ ਉਮਾ ‘ਤੇ ਹੈ। ਇਨ੍ਹਾਂ ਦੋਵਾਂ ਕਾਰਨ ਘਰ ਵਿਚ ਲੜਾਈ-ਝਗੜੇ ਵਧਦੇ ਜਾ ਰਹੇ ਸਨ। ਅਨੁਬਾਲਾ ਉਸ ਨੂੰ ਵਾਰ-ਵਾਰ ਪੁਲਿਸ ਕੋਲ ਜਾਣ ਅਤੇ ਅਦਾਲਤਾਂ ਵਿਚ ਜਾਣ ਦੀ ਧਮਕੀ ਦਿੰਦੀ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮੁਲਜ਼ਮ ਮਾਂ-ਧੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾਂ ਦੀ ਪਛਾਣ ਮਨੀਸ਼ ਅਰੋੜਾ ਤੇ ਆਰਤੀ ਵਜੋਂ ਹੋਈ ਹੈ,ਦੋਵਾਂ ਨੇ ਦੂਜਾ ਵਿਆਹ ਕੀਤਾ ਸੀ। ਮ੍ਰਿਤਕ ਔਰਤ ਸਰਕਾਰੀ ਸਕੂਲ ਕਸੇਲ ‘ਚ ਅਧਿਆਪਕਾ ਸੀ।