Total views : 5507050
Total views : 5507050
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਸ੍ਰੀ ਰਾਮ ਜਨਮ ਭੂਮੀ ਅਯੁਧਿਆ ਤੋਂ ਰਾਮ ਭਗਤਾਂ ਨੂੰ ਸੱਦਾ ਦੇਣ ਲਈ ਉਚੇਚੇ ਅਤੇ ਸ਼ਰਧਾ ਪੂਰਵਕ ਤਰੀਕੇ ਨਾਲ ਪਹੁੰਚੇ ਪੀਲੇ ਚਾਵਲਾ ਦੇ ਕਲਸਾਂ ਨੂੰ ਜਿੱਥੇ ਅਮ੍ਰਿਤਸਰ ਸਹਿਰ ਦੇ ਵੱਖ ਵੱਖ ਮੰਦਰਾਂ ਵਿੱਖੇ ਸੁਸ਼ੋਭਤ ਕੀਤਾ ਜਾ ਰਿਹਾ ਹੈ, ਉੱਥੇ ਇਸੇ ਲੜੀ ਤਹਿਤ ਅੱਜ ਮਜੀਠਾ ਸਹਿਰ ਦੇ ਵੱਖ ਵੱਖ ਮੰਦਰਾਂ ਵਿੱਚ ਇੰਨ੍ਹਾਂ ਪਵਿੱਤਰ ਕਲਸਾਂ ਨੂੰ ਸੁਸ਼ੋਭਤ ਕਰਨ ਲਈ ਵਿਸੇਸ਼ ਕਲਸ ਯਾਤਰਾਂ ਦਾ ਆਯੋਜਨ ਕੀਤਾ ਗਿਆ। ਸ੍ਰੀ ਅਮ੍ਰਿਤਸਰ ਸਾਹਿਬ ਤੋਂ ਯਾਤਰਾਂ ਰੂਪੀ ਲਿਆਂਦੇ ਇਨ੍ਹਾਂ ਪਵਿੱਤਰ ਕਲਸਾਂ ਨੂੰ ਮੰਦਰ ਸ਼ਿਵਾਲਾ ਦੇ ਪੁਜਾਰੀ ਯੋਗੀ ਦਿਆਲ ਨਾਥ, ਜਾਨਕੀ ਮੰਦਰ ਦੇ ਪੰਡਿਤ ਓਮ ਪ੍ਰਕਾਸ਼ ਸਮੇਤ ਸਹਿਰ ਦੇ ਸਾਰੇ ਮੰਦਰਾਂ ਦੇ ਪੰਡਤਾਂ ਦੀ ਅਗਵਾਈ ਹੇਠ ਰਾਮ ਭਗਤਾਂ ਦੀ ਟੋਲੀ ਵਲੋਂ ਬਹੁਤ ਸ਼ਰਧਾ ਪੂਰਵਕ ਮਜੀਠਾ ਦੇ ਸਾਰੇ ਮੰਦਰਾਂ ਵਿੱਖੇ ਸਥਾਪਿਤ ਕੀਤਾ ਗਿਆ।
ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਕਲਸ਼ ਯਾਤਰਾ ਦਾ ਸ਼ਰਧਾ ਪੂਰਵਕ ਕੀਤਾ ਸਵਾਗਤ
ਸਹਿਰ ਦੇ ਮੰਦਰਾਂ ਵਿੱਚ ਪਵਿੱਤਰ ਕਲਸ਼ ਸਥਾਪਿਤ ਕਰਨ ਤੋਂ ਪਹਿਲਾਂ ਮਜੀਠਾ ਦੇ ਪੁਰਾਣੇ ਬੱਸ ਅੱਡੇ ਵਿਖੇ ਇਸ ਕਲਸ਼ ਯਾਤਰਾ ਦਾ ਸਹਿਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾਂ ਰਾਮ ਭਗਤਾਂ ਵਲੋਂ ਭਰਪੂਰ ਸਵਾਗਤ ਕੀਤਾ। ਇਸ ਮੌਕੇ ਪ੍ਰਭੂ ਸ੍ਰੀ ਰਾਮ ਦੀ ਜੈਕਾਰ ਕਰਦਿਆਂ ਢੋਲ ਦੀ ਥਾਪ ਨਾਲ ਝੂਮਦੇ ਹੋਏ ਰਾਮ ਭਗਤਾਂ ਵੱਲੋਂ ਲੱਡੂ ਵੰਡੇ ਅਤੇ ਆਤਿਸਬਜ਼ੀ ਵੀ ਚਲਾਈ ਗਈ।ਪਵਿੱਤਰ ਕਲਸ਼ ਯਾਤਰਾ ਦੇ ਸਵਾਗਤ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਆਮ ਆਦਮੀ ਪਾਰਟੀ ਤੋਂ ਸੀਨਿਅਰ ਯੂਥ ਆਗੂ ਅਕਾਸ਼ਦੀਪ ਸਿੰਘ ਮਜੀਠੀਆ, ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਨਗਰ ਕੋਂਸਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਸਲਰ ਪਰਮਜੀਤ ਸਿੰਘ ਪੰਮਾ, ਬਿੱਲੇ ਸ਼ਾਹ ਆੜਤੀਆਂ, ਅਜੇ ਚੋਪੜਾ, ਪੱਪੀ ਭੱਲਾ, ਕਾਬਲ ਸਿੰਘ ਆੜਤੀਆਂ, ਲਾਲੀ ਢਿੰਗ ਨੰਗਲ, ਕੁਲਦੀਪ ਕੁਮਾਰ ਆਦਿ ਵਿਸੇਸ਼ ਤੌਰ ਤੇ ਹਾਜ਼ਰ ਰਹੇ।
ਕੈਪਸਨ: ਪਵਿੱਤਰ ਕਲਸ਼ ਯਾਤਰਾ ਦਾ ਨਿੱਘਾ ਸਵਾਗਤ ਕਰਨ ਮੌਕੇ ਪ੍ਰਦੀਪ ਸਿੰਘ ਭੁੱਲਰ, ਆਕਾਸ਼ਦੀਪ ਸਿੰਘ ਮਜੀਠਾ, ਤਰੁਨ ਕੁਮਾਰ ਅਬਰੋਲ, ਪ੍ਰਿੰਸ ਨਈਅਰ, ਪਰਮਜੀਤ ਸਿੰਘ ਪੰਮਾ, ਬਿੱਲੇ ਸ਼ਾਹ, ਅਜੈ ਚੋਪੜਾ ਅਤੇ ਹੋਰ।