ਸੋਨੂੰ ਚੀਮਾਂ ਦੀ ਮੌਤ ‘ਤੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੈਬਨਿਟ ਮੰਤਰੀ ਧਾਲੀਵਾਲ, ਵਧਾਇਕ ਧੁੰਨ, ਡਾ: ਸੋਹਲ, ਜਸਬੀਰ ਸੁਰਸਿੰਘ, ਸਾਬਕਾ ਡਿਪਟੀ ਮੁੱਖ ਮੰਤਰੀ ਸੋਨੀ, ਐਮ.ਪੀ ਡਿੰਪਾ ਉਨਾਂ ਦੇ ਗ੍ਰਹਿ ਪੁੱਜੇ

4913542
Total views : 5896132

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ

ਬੀਤੇ ਦਿਨ ਦੋ ਬਦਮਾਸ਼ਾ ਵਲੋ ਗੋਲੀਆ ਮਾਰਕੇ ਕਤਲ ਕਰ ਦਿੱਤੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾਂ ਦੀ ਬੇਵਕਤੀ ਮੌਤ ‘ਤੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸ: ਭਗਵੰਤ ਮਾਨ ਵਲੋ ਸ਼ੋਕ ਸੁਨੇਹਾ ਦੇਦਿਆਂ ਕਿਹਾ ਕਿ ਸੋਨੂੰ ਚੀਮਾਂ ਦੀ ਮੌਤ ਨਾਲ ਕੇਵਲ ਪ੍ਰੀਵਾਰ ਨੂੰ ਹੀ ਨਹੀ ਸਗੋ ਇਲਾਕੇ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ, ਇਸ ਸਮੇ ਸ: ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਚੀਮਾਂ ਪ੍ਰੀਵਾਰ ਨਾਲ ਖੜੀ ਹੈ।

ਇਸ ਸਮੇ ਉਨਾਂ ਨਾਲ ਵਧਾਇਕ ਸ: ਸਰਵਣ ਸਿੰਘ ਧੁੰਨ, ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ, ਪਾਵਰਕਾਮ ਦੇ ਪ੍ਰਬੰਧਕੀ ਡਾਇਰੈਕਟਰ ਸ: ਜਸਬੀਰ ਸਿੰਘ ਸ਼ੁਰਸਿੰਘ ਤੇ ਹੋਰ ਆਪ ਆਗੂ ਤੇ ਅਧਿਕਾਰੀ ਹਾਜਰ ਸਨ। ਜਦੋ ਕਿ ਚੀਮਾਂ ਪ੍ਰੀਵਾਰ ਤੇ ਸਵ: ਸੋਨੂੰ ਚੀਮਾਂ ਦੇ ਪੁੱਤਰ ਵਿਕਰਮ ਖੁੱਲਰ, ਪਿਤਾ ਸ੍ਰੀ ਪ੍ਰਸ਼ੋਤਮ ਲਾਲ, ਭਰਾ ਮੁਨੀਸ਼ ਮੋਨੂੰ ਚੀਮਾਂ ਤੇ ਹੋਰ ਪ੍ਰੀਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਤੋ ਇਲਾਵਾ ਮੈਬਰ ਪਾਰਲੀਮੈਟ ਸ: ਜਸਬੀਰ ਸਿੰਘ ਡਿੰਪਾ ਵੀ ਉਨਾਂ ਦੇ ਘਰ ਪੁੱਕੇ ਸੋਨੂੰ ਚੀਮਾ ਦੀ ਮੌਤ ਤੇ ਦੁੱਖ ਦਾ ਇਜਹਾਰ ਕਰਦਿਆ ਕਿ ਪ੍ਰਦੇਸ਼ ਕਾਂਗਰਸ ਵਲੋ ਪ੍ਰੀਵਾਰ ਨੂੰ ਹਰ ਸਮੇ ਹਰ ਸੰਭਵ ਸਹਿਯੋਗ ਦਿੱਤਾ ਜਾਏਗਾ। ਇਸ ਸਮੇ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕ ਤੇ ਪੰਚ, ਸਰਪੰਚ ਹਾਜਰ ਸਨ।

Share this News