ਪੰਜਾਬ ਵਿੱਚ ਕਾਂਗਰਸ ਆਪਣੇ ਦਮ ਤੇ ਲੜੇਗੀ ਲੋਕ ਸਭਾ ਚੋਣਾਂ : ਸੱਚਰ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

-ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਮਜੀਠਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਰਾਜਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਬੀਤੇ ਦਿਨੀਂ ਬਲਾਕ ਕਾਂਗਰਸ ਮਜੀਠਾ ਦੀ ਹੋਈ ਪ੍ਰਭਾਵਸਾਲੀ ਮੀਟਿੰਗ ਵਿੱਚ ਆਪਣੀਆਂ ਤੇ ਪਾਰਟੀ ਦੀਆਂ ਭਾਵਨਾਵਾਂ ਤੋ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਭਲੀ ਭਾਂਤ ਜਾਣੂ ਕਰਵਾ ਦਿੱਤਾ ਸੀ , ਏਸੇ ਲੜੀ ਦੇ ਤਹਿਤ ਅੱਜ ਹਲਕੇ ਦੇ ਪਿੰਡ ਬੋਪਾਰਾਏ ਵਿੱਚ ਗੁਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਉਪਰੰਤ ਕੁਝ ਚੋਣਵੇਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੱਚਰ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਆਪਣੇ ਬਲਬੂਤੇ ਤੇ ਲੜਕੇ ਵੱਡੀ ਜਿੱਤ ਪ੍ਰਾਪਤ ਕਰੇਗੀ ਤੇ ਸਾਰਿਆਂ ਦੇ ਭਰਮ ਭੁਲੇਖੇ ਦੂਰ ਹੋ ਜਾਣਗੇ।

ਆਮ ਆਦਮੀ ਪਾਰਟੀ ਨਾਲ ਨਹੀਂ ਹੋਣਾ ਚਾਹੀਦਾ ਸਮਝੋਤਾ

ਪੱਤਰਕਾਰਾਂ ਵੱਲੋ ਆਮ ਆਦਮੀ ਪਾਰਟੀ ਨਾਲ ਸਮਝੋਤੇ ਤਹਿਤ ਚੋਣਾਂ ਲੜਨ ਤੇ ਪੁੱਛੇ ਜਾਣ ਤੇ ਗਰਮ ਲਹਿਜੇ ਵਿੱਚ ਸੱਚਰ ਨੇ ਕਿਹਾ ਕਿ ਹਰ ਰੋਜ਼ ਕਾਂਗਰਸੀਆਂ ਨੂੰ ਚੋਰ, ਲੁਟੇਰੇ ਤੇ ਭ੍ਰਿਸ਼ਟ ਕਹਿਣ ਵਾਲੀ ਪਾਰਟੀ ਨਾਲ ਕਿਵੇਂ ਸਟੇਜ ਸਾਂਝੀ ਕੀਤੀ ਜਾ ਸਕਦੀ ਹੈ ,ਕੀ ਭਾਜਪਾ ਵਾਂਗ ਜਿਹੜੇ ਪਹਿਲਾਂ ਕੁਰੱਪਟ ਹੁੰਦੇ ਨੇ ਜੇ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਣ ਤਾਂ ਫਿਰ ਚਿੱਟੇ ਦੁੱਧ ਧੋਤੇ ਹੋ ਜਾਂਦੇ ਹਨ। ਸੱਚਰ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਜਮੀਨੀ ਪੱਧਰ ਦੇ ਕਾਂਗਰਸੀ ਆਗੂਆਂ ਵਰਕਰਾਂ ਤੇ ਲੋਕਾਂ ਦੀਆਂ ਭਾਵਨਾਵਾਂ ਤੋਂ ਦਿੱਲੀ ਦੀ ਕਾਂਗਰਸ ਹਾਈਕਮਾਡ ਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਚੁੱਕੇ ਹਨ ਇਸ ਲਈ ਕਾਂਗਰਸ ਹਾਈਕਮਾਡ ਪੰਜਾਬ ਬਾਰੇ ਫੈਸਲਾ ਬੜਾ ਸੋਚ ਸਮਝਕੇ ਲਵੇਗੀ। ਸੱਚਰ ਨੇ ਕਿਹਾ ਮੌਸਮ ਦੇ ਠੀਕ ਹੋਣ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਲਦ ਹੀ ਲੋਕਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਤੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੋਕੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਤਰਸਿੱਕਾ ਗੁਰਮੀਤ ਸਿੰਘ ਭੀਲੋਵਾਲ, ਝਿਲਮਿਲ ਸਿੰਘ ਸਾਧਪੁਰ, ਸਰਪੰਚ ਜਗੀਰ ਸਿੰਘ, ਗੁਰਪ੍ਰੀਤ ਸਿੰਘ ਬੋਪਾਰਾਏ, ਸਿਕੰਦਰ ਸਿੰਘ ਤਾਹਰਪੁਰ, ਸਾਹਿਬ ਸਿੰਘ ਤਰਫਾਨ, ਆੜਤੀ ਤਜਿੰਦਰ ਸਿੰਘ, ਸਤਨਾਮ ਸਿੰਘ ਤਰਫਾਨ ਵੀ ਹਾਜ਼ਰ ਸਨ।

Share this News