Total views : 5512974
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਇੰਸਪੈਕਟਰ ਸੁਖਇੰਦਰ ਸਿੰਘ ਮੁੱਖ ਅਫ਼ਸਰ ਥਾਣਾ ਕੰਟੋਨਮੈਂਟ ਨੇ ਪ੍ਰੈਸ ਨੂੰ ਜਾਣਕਾਰੀ ਦੇਦਿਆਂ ਦੱਸਿਆ ਕਿ ਪੁਲਿਸ ਚੌਕੀ ਗੁਮਟਾਲਾ ਦੀ ਪੁਲਿਸ ਪਾਰਟੀ ਏ.ਐਸ.ਆਈ ਤੇਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਨੂੰ ਟਰੇਸ ਕਰਕੇ ਵਾਰਦਾਤ ਸਮੇਂ ਵਰਤੀ ਕਾਰ ਅਤੇ ਖੋਹਸੁਦਾ ਰਕਮ 3800/- ਵਿੱਚੋ 1210/-ਰੁਪਏ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਸਨੈਚਿੰਗ ਕਰਨ ਵਾਲੇ ਵਿਅਕਤੀ ਰਾਹੁਲ ਕੁਮਾਰ ਉਰਫ਼ ਪ੍ਰਿੰਸ ਪੁੱਤਰ ਅਸ਼ੋਕ ਕੁਮਾਰ ਹਾਲ ਵਾਸੀ ਗਲੀ ਕਬਰਾਂ ਵਾਲੀ ਸੰਜੇ ਗਾਂਧੀ ਕਲੋਨੀ,ਰਣਜੀਤ ਐਵੀਨਿਊ, ਅੰਮ੍ਰਿਤਸਰ ਨੂੰ ਲਾਲ ਕੁਆਟਰ ਨੇੜੇ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੀਨਿਊ ਦੇ ਖੇਤਰ ਤੋਂ ਮਿਤੀ 19-12-2023 ਨੂੰ ਕਾਬੂ ਕਰਕੇ ਇਸ ਪਾਸੋਂ ਵਾਰਦਾਤ ਸਮੇਂ ਵਰਤੀ ਕਾਰ ਅਤੇ 1210/-ਰੁਪਏ ਬ੍ਰਾਮਦ ਕੀਤੇ ਹਨ। ਗ੍ਰਿਫ਼ਤਾਰ ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ, ਮਿਤੀ 13-12-2023 ਨੂੰ ਸਮਾਂ ਕਰੀਬ 05:15 ਵਜ਼ੇ ਸ਼ਾਮ ਕਾਰ ਹਾਂਡਾ ਸਿਟੀ ਰੰਗ ਚਿੱਟਾ ਤੇ ਸਵਾਰ ਹੋ ਕੇ ਸੈਕਟਰ ਨੰਬਰ 01, ਰਣਜੀਤ ਵਿਹਾਰ ਓਰਚਿਡ ਸਿਟੀ ਦੇ ਮੋੜ ਵਿੱਖੇ ਗਿਆ ਸੀ ਤੇ ਪਾਰਕ ਲਾਗੇ ਇੱਕ ਕੱਪੜੇ ਪਰੈਸ ਕਰਨ ਵਾਲੇ ਕੋਲੋ ਇੱਕ ਮੋਬਇਲ ਫੋਨ ਮਾਰਕਾ ਰੀਅਲ-ਮੀ ਅਤੇ 3800/-ਰੁਪਏ, ਖੋਹੇ ਸਨ ਤੇ ਖੋਹ ਕੀਤਾ ਮੋਬਾਇਲ ਫੋਨ ਅੱਗੇ 2000/-ਰੁਪਏ ਵਿੱਚ ਵੇਚ ਦਿੱਤਾ ਸੀ। ਪੁਲਿਸ ਪਾਰਟੀ ਵੱਲੋਂ ਖੋਹ ਦਾ ਮੋਬਾਇਲ ਫੋਨ ਖਰੀਦ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸਨੂੰ ਜਲਦ ਗ੍ਰਿਫ਼ਤਾਰ ਕਰਕੇ ਖੋਹਸੁਦਾ ਮੋਬਾਇਲ ਫੋਨ ਵੀ ਬ੍ਰਾਮਦ ਕੀਤਾ ਜਾਵੇਗਾ।