ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਖਾਕੀ ਸ਼ਰਟ ਤੇ ਗ੍ਰੇਅ ਪੈਂਟ ‘ਚ ਆਉਣਗੇ ਨਜ਼ਰ

4674811
Total views : 5506110

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਸੜਕ ਸੁਰੱਖਿਆ ਫੋਰਸ ਦੀ ਨਵੀਂ ਵਰਦੀ ਫਾਈਨਲ ਹੋ ਗਈ ਹੈ। ਇਸ ਵਰਦੀ ਨੂੰ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ  ਨੇ ਡਿਜ਼ਾਈਨ ਕੀਤਾ ਹੈ। ਐਸਐਸਐਫ ‘ਚ ਤਾਇਨਾਤ ਮੁਲਾਜ਼ਮਾਂ ਦੀ ਵਰਦੀ ਖਾਕੀ ਕਮੀਜ਼ ਅਤੇ ਸਲੇਟੀ ਰੰਗ ਦੀ ਪੈਂਟ ਹੋਵੇਗੀ।

ਨਵੀਂ ਵਰਦੀ ਦੇ ਕਾਲਰ, ਬੈਜ ਤੇ ਸਲੀਵ ‘ਚ ਰਿਫਲੈਕਟਰ ਲਗਾਏ ਜਾਣਗੇ ਤਾਂ ਜੋ ਰਾਤ ਨੂੰ ਫੋਰਸ ਮੁਲਾਜ਼ਮਜ਼ਾਈਨਿੰਗ ਵੱਲੋਂ ਪੁਲਿਸ ਵਿਭਾਗ ਨੂੰ 6 ਡਿਜ਼ਾਈਨ ਦਿੱਤੇ ਗਏ ਸਨ ਜਿਸ ਵਿਚੋਂ ਇਸ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਵਰਦੀ ਵਿਚ ਕਾਲਰ, ਬੈਜ ਤੇ ਸਲੀਵ ‘ਚ ਰਿਫਲੈਕਟਰ ਲਗਾਏ ਜਾਣਗੇ ਤਾਂ ਜੋ ਰਾਤ ਨੂੰ ਫੋਰਸ ਮੁਲਾਜ਼ਮਾਂ ਦੀ ਦੂਰੋਂ ਪਛਾਣ ਕੀਤੀ ਜਾ ਸਕੇ।

ਪੁਲਿਸ ਵਿਭਾਗ ਨੇ ਦੱਸਿਆ ਕਿ ਹਾਦਸੇ ਜ਼ਿਆਦਾਤਰ ਸ਼ਾਮ ਨੂੰ 6 ਵਜੇ ਤੋਂ 9 ਵਜੇ ਦੇ ਸਮੇਂ ਦਰਮਿਆਨ ਵਾਪਰਦੇ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸੜਕ ਸੁਰੱਖਿਆ ਫੋਰਸ ਦੀ ਨਵੀਂ ਵਰਦੀ ਨੂੰ ਫਾਈਨਲ ਕੀਤਾ ਗਿਆ ਹੈ।ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਰਾਤ ਸਮੇਂ ਸੜਕਾਂ ‘ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।

Share this News