ਅੰਮ੍ਰਿਤਸਰ ਦੀ ਆਵਾਜਾਈ ਸਮੱਸਿਆ ਨਾਲਨਜਿੱਠਣ ਲਈ ਪੁਲਿਸ ਕਮਿਸ਼ਨਰ ਭੁੱਲਰ ਖੁਦ ਅਧਿਕਾਰੀਆਂ ਨਾਲ ਸੜਕਾਂ ‘ਤੇ ਉਤਰੇ

4678103
Total views : 5511711

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੰਮ੍ਰਿਤਸਰ ਸ਼ਹਿਰ ਦੇ ਰੀਗੋਂ ਬ੍ਰਿਜ਼ ਰਾਂਹੀ ਆਉਂਣ-ਜਾਣ ਵਾਲੀ ਟਰੈਫਿਕ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਵੱਲੋਂ ਟਰੈਫਿਕ ਸਬੰਧੀ ਮਿਲੇ ਸੁਝਾਅ ਅਤੇ ਪੇਸ਼ ਆਉਂਣ ਵਾਲੀਆਂ ਮੁਸ਼ਕਲਾਂ ਦੀ ਸਮੀਖਿਆ ਕਰਨ ਲਈ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਵੱਲੋਂ ਅੱਜ ਖੁਦ ਸੜਕਾ ਤੇ ਉੱਤਰ ਕੇ ਏ.ਡੀ.ਸੀ.ਪੀ ਸਿਟੀ-1, ਡਾ. ਮਹਿਤਾਬ ਸਿੰਘ, ਏ.ਡੀ.ਸੀ.ਪੀ ਟਰੈਫਿਕ, ਸ੍ਰੀਮਤੀ ਅਮਨਦੀਪ ਕੌਰ, ਏ.ਸੀ.ਪੀ ਕੇਂਦਰੀ, ਸ੍ਰੀ ਸੁਰਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਨਾਲ ਸੜਕਾਂ ‘ਤੇ ਉਤਰੇ ਇਸ ਸਬੰਧੀ ਵਿਚਾਰ ਵਿਟਾਦਰਾ ਵੀ ਕੀਤਾ ਗਿਆ।

ਸ਼ਹਿਰ ਦੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 714 ਟਰੈਫਿਕ ਪੁਲਿਸ ਕਰਮਚਾਰੀ  ਕੀਤੇ ਗਏ ਹਨ ਤਾਇਨਾਤ

ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੇ ਕਿਹਾ ਕਿ ਅੰਦਰੂਰੀ ਸ਼ਹਿਰ ਵੱਲੋਂ ਬਾਹਰ ਜਾਣ ਵਾਲੀ ਟਰੈਫਿਕ 22 ਨੰਬਰ ਫਾਟਕ ਤੇ ਬਣੇ ਪੁੱਲ ਰਾਂਹੀ ਅਤੇ ਦੂਸਰਾ ਰਸਤਾ ਇਸਲਾਮਬਾਦ ਵਾਲਾ ਫਾਟਕ ਨੇੜੇ ਪਿੱਪਲੀ ਸਾਹਿਬ ਰਾਂਹੀ ਆ ਜਾ ਸਕਦੀ ਹੈ। ਜੋ ਫਾਟਕ ਬੰਦ ਹੋਣ ਕਾਰਨ ਆਉਂਣ ਵਾਲੀ ਮੁਸ਼ਕਲ ਨੂੰ ਰੇਲਵੇ ਵਿਭਾਗ ਨਾਲ ਗੱਲ ਬਾਤ ਕਰਕੇ ਟਾਈਮ ਸੈਟ ਕੀਤਾ ਜਾਵੇਗਾ ਤਾਂ ਜੋ ਲੋਕਾ ਨੂੰ ਟਾਈਮ ਸਬੰਧੀ ਜਾਣਕਾਰੀ ਹੋਵੇ ਤੇ ਉਸ ਸਮੇਂ ਇਸ ਰਸਤੇ ਰਾਂਹੀ ਆ ਤੇ ਜਾ ਸਕਣ।

ਇਸਤੋਂ ਇਲਾਵਾ ਅਟਾਰੀ ਵਾਹਗਾ ਬਾਰਡਰ ਤੋਂ ਅੰਮ੍ਰਿਤਸਰ ਸ਼ਹਿਰ ਅੰਦਰ ਛੇਹਰਟਾ ਸਾਈਡ ਤੋਂ ਆਉਂਣ ਵਾਲੀ ਟਰੈਫਿਕ ਵੱਲ ਖਾਸ ਧਿਆਨ ਦੇ ਕੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਾਈਨ ਬੋਰਡ ਲਗਾਏ ਜਾਣਗੇ ਤਾਂ ਜੋ ਜਿਹੜੇ ਯਾਤਰੀ ਬਟਾਲਾ, ਜੰਮੂ, ਤਰਨ ਤਾਰਨ ਅਤੇ ਜਲੰਧਰ ਸਾਈਡ ਜਾਣਾ ਚਾਹੁੰਦੇ ਹੋਣ ਉਹ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਆਉਂਦ ਦੀ ਬਜ਼ਾਏ ਬਾਈਪਾਸ ਰਾਂਹੀ ਇਸ ਰੂਟ ਵੱਲ ਜਾ ਸਕਣ। ਇਸ ਨਾਲ ਵੀ ਸ਼ਹਿਰ ਅੰਦਰ ਟਰੈਫਿਕ ਸਬੰਧੀ ਆਉਂਣ ਵਾਲੀ ਮੁਸ਼ਕਲ ਤੋ ਕਾਫੀ ਨਿਜ਼ਾਤ ਮਿਲ ਸਕੇਗੀ।

ਸ਼ਹਿਰ ਦੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 714 ਟਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਤਨਦੇਹੀ ਤੇ ਸਖ਼ਤ ਮਿਹਨਤ ਕਰਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਨ। ਜਿੱਥੇ ਪੁਲਿਸ ਦੀ ਜਿੰਮੇਵਾਰੀ ਦੇ ਨਾਨ ਨਾਲ ਪਬਲਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਤੇ ਆਪਣੇ ਵਹੀਕਲਾਂ ਨੂੰ ਸਹੀ ਤਰੀਕੇ ਨਾਲ ਪਾਰਕ ਕਰਨ ਇੱਧਰ-ਉੱਧਰ ਸੜਕਾ ਤੇ ਨਾ ਪਾਰਕ ਕਰਨ ਤੇ ਕਦੇਂ ਵੀ ਰਾਂਗ ਸਾਈਡ ਵੱਲ ਆਪਣਾ ਵਹੀਕਲ ਨਾ ਚਲਾਉਂਣ ਇਸ ਨਾਲ ਟਰੈਫਿਕ ਜਾਮ ਦਾ ਸਾਹਮਣਾ ਕਰਨ ਪੈਂਦਾ ਹੈ। ਦੁਕਾਨਦਾਰ ਵੀ ਆਪਣਾ ਸਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਤੇ ਸੜਕ ਨੂੰ ਸਾਫ ਰੱਖਣ ਇਸ ਨਾਲ ਵੀ ਟਰੈਫਿਕ ਜਾਮ ਤੋਂ ਕਾਫੀ ਨਿਜ਼ਾਤ ਮਿਲ ਸਕਦਾ ਹੈ। ਹਮੇਸ਼ਾਂ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

Share this News