ਸੀ.ਆਈ.ਏ.ਸਟਾਫ-2 ਵੱਲੋਂ ਨਸ਼ਾ ਤੱਸਕਰੀ ਦਾ ਧੰਦਾ ਕਰਨ ਵਾਲਿਆ ਦਾ ਕੀਤਾ ਪਰਦਾਫਾਸ਼:, 400 ਗ੍ਰਾਮ ਹੈਰਇੰਨ ਸਮੇਤ 1 ਕਾਬੂ

4675672
Total views : 5507491

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 
ਸ੍ਰੀ ਕਮਲਜੀਤ ਸਿੰਘ ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇੰਸਪੈਕਟਰ ਦਿਲਬਾਗ ਸਿੰਘ ਇੰਚਾਂਰਜ਼ ਸੀ.ਆਈ.ਏ ਸਟਾਫ-2 ਦੀ ਪੁਲਿਸ ਪਾਰਟੀ ਏ.ਐਸ.ਆਈ ਲਾਜਪਤ ਰਾਏ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਨਸ਼ਾ ਤੱਸਕਰੀ ਦੇ  ਰੈਕੇਟ ਦਾ ਪਰਦਾਫਾਸ਼ ਕੀਤਾ ਹੈ। 
ਪੁਲਿਸ ਪਾਰਟੀ ਵੱਲੋਂ ਫੜੇ ਗਏ ਵਿਅਕਤੀ ਦੀ ਪਛਾਣ ਹਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਲੰਗਰ ਹਾਲ ਵਾਲੀ ਗਲੀ, ਪੈਰਿਸ ਐਵੀਨਿਊ, ਛੇਹਰਟਾ,ਅੰਮ੍ਰਿਤਸਰ ਵਜੋ ਹੋਈ ਹੈ ਤੇ ਇਸ ਪਾਸੋਂ 400 ਗ੍ਰਾਮ ਹੈਰੋਇੰਨ ਅਤੇ ਇੱਕ ਡਿਜ਼ੀਟਲ ਕੰਡਾ ਵੀ ਬ੍ਰਾਮਦ ਕੀਤਾ ਹੈ। 
ਇਸਨੂੰ ਪੈਰਿਸ ਐਵੀਨਿਊ, ਛੇਹਰਟਾ ਦੇ ਖੇਤਰ ਤੋਂ ਕਾਬੂ ਕੀਤਾ ਜਦੋਂ ਇਹ ਹੈਰੋਇੰਨ ਦੀ ਸਪਲਾਈ ਕਿਸੇ ਵਿਅਕਤੀ ਨੂੰ ਕਰਨ ਜਾ ਰਿਹਾ ਸੀ। ਸੁਰੂਆਤੀ ਪੁੱਛਗਿੱਛ ਦੌਰਾਨ ਇਸਨੇ ਦੱਸਿਆ ਕਿ ਇਸਨੇ ਇਹ ਹੈਰੋਇੰਨ ਗੁਰੂ ਕੀ ਵਡਾਲੀ, ਛੇਹਰਟਾ,ਅੰਮ੍ਰਿਤਸਰ ਦੇ ਰਹਿਣ ਵਾਲੇ ਸੰਦੀਪ ਸਿੰਘ ਪਾਸੋਂ ਲਈ ਸੀ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕਰਕੇ ਇਸ ਧੰਦੇ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾਵੇਗਾ।  
 ਇਸਤੋਂ ਇਲਾਵਾ ਸੀ.ਆਈ.ਏ ਸਟਾਫ-2 ਦੀ ਟੀਮ ਏ.ਐਸ.ਆਈ ਲਖਵਿੰਦਰਪਾਲ ਸਿੰਘ ਸਮਤੇ ਸਾਥੀ ਕਰਮਚਾਰੀਆਂ ਵੱਲੋਂ ਪੁਖਤਾ ਸੂਚਨਾਂ ਦੇ ਅਧਾਰ ਤੇ  ਨਜ਼ਾਇਜ਼ ਸ਼ਰਾਬ ਵੇਚਣ ਵਾਲੇ ਇੱਕ ਵਿਅਕਤੀ  ਕਮਲ ਕੁਮਾਰ ਉਰਫ਼ ਬੱਬਲੂ ਪੁੱਤਰ ਰਮੇਸ਼ ਕੁਮਾਰ ਵਾਸੀ ਭੱਲਾ ਕਲੋਨੀ, ਛੇਹਰਟਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 100 ਬੋਤਲਾਂ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ ਤੇ ਇਸਦੇ ਖਿਲਾਫ ਮੁਕੱਦਮਾਂ ਨੰਬਰ 12 ਮਿਤੀ 19-01-2024 ਜੁਰਮ 61/1/14 ਐਕਸਾਈਜ਼ ਐਕਟ, ਥਾਣਾ ਛੇਹਰਟਾ,ਅੰਮ੍ਰਿਤਸਰ ਵਿੱਖੇ ਦਰਜ਼ ਰਜਿਸਟਰ ਕੀਤਾ ਗਿਆ।
Share this News