Total views : 5507013
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵਈਏ ਦੇ ਖਿਲਾਫ ਅੱਜ ਪੂਰੇ ਦੇਸ਼ ਵਿੱਚ ਚੁਣੇ ਹੋਏ ਐਮਪੀਆਂ ਨੂੰ ਸਸਪੈਂਡ ਕਰਨ ਦੇ ਰੋਸ ਵਜੋਂ ਮੁਜਾਰੇ ਹੋ ਰਹੇ ਹਨ । ਇਹਨਾਂ ਗੱਲਾਂ ਦਾ ਪਕਟਾਵਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਦੇ ਪੰਜਾਬ ਵਰਕਿੰਗ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਅਤੇਕੋਡੀਨੇਟਰ ਡਾ. ਲਖਵਿੰਦਰ ਬੰਡਾਲਾ ਨੇ ਦੱਸਿਆ ਕਿ ਅੱਜ ਜੋ ਪੂਰੇ ਦੇਸ਼ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਹੋ ਰਿਹਾ ਹੈ।
ਉਹ ਬੇਹਦ ਨਿੰਦਣ ਯੋਗ ਹੈ ਅਤੇ ਚਿੰਤਾ ਦਾ ਵਿਸ਼ਾ ਹੈ । ਦੇਸ਼ ਦੇ 141 ਮੈਂਬਰ ਪਾਰਲੀਮੈਂਟਾਂ ਨੂੰ ਸਸਪੈਂਡ ਕਰਕੇ ਕੇਂਦਰ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਨਾਲ ਵੀ ਧੱਕਾ ਕਰ ਸਕਦੇ । ਕੇਂਦਰ ਸਰਕਾਰ ਅਤੇ ਤਾਨਾ ਸ਼ਾਹ ਰਵੀਏ ਦੇ ਰੋਸ ਵਿੱਚ ਜੰਡਿਆਲਾ ਗੁਰੂ ਦੇ ਜੀਟੀ ਰੋਡ ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਤੇ ਪਿੱਟ ਸਿਆਪਾ ਕੀਤਾ । ਇਸ ਮੌਕੇ ਜਸਵਿੰਦਰ ਸਿੰਘ ਸਰਕਲ ਪ੍ਰਧਾਨ, ਡਾਕਟਰ ਰਾਜਵਿੰਦਰ ਸਿੰਘ, ਰਾਜੂ ਬੰਡਾਲਾ, ਜੋਬਨਜੀਤ ਸਿੰਘ ਖਾਨਕੋਟ ,ਪੰਨਾ ਗਹਿਰੀ ਮੰਡੀ, ਸੋਨੂ ਭਲਵਾਨ ,ਪ੍ਰਗਟ ਸਿੰਘ, ਹਰਜੀਤ ਸਿੰਘ ਤਾਰਾਗੜ ,ਹਰਮਨ ਸਿੰਘ ਆਦੀ ਹਾਜਰ ਸਨ ।