ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਅਕਾਂਊਟੈਟ ਦਾ ਵਿਜੀਲੈਂਸ ਨੂੰ ਮਿਲਿਆਂ ਤਿੰਨ ਦਾ ਰਿਮਾਂਡ

4675719
Total views : 5507564

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਆਏ ਦਿਨ ਨਗਰ ਸੁਧਾਰ ਟਰੱਸਟ ‘ਚ ਉਜਾਗਰ ਹੋ ਰਹੇ ਪਿਛਲੇ ਦਿਨਾਂ ‘ਚ ਹੋਏ ਘਪਲਿਆ ਤੋ ਇਲਾਵਾ  ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਲੇਖਾਕਾਰ ਅਤੇ ਏ.ਆਈ.ਟੀ. ਦੇ ਲਾਅ ਅਫਸਰ ਨੂੰ ਜਤਿੰਦਰ ਸਿੰਘ ਵਾਸੀ ਪ੍ਰਤਾਪ ਐਵੀਨਿਊ, ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਇਸ ਸਬੰਧੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਕਾਨੂੰਨ ਅਧਿਕਾਰੀ ਅਤੇ ਲੇਖਾਕਾਰ ਨੇ ਜ਼ਿਲ੍ਹਾ ਅਦਾਲਤ ਦੇ ਨਿਰਦੇਸ਼ਾਂ ’ਤੇ ਉਸ ਦੀ ਜ਼ਮੀਨ ਐਕਵਾਇਰ ਕਰਨ ਬਦਲੇ 20 ਫੀਸਦੀ ਹੋਰ (ਵਾਧੂ) ਮੁਆਵਜ਼ਟ ਵਜੋਂ 20 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਇਵਜ਼ ਵਿੱਚ 8 ਲੱਖ ਰੁਪਏ ਵਸੂਲੇ ਹਨ। ਸ਼ਿਕਾਇਤਕਰਤਾ ਨੇ ਉਕਤ ਵਕੀਲ ਨਾਲ ਰਿਸ਼ਵਤ ਦੀ ਰਕਮ ਦੀ ਅਦਾਇਗੀ ਸਬੰਧੀ ਗੱਲਬਾਤ ਰਿਕਾਰਡ ਕਰ ਲਈ ਸੀ, ਜੋ ਕਿ ਸਬੂਤ ਵਜੋਂ ਉਸਨੇ ਵਿਜੀਲੈਂਸ ਬਿਊਰੋ ਨੂੰ ਸੌਂਪੀ ਦਿੱਤੀ ਸੀ।
ਬੁਲਾਰੇ ਨੇ ਦੱਸਿਆ ਕਿ ਕੇਸ ਦੀ ਜਾਂਚ ਦੌਰਾਨ ਉਕਤ ਕਾਨੂੰਨ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਉਸ ਨੇ ਲੇਖਾਕਾਰ ਵਿਸ਼ਾਲ ਸ਼ਰਮਾ ਨੂੰ 8 ਲੱਖ ਰੁਪਏ ਦੇ ਚੈੱਕ ਸੌਂਪੇ ਸਨ, ਜੋ ਕਿ ਸ਼ਿਕਾਇਤਕਰਤਾ ਨਾਲ ਹੋਈ ਗੱਲਬਾਤ ਦੀ ਆਡੀਓ-ਵੀਡੀਓ ਰਿਕਾਰਡਿੰਗ ਵਿੱਚ ਸੱਚ ਸਾਬਤ ਹੋਇਆ ਹੈ। ਇਸ ਤੋਂ ਇਲਾਵਾ, ਲੇਖਾਕਾਰ ਨੇ ਸ਼ਿਕਾਇਤਕਰਤਾ ਨੂੰ ਵਧਿਆ ਹੋਇਆ ਮੁਆਵਜ਼ਾ ਦੇਣ ਲਈ ਐਸਟੀਮੇਟ ’ਤੇ ਦਸਤਖਤ ਕੀਤੇ ਹਨ, ਜੋ ਕਿ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੇ ਪੈਸੇ ਲੈਣ ਲਈ ਦੋਵਾਂ ਦੋਸ਼ੀਆਂ ਦੀ ਮਿਲੀਭੁਗਤ ਨੂੰ ਜਾਇਜ਼ ਠਹਿਰਾਉਂਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੇ ਅਧਾਰ ’ਤੇ ਵਿਜੀਲੈਂਸ ਬਿਓਰੋ ਰੇਂਜ ਅੰਮ੍ਰਿਤਸਰ ਨੇ ਉਕਤ ਸਹਿ-ਮੁਲਜ਼ਮ ਲੇਖਾਕਾਰ ਨੂੰ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਣ ਵਿੱਚ ਦੋਸ਼ੀ ਪਾਏ ਜਾਣ ’ਤੇ
ਬਾਅਦ ਵਿਜੀਲੈਸ ਬਿਊਰੋ ਅੰਮ੍ਰਿਤਸਰ ਵਲੋ ਕਾਬੂ ਕੀਤੇ ਗਏ ਅਕਾਂਊਟੈਟ ਵਿਸ਼ਾਲ ਸ਼ਰਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਪੁਛਗਿੱਛ ਲਈ ਵਿਜੀਲੈਸ ਵਲੋ 5 ਦਿਨਾਂ ਰਿਮਾਂਡ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਮਾਣਯੋਗ ਅਦਾਲਤ ਵਲੋ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।ਜਿਸ ਉਪਰ ਤੱਤਕਲੀਨ ਚੇਅਰਮੈਨ ਦੇ ਜਾਅਲੀ ਹਸਤਾਖਰ ਕਰਕੇ 40 ਕਰੋੜ ਦਾ ਕਰਨਾ ਲੈਣ ਦੇ ਵੀ ਦੋਸ਼ ਹਨ।

ਨਗਰ ਸੁਧਾਰ ਟਰੱਸਟ ਦਾ ‘ਡਲੀਰੀ ਪ੍ਰਜੈਕਟ’ ਵੀ ਆਉਣ ਲੱਗਾ ਵਿਜੀਲੈਂਸ ਦੀ ਜਾਂਚ ਦੇ ਦਾਇਰੇ ‘ਚ

ਨਗਰ ਸੁਧਾਰ ਟਰੱਸਟ ਦੇ ਤੱਤਕਲੀਨ ਸਾਬਕਾ ਚੇਅਰਮੈਨ ਸ:ਦਮਨਦੀਪ ਸਿੰਘ ਦੇ ਜਿਲਾ ਤਰਨ ਤਾਰਨ ਵਿੱਚ ਪੈਦੇ ਜੱਦੀ ਪਿੰਡ ਡਲੀਰੀ ਵਿਖੇ ਕੀਤੇ ਗਏ ਵਿਕਾਸ ਦੇ ਕੰਮ ਠੇਕੇਦਾਰ ਵਲੋ ਜੇ.ਈ ਦੀ ਕਥਿਤ ਮਿਲੀਭੁਗਤ ਨਾਲ ਬਿਨਾ ਕੰਮ ਕੀਤੇ ਬਿੱਲ ਪਾਸ ਕਰਾਉਣ ਦਾ ਮਾਮਲਾ ਚਰਚਾ ਵਿਚ ਆਉਣ ਤੋ ਬਾਅਦ ਤੇ ਪਿੰਡ ਵਾਸੀਆਂ ਵਲੋ ਇਸ ਸਬੰਧੀ ਲਿਖਤੀ ਸ਼ਕਾਇਤਾਂ ਕਰਨ ਤੋ ਉਪਰੰਤ ਉੱਚ ਅਧਿਕਾਰੀਆ ਵਲੋ ਭਾਂਵੇ ਅਦਾਇਗੀ ਰੋਕ ਲਈ ਗਈ ਪਰ (ਐਮ.ਬੀ)ਮਾਈਅਰਮੈਟ ਬੁੱਕ ‘ਤੇ ਜੇ.ਈ ਜਸਬੀਰ ਸਿੰਘ ਇੰਦਰਾਜ ਕਰ ਦੇਣ ਕਿ ਜਿਹੜਾ ਕੰਮ ਹੋਇਆ ਹੀ ਨਹੀ ਉਸ ਨੂੰ ਐਮ.ਬੀ ‘ਤੇ ਕਿੜੇ ਦਰਜ ਕੀਤਾ ਗਿਆ , ੳੇਹ ਮਾਮਲਾ ਕਥਿਤ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ।

ਆਪ ਦੀ ਸਰਕਾਰ ਆਉਣ ਤੋ ਬਾਅਦ ਉਜਾਗਰ ਹੋਏ ਇਸ ਲੱਖਾਂ ਰੁਪਏ ਦੇ ਘਪਲੇ ਸਬੰਧੀ ਭਾਂਵੇ ਅਧਿਕਾਰੀ ਸਬੰਧੀ ਅਦਾਇਗੀ ਰੋਕਣ ਦੀ ਗੱਲ਼ ਕਰ ਰਹੇ ਪਰ ਬਿਨਾ ਕੰਮ ਤੋ ਬਿੱਲ ਤਸਦੀਕ ਕਰਨ ਵਾਲੇ ਜੇ.ਈ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ,ਬਾਰੇ ਕੁਝ ਦੱਸਣ ਤੋ ਟਾਲਾ ਵੱਟ ਰਹੇ ਹਨ।ਜਿਸ ਸਬੰਧੀ ਜਾਣਕਾਰੀ ਮਿਲੀ ਹੈ ਕਿ ਵਿਜੀਲੈਸ ਬਿਊਰੋ ਵਲੋ ਆਪਣੇ ਪੱਧਰ ਦੇ ਨਗਰ ਸੁਧਾਰ ਟਰੱਸਟ ਦੇ ਡਲੀਰੀ ਪ੍ਰਜੈਕਟ ਦੀ ਜਾਂਚ ਅਰੰਭੀ ਜਾ ਰਹੀ ਹੈ।ਕਿਉਕਿ ਪਤਾ ਲੱਗਾ ਹੈ ਕਿ ਪਿੰਡ ਵਾਸੀਆਂ ਵਲੋ ਇਸ ਮਾਮਲੇ ‘ਚ ਸੁਚੇਤ ਹੋਣ ਤੇ ਸ਼ੋਸ਼ਲ ਮੀਡੀਏ ਇਹ ਮਾਮਲਾ ਚਰਚਾ ਵਿੱਚ ਆਉਣ ਕਰਕੇ ਹੁਣ ਠੇਕੇਦਾਰ ਵਲੋ ਜੇ.ਈ ਦੀ ਮਿਲੀਭੁਗਤ ਨਾਲ ਖਾਨਾਪੂਰਤੀ ਕਰਕੇ ਮੁੜ ਅਦਾਇਗੀ ਲੈਣ ਦੀ ਕੋਸ਼ਿਸ ਕੀਤੀ ਜਾ ਰਹੀ ਪਰ ਜੇਕਰ ਪੰਜਾਬ ਵਿਜੀਲੈਸ ਬਿਊਰੋ ਵਲੋ ਪੰਜਾਬ ਸਰਕਾਰ ਵਲੋ ਜਿਲਾ ਤਰਨ ਤਾਰਨ ਦੇ ਪਿੰਡ ਵਿੱਚ ਅਲਾਟ ਹੋਏ ਕੰਮਾਂ ਦੇ ਨਿਰਮਾਣ ਕਾਰਜਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਵੱਡੇ ਪੱਧਰ ‘ਤੇ ਘਪਲੇਬਾਜੀ ਜੱਗ ਜਾਹਰ ਹੋ ਸਕਦੀ ਹੈ।

Share this News