ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਵਿੱਚ ਮਾਤਮ ਦੀ ਕੋਈ ਥਾਂ ਨਹੀ :ਬਲੀਏਵਾਲ

4739025
Total views : 5612430

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਵਿੱਚ ਮਾਤਮ ਦੀ ਕੋਈ ਥਾਂ ਨਹੀਂ । ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਹਨ । ਉਹਨਾਂ ਦਾ ਸ਼ਹੀਦੀ ਦਿਹਾੜਾ ਸਿੱਖ ਸਦਾ ਹੀ ਨਗਾਰਿਆਂ ਤੇ ਚੜਦੀ ਕਲਾ ਦੇ ਜੈਕਾਰਿਆਂ ਨਾਲ ਮਨਾਉਂਦੇ ਆਏ ਹਨ ਤੇ ਮਨਾਉੰਦੇ ਰਹਿਣਗੇ । ਇਹ ਸ਼ਬਦ ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵੱਲੋਂ ਕਹੇ ਗਏ ।

ਉਹਨਾਂ ਕਿਹਾ ਕਿ ਸਿੱਖਾਂ ਦੀ ਅਰਦਾਸ ਵਿੱਚ ਸਬਦ ਹਨ “ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ!

ਦੁਨੀਆਂ ਭਰ ਦੇ ਸਿੱਖ ਹਰ ਰੋਜ਼ ਅਰਦਾਸ ਵਿੱਚ ਸ਼ਹੀਦਾਂ ਨੂੰ ਯਾਦ ਕਰ ਕੇ ਜੈਕਾਰੇ ਗਜਾਉੰਦੇ ਹਨ, ਚੜਦੀ ਕਲਾ ਦਾ ਪ੍ਰਗਟਾਵਾ ਕਰਦੇ ਹਨ ਨਾ ਕਿ ਮਾਤਮ ਮਨਾਉਦੇ ਹਨ।

ਬਲੀਏਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮਾਤਮੀ ਬਿਗਲਾਂ ਦਾ ਐਲਾਨ ਕਰ ਸਿੱਖ ਮਨਾਂ ‘ਚੋਂ ਇਸ ਲਾਸਾਨੀ ਸ਼ਹਾਦਤ ਦੇ ਅਰਥ ਬਦਲਣਾ ਚਾਹੁੰਦੀ ਹੈ । ਗੁਰੂ ਸਾਹਿਬ ਨੇ ਖਾਲਸੇ ਨੂੰ ਮਾਤਮੀ ਪ੍ਰਗਟਾਵੇ ਤੋਂ ਵਰਜਿਆ ਹੈ । ਸ਼ਹੀਦੀ ਸਾਡੇ ਲਈ ਕੋਈ ਮਾਤਮ ਨਹੀਂ ਆਦਰਸ਼ ਜੀਵਨ ਦੀ ਸਿਖਰ ਹੈ ।

ਪੰਜਾਬ ਦਾ ਮੁੱਖ ਮੰਤਰੀ ਮਾੜੀ ਮੋਟੀ ਸਮਝ ਕਿਸੇ ਸਿਆਣੇ ਸੱਜਣ ਪਾਸੋਂ ਲੈ ਲਵੇ । ਹਰ ਵਾਰ ਸਿੱਖ ਅਸੂਲਾਂ ਦੇ ਉਲਟ ਚੱਲਣ ਦੀ ਜ਼ਿੱਦ ਠੀਕ ਨਹੀਂ ਹੈ । ਸਿੱਖ ਕੌਮ ਦੀਆਂ ਭਾਵਨਾਵਾਂ ਤੇ ਰਵਾਇਤਾਂ ਦਾ ਖਿਆਲ ਕਰਦਿਆਂ ਭਗਵੰਤ ਮਾਨ ਨੂੰ ਇਹ ਮਾਤਮੀ ਧੁੰਨਾਂ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਕਦੇ ਵੀ ਐਸੇ ਦੁਨਿਆਵੀ ਤੇ ਹੋਛੇ ਕੰਮਾਂ ਨੂੰ ਪ੍ਰਵਾਨ ਨਹੀਂ ਕਰਦੀ ਕਿਉਂਕਿ ਸਾਡੇ ਧਰਮ ਵਿੱਚ ਇਹ ਲਾਸਾਨੀ ਸ਼ਹਾਦਤਾਂ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਡੱਟਣ ਦਾ ਸੰਦੇਸ਼ ਦਿੰਦੀਆਂ ਹਨ ।

Share this News