Total views : 5505444
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਅਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਈ। ਨਾਲ ਹੀ ਉਨ੍ਹਾਂ ਕਰਨਾਟਕ, ਤਮਿਲਨਾਡੂ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਚੱਲਣ ਵਾਲੀਆਂ ਪੰਜ ਵੰਦੇ ਭਾਰਤ ਰੇਲ ਗੱਡੀਆਂ ਨੂੰ ਵੀ ਹਰੀ ਝੰਡੀ ਵਿਖਾਈ। ਇਸ ਮੌਕੇ ਅੰਮ੍ਰਿਤਸਰ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਗੱਡੀ ਨੂੰ ਰਵਾਨਾ ਕੀਤਾ।
5 ਘੰਟਿਆਂ ’ਚ ਤੈਅ ਹੋਵੇਗਾ ਅਮ੍ਰਿਤਸਰ ਤੋਂ ਦਿੱਲੀ ਤਕ ਦਾ ਸਫ਼ਰ
ਪ੍ਰਧਾਨ ਮੰਤਰੀ ਵਲੋਂ ਇਕ ਹਾਈ-ਸਪੀਡ ਰੇਲ ਗੱਡੀ ਨੰਬਰ 22488 ਨੂੰ ਅੰਮ੍ਰਿਤਸਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ‘ਵੰਦੇ ਭਾਰਤ ਟਰੇਨ’ 1 ਜਨਵਰੀ, 2024 ਤੋਂ ਰੋਜ਼ਾਨਾ ਸਵੇਰੇ 8:05 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਵੇਗੀ, ਜਿਸ ’ਚ ਇੱਕੋ ਸਮੇਂ 600 ਲੋਕ ਸਫ਼ਰ ਕਰ ਸਕਣਗੇ। ਇਹ ਰੇਲ ਗੱਡੀ ਪੌਣੇ ਛੇ ਘੰਟਿਆਂ ’ਚ ਦਿੱਲੀ ਪੁੱਜੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਦੇ ਰਾਜਪਾਲ ਮਾਨਯੋਗ ਬਨਵਾਰੀ ਲਾਲ ਪੁਰੋਜੀਤ ਨਾਲ ‘ਵੰਦੇ ਭਾਰਤ ਟਰੇਨ’ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰੇਲ ਗੱਡੀ ਸ਼ੁਕਰਵਾਰ ਨੂੰ ਛੱਡ ਕੇ ਹਫ਼ਤੇ ’ਚ 6 ਦਿਨ ਚਲੇਗੀ ਅਤੇ ਜਲੰਧਰ ਕੈਂਟ ਸਟੇਸ਼ਨ ’ਤੇ 2 ਮਿੰਟਾਂ ਲਈ ਰੁਕੇਗੀ। ਇਸ ਦੇ ਹੋਰ ਸਟਾਪੇਜ ਬਿਆਸ, ਫਗਵਾੜਾ, ਲੁਧਿਆਣਾ ਅਤੇ ਅੰਬਾਲਾ ਕੈਂਟ ਹਨ। ਵੰਡੇ ਭਾਰਤ ਰੇਲ ਗੱਡੀ ਦਾ ਸਵਰਣ ਸ਼ਤਾਬਦੀ ਤੋਂ ਕਿਰਾਇਆ ਜ਼ਿਆਦਾ ਹੈ, ਜਦਕਿ ਸਮੇਂ ਦਾ ਫ਼ਰਕ ਸਿਰਫ਼ 25 ਮਿੰਟਾਂ ਦਾ ਹੈ। ਸਵਰਣ ਸ਼ਤਾਬਦੀ ਵੀ ਅਮ੍ਰਿਤਸਰ ਤੋਂ ਦਿੱਲੀ ਲਈ ਪਸੰਦੀਦਾ ਰੇਲ ਗੱਡੀ ਹੈ ਜਿਸ ’ਚ ਆਮ ਲੋਕਾਂ ਦੇ ਨਾਲ ਵਪਾਰੀ ਵਰਗ ਵੀ ਸਫ਼ਰ ਕਰਦਾ ਹੈ। ਵੰਦੇ ਭਾਰਤ ਟ੍ਰੇਨ ਦੀ ਰਫਤਾਰ 160 ਕਿਲੋਮੀਟਰ ਪ੍ਰੀਤ ਘੰਟੇ ਦੇ ਲਗਭਗ ਹੋਵੇਗੀ।ਇਹ ਗੱਡੀ ਹਫਤੇ ਵਿਚ 6 ਦਿਨ ਚੱਲੇਗੀ। ਸ਼ੁੱਕਰਵਾਰ ਨੂੰ ਇਸ ਗੱਡੀ ਦਾ ਸੰਚਾਲਨ ਨਹੀਂ ਹੋਵੇਗਾ।
ਇਸ ਤੋਂ ਇਲਾਵਾ ਦੂਜੀ ਰੇਲ ਗੱਡੀ ਹਰਿਆਣਾ-ਪੰਜਾਬ ਹੁੰਦੇ ਹੋਏ ਜੰਮੂ-ਕਸ਼ਮੀਰ ਦੇ ਮਾਂ ਵੈਸ਼ਣੋ ਦੇਵੀ ਕਟੜਾ ਸਟੇਸ਼ਨ ਤਕ ਜਾਵੇਗੀ। ਦੂਜੀ ਵੰਦੇ ਭਾਰਤ ਰੇਲ ਗੱਡੀ ਅਮ੍ਰਿਤਸਰ ਤੋਂ ਪੁਰਾਣੀ ਦਿੱਲੀ ਰੇਲਵੇ ਸਟੇ਼ਸਨ ਵਿਚਕਾਰ ਚੱਕਰ ਲਾਵੇਗੀ। ਇਸ ਮੌਕੇ ਸਾਬਕਾ ਸੰਸਦ ਮੈਂਬਰ ਤੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਬਖਸ਼ੀ ਰਾਮ ਅਰੋੜਾ, ਡਾ: ਬਲਦੇਵ ਰਾਜ ਚਾਵਲਾ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸਲਿਲ ਕਪੂਰ ਤੇ ਸੰਜੀਵ ਕੁਮਾਰ, ਬਲਦੇਵ ਰਾਜ ਬੱਗਾ, ਪਰਮਜੀਤ ਸਿੰਘ ਬੱਤਰਾ, ਸੰਜੀਵ ਖੋਸਲਾ, ਮੀਨੂੰ ਸਹਿਗਲ, ਡਾ. ।ਰਾਮ ਚਾਵਲਾ, ਕੁਮਾਰ ਅਮਿਤ ਆਦਿ ਵੀ ਹਾਜ਼ਰ ਸਨ।