ਸੋਨੂੰ ਚੀਮਾਂ ਦੇ ਕਾਤਲਾਂ ਨੂੰ ਬਿਨਾ ਦੇਰੀ ਗ੍ਰਿਫਤਾਰ ਨਾ ਕੀਤਾ ਤਾਂ ਸਰਕਾਰ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ-ਗੰਡੀ ਵਿੰਡ

4677315
Total views : 5510130

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ

ਸਾਬਕਾ ਫੈਡਰੇਸ਼ਨ ਆਗੂ ਅਤੇ ” ਤੱਤ ਖਾਲਸਾ ਫੋਰਮ ” ਦੇ ਪ੍ਧਾਨ ਬਲਜਿੰਦਰ ਸਿੰਘ ਗੰਡੀਵਿੰਡ ਨੇ ਸਰਪੰਚ ਸੋਨੂ ਚੀਮਾ ਦੇ ਦਿਨ ਦਿਹਾੜੇ ਕੀਤੇ ਕਤਲ ਦੀ ਤਿਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਅਮਨ ਕਨੂੰਨ ਦੀ ਸਥਿਤੀ ਤੇ ਸਵਾਲ ਕਰਦਿਆਂ ਕਿਹਾ ਸੋਨੂੰ ਚੀਮਾ ਦਾ ਕਤਲ ਸਿਆਸੀ ਸਜਿਸ਼ ਦਾ ਵੀ ਹਿੱਸਾ ਹੋ ਸਕਦਾ ਹੈ।

ਕਿਉਂ ਕੇ ਤਰਨ ਤਾਰਨ ਅਸੈਬਲੀ ਹਲਕੇ ਦਾ ਐਮ. ਐਲ .ਏ ਉਸ ਤੋ ਬਗੈਰ ਨਹੀਂ ਸੀ ਬਣ ਸਕਦਾ ਪਿਛਲੇ ਵੀਹ ਸਾਲਾਂ ਤੋਂ ਹਰਵਾਰ ਉਹੀ ਐਮ. ਐਲ ਏ ਉਹ ਬਣ ਸਕਿਆ ਜਿਸ ਨਾਲ ਸੋਨੂੰ ਚੀਮਾ ਚਲਦਾ ਰਿਹਾ ਸੋਨੂੰ ਚੀਮਾ ਦੇ ਕਤਲ ਨਾਲ ਬਹਤ ਵੱਡਾ ਸਮਾਜ ਸੇਵਕ ਖੁਸ ਗਿਆ ਹੈ । ਗੰਡੀਵਿੰਡ ਨੇ ਕਿਹਾ ਕਿ ਕਤਲ ਦੀ ਜਾਂਚ ਹਾਈ ਕੋਰਟ ਦੇ ਜੱਜ ਪਾਸੋਂ ਕਰਵਾਈ ਜਾਵੇ ਜਾਂ ਸੀ.ਬੀ ਆਈ. ਪਾਸੋਂ ਕਰਵਾਈ ਜਾਵੇ।

Share this News